Close

District Magistrate banned harvesting of crop by combins from 7am to 9pm

Publish Date : 12/09/2019
 
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਨੇ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਰਾਹੀਂ ਫਸਲ ਦੀ ਕਟਾਈ ਕਰਨ ‘ਤੇ ਲਗਾਈ ਰੋਕ
ਸੁਪਰ ਐੱਸ. ਐੱਮ. ਐੱਸ. ਤੋਂ ਬਗੈਰ ਕੰਬਾਇਨਾਂ ਰਾਹੀਂ ਫਸਲਾਂ ਦੀ ਕਟਾਈ ਕਰਨ ਤੋਂ ਕੀਤੀ ਮਨਾਹੀ
ਤਰਨ ਤਾਰਨ 12 ਸਤੰਬਰ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਿੱਚ ਸੁਪਰ ਐੱਸ. ਐੱਮ. ਐੱਸ. ਤੋਂ ਬਗੈਰ ਕੰਬਾਇਨਾਂ ਰਾਹੀਂ ਫਸਲਾਂ ਦੀ ਕਟਾਈ ਕਰਨ, ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਰਾਹੀਂ ਫਸਲ ਦੀ ਕਟਾਈ ਕਰਨ ਅਤੇ ਕੰਬਾਈਨਾਂ ਦੇ ਰਾਤ ਸਮੇਂ ਦੌਰਾਨ ਨੈਸ਼ਨਲ ਹਾਈਵੇ ਅਤੇ ਹੋਰ ਸੜਕਾਂ ‘ਤੇ ਚੱਲਣ ‘ਤੇ ਵੀ ਮੁਕੰਮਲ ਤੌਰ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਪਾਬੰਦੀ ਦੇ ਇਹ ਹੁਕਮ 4 ਦਸੰਬਰ, 2019 ਤੱਕ ਲਾਗੂ ਰਹਿਣਗੇ । 
———