District Magistrate bans harvesting of wheat by combine harvesters from 7.00 pm to 6.00 am
Publish Date : 16/04/2021

ਜ਼ਿਲਾ ਮੈਜਿਸਟਰੇਟ ਨੇ ਸ਼ਾਮ 7.00 ਵਜੇ ਤੋਂ ਸਵੇਰੇ 6.00 ਵਜੇ ਤੱਕ ਕਣਕ ਦੀ ਕੰਬਾਇਨਾਂ ਰਾਹੀਂ ਕਟਾਈ ਕਰਨ ‘ਤੇ ਲਗਾਈ ਪਾਬੰਦੀ
ਬਲੇਡ ਸਮੇਤ ਲਿੰਕ ਰੋਡ, ਸਟੇਟ ਹਾਈਵੇ ਅਤੇ ਨੈਸ਼ਨਲ ਹਾਈਵੇ ‘ਤੇ ਚੱਲਣ ਦੀ ਵੀ ਹੋਵੇਗੀ ਮਨਾਹੀ
ਤਰਨ ਤਾਰਨ, 14 ਅਪ੍ਰੈਲ :
ਜ਼ਿਲਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜਿਲਾ ਤਰਨ ਤਾਰਨ ਦੀ ਹਦੂਦ ਅੰਦਰ ਸ਼ਾਮ 7.00 ਵਜੇ ਤੋਂ ਸਵੇਰੇ 6.00 ਵਜੇ ਤੱਕ ਕਣਕ ਦੀ ਫਸਲ ਦੀ ਕੰਬਾਇਨਾਂ ਰਾਹੀਂ ਕਟਾਈ ਕਰਨ ਅਤੇ ਕੰਬਾਇਨਾਂ ਅੱਗੇ ਬਲੇਡ ਸਮੇਤ ਲਿੰਕ ਰੋਡ, ਸਟੇਟ ਹਾਈਵੇ ਅਤੇ ਨੈਸ਼ਨਲ ਹਾਈਵੇ ‘ਤੇ ਚੱਲਣ ‘ਤੇ ਮੁਕਮੰਲ ਤੌਰ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੰਬਾਇਨਾਂ ਅੱਗੇ ਬਲੇਡ ਲਗਾ ਕੇ ਨੈਸ਼ਨਲ ਹਾਈਵੇ/ਸਟੇਟ ਹਾਈਵੇ/ਲਿੰਕ ਰੋਡਾਂ ‘ਤੇ ਚੱਲਦੀਆਂ ਹਨ, ਜਿਸ ਨਾਲ ਆਵਾਜਾਈ ਵਿੱਚ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਅਤੇ ਜਾਨ-ਮਾਲ ਦੇ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਕੰਬਾਇਨਾਂ ਅੱਗੇ ਬਲੇਡ ਲਗਾ ਕੇ ਨੈਸ਼ਨਲ ਹਾਈਵੇ/ਸਟੇਟ ਹਾਈਵੇ/ਲਿੰਕ ਰੋਡਾਂ ‘ਤੇ ਚੱਲਣ ‘ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਪਾਬੰਦੀ ਦੇ ਇਹ ਹੁਕਮ 09 ਮਈ, 2021 ਤੱਕ ਲਾਗੂ ਹੋਣਗੇ।