Close

District Magistrate held meeting with the representatives of the Industrial Associations to make necessary arrangements for the operation of the industries in the district during the curfew.

Publish Date : 01/05/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲਾ ਮੈਜਿਸਟ੍ਰੇਟ ਵੱਲੋ ਜ਼ਿਲੇ ਅੰਦਰ ਉਦਯੋਗਾਂ ਨੂੰ ਕਰਫਿਊ ਦੌਰਾਨ ਚਲਾਉਣ ਲਈ ਲੋੜੀਂਦੇ ਪ੍ਰਬੰਧਾਂ ਹਿੱਤ ਉਦਯੋਗਿਕ ਐਸੋਸੀਏਸਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਸ਼ਰਤਾਂ ਦੇ ਆਧਾਰ ‘ਤੇ ਤਰਨ ਤਾਰਨ ਜ਼ਿਲੇ ਵਿਚ ਉਦਯੋਗਾਂ ਨੂੰ ਕੁਝ ਛੋਟਾਂ
ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ
ਤਰਨ ਤਾਰਨ, 1 ਮਈ :
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵੱਲੋ ਅੱਜ ਤਰਨ ਤਾਰਨ ਜ਼ਿਲੇ ਅੰਦਰ ਉਦਯੋਗਾਂ ਨੂੰ ਕਰਫਿਊ ਦੌਰਾਨ ਚਲਾਉਣ ਲਈ ਲੋੜੀਂਦੇ ਪ੍ਰਬੰਧਾਂ ਹਿੱਤ ਜ਼ਿਲੇ ਨਾਲ ਸਬੰਧਤ ਉਦਯੋਗਿਕ ਐਸੋਸੀਏਸਨਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ।  
ਜ਼ਿਲਾ ਮੈਜਿਸਟੇ੍ਰਟ ਨੇ ਕਿਹਾ ਕਿ ਜੋ ਉਦਯੋਗਪਤੀ ਭਾਰਤ ਸਰਕਾਰ ਦੇ ਪੱਤਰ ਨੰਬਰ 40-3-/2020//1() ਮਿਤੀ 15/4/2020 ਰਾਹੀਂ ਜਾਰੀ ਕੀਤੀ ਐਸ. ਓ. ਪੀ. ਦੇ ਅਨੈਕਸ਼ਚਰ 2 ਰਾਹੀਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਸਮਰੱਥ ਹੈ, ਉਹ ਆਪਣਾ ਯੂਨਿਟ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਬੰਧੀ ਇੱਕ ਸਵੈ ਘੋਸ਼ਣਾ ਪੱਤਰ ਜਨਰਲ ਮੈਨੇਜ਼ਰ, ਜ਼ਿਲਾ ਉਦਯੋਗ, ਕੇਂਦਰ   ਦੀ ਈਮੇਲ  gmdictarntaran@gmail.com     ’ਤੇ ਭੇਜੇਗਾ, ਜਿਸ ਨਾਲ ਉਹ ਉਦਯੋਗ ਨਾਲ ਸਬੰਧਤ ਲੇਬਰ ਦੀ ਗਿਣਤੀ ਅਤੇ ਉਨਾਂ ਨੂੰ ਲਿਆਉਣ ਵਾਲੇ ਵਹੀਕਲ ਦਾ ਵੇਰਵਾ ਨਾਲ ਨੱਥੀ ਕਰੇਗਾ।
ਇਸ ਦੌਰਾਨ ਲੇਬਰ ਨੂੰ ਫ਼ੈਕਟਰੀ/ਯੂਨਿਟ ਦੇ ਅੰਦਰ ਹੀ ਰੱਖਣ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਜੇਕਰ ਫ਼ੈਕਟਰੀ ਤੇ ਯੂਨਿਟ ਦੇ ਅੰਦਰ ਮੁਕੰਮਲ ਪ੍ਰਬੰਧ ਨਹੀਂ ਹਨ ਤਾਂ ਲੇਬਰ ਦੇ ਫੈਕਟਰੀ ਵਿਚ ਆਉਣ ਜਾਣ ਲਈ ਵਿਸ਼ੇਸ਼ ਵਹੀਕਲ ਦੇ ਪ੍ਰਬੰਧ ਕੀਤਾ ਜਾਵੇਗਾ। ਇਸ ਵਹੀਕਲ ’ਤੇ ਹੀ ਰੋਜਾਨਾ ਲੇਬਰ ਨੂੰ ਉਸ ਦੇ ਘਰ ਤੋਂ ਲਿਆਇਆ ਅਤੇ ਛੱਡਿਆ ਜਾਵੇਗਾ। ਅਜਿਹੇ ਵਹੀਕਲਾਂ ਦਾ ਪ੍ਰਬੰਧ ਉਦਯੋਗਪਤੀ ਨੂੰ ਆਪਣੇ ਪੱਧਰ ’ਤੇ ਹੀ ਕਰਨਾ ਹੋਵੇਗਾ। ਇਸ ਸਬੰਧੀ ਲੋੜੀਂਦੇ ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰ ਤਰਨ ਤਾਰਨ ਕੀਤੇ ਜਾਣਗੇ।
ਉਨਾਂ ਦੱਸਿਆ ਕਿ ਕੰਮ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣੀ ਯਕੀਨੀ ਬਣਾਈ ਜਾਵੇ ਅਤੇ ਭਾਰਤ ਸਰਕਾਰ ਵਲੋਂ ਜਾਰੀ ਐਸ. ਓ. ਪੀ. ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਕਰਨੀ ਯਕੀਨੀ ਬਣਾਈ ਜਾਵੇਗੀ। ਜਨਰਲ ਮੈਨੇਜ਼ਰ, ਜ਼ਿਲਾ ਉਦਯੋਗ ਕੇਂਦਰ ਅਤੇ ਸਹਾਇਕ ਲੇਬਰ ਕਮਿਸ਼ਨਰ ਤੇ ਡਿਪਟੀ ਡਾਇਰੈਕਟਰ, ਫ਼ੈਕਟਰੀ ਸਮੇਂ ਸਮੇਂ ’ਤੇ ਇਨਾਂ ਫੈਕਟਰੀ/ਯੂਨਿਟਾਂ ਦਾ ਦੌਰਾ ਕਰਕੇ ਭਾਰਤ ਸਰਕਾਰ/ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਐਸ. ਓ. ਪੀ. ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਉਣਗੇ।
ਉਨਾਂ ਦੱਸਿਆ ਕਿ ਉਦਯੋਗ ਕੋਵਿਡ-19 ਨਾਲ ਸਬੰਧਤ ਭਾਰਤ ਸਰਕਾਰ/ਰਾਜ ਸਰਕਾਰ ਅਤੇ ਜ਼ਿਲਾ ਮੈਜਿਸਟੇ੍ਰਟ ਵਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਜੇਕਰ ਉਨਾਂ ਵਲੋਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਤਾਂ ਉਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।  
————-