Close

District Magistrate bans use of olive green uniforms, jeeps, motor vehicles

Publish Date : 13/06/2025

ਜਿਲ੍ਹਾ ਮੈਜਿਸਟਰੇਟ ਨੇ ਓਲਿਵ ਗਰੀਨ ਰੰਗ ਦੀਆਂ ਵਰਦੀਆਂ, ਜੀਪਾਂ, ਮੋਟਰ ਵਹੀਕਲਾਂ ਦੀ ਵਰਤੋਂ ਕਰਨ ‘ਤੇ ਲਗਾਈ ਰੋਕ

ਤਰਨ ਤਾਰਨ, 12 ਜੂਨ:

ਜਦੋਂ ਕਿ ਭਾਰਤ ਵਿੱਚ ਮਿਲਟਰੀ ਅਧਿਕਾਰੀਆਂ ਵੱਲੋ ਓਲਿਵ ਗਰੀਨ (ਮਿਲਟਰੀ ਰੰਗ) ਦੀ ਮਿਲਟਰੀ ਵਰਦੀ ਅਤੇ ਓਲਿਵ ਗਰੀਨ ਰੰਗ ਦੀਆਂ ਜੀਪਾਂ / ਮੋਟਰ ਸਾਈਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕਿਸੇ ਵੀ ਸਮਾਜ ਵਿਰੋਧੀ ਤੱਤਾਂ ਵੱਲ ਅਜਿਹੇ ਰੰਗ ਦੀ ਵਰਦੀ ਜਾਂ ਜੀਪਾਂ/ਮੋਟਰ ਵਹੀਕਲਾਂ ਆਦਿ ਦੀ ਵਰਤੋਂ ਕਰਦੇ ਹੋਏ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਕੀਤੀ ਜਾ ਸਕਦੀ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਵੱਖਰੇਪਨ ਨੂੰ ਯਕੀਨੀ ਬਣਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਜਰੂਰੀ ਹੋ ਜਾਂਦਾ ਹੈ, ਕਿ ਓਲਿਵ ਗਰੀਨ ਰੰਗ ਦੀ ਵਰਤੋਂ ਆਮ ਜਨਤਾ ਵੱਲੋ ਤੁਰੰਤ ਬੰਦ ਕੀਤੀ ਜਾਵੇ।

ਇਸ ਸਬੰਧ ਵਿੱਚ ਜਿਲ੍ਹਾ ਮੈਜਿਸਟਰੇਟ, ਤਰਨ ਤਾਰਨ, ਸ਼੍ਰੀ. ਰਾਹੁਲ, ਆਈ. ਏ. ਐਸ. ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ-2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜਾਰੀ ਹੁਕਮ ਦੁਆਰਾ ਆਮ ਜਨਤਾ ਨੂੰ ਓਲਿਵ ਗਰੀਨ ਰੰਗ ਦੀਆਂ ਵਰਦੀਆਂ,ਜੀਪਾਂ/ਮੋਟਰ ਵਹੀਕਲਾਂ ਦੀ ਵਰਤੋਂ ਕਰਨ ‘ਤੇ ਰੋਕ ਲਗਾਈ ਹੈ। ਮਿਲਟਰੀ ਫੋਰਸਿਜ਼, ਪੈਰਾ ਮਿਲਟਰੀ ਫੋਰਸਿਜ਼ ਅਤੇ ਬੀ. ਐਸ. ਐਫ. ਪ੍ਰਸੋਨਲ ਨੂੰ ਛੋਟ ਹੋਵੇਗੀ। ਮੌਜੂਦਾ ਹਾਲਤ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ 15 ਅਗਸਤ 2025 ਤੱਕ ਲਾਗੂ ਰਹਿਣਗੇ।