Close

District Magistrate orders lockdown till May 31 in Tarn Taran district

Publish Date : 18/05/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲਾ ਮੈਜਿਸਟੇ੍ਰਟ ਵੱਲੋਂ ਜ਼ਿਲਾ ਤਰਨ ਤਾਰਨ ਦੀ ਹਦੂਦ ਅੰਦਰ 31 ਮਈ ਤੱਕ ਤਾਲਾਬੰਦੀ ਲਾਗੂ ਰੱਖਣ ਦਾ ਹੁਕਮ ਜਾਰੀ
ਤਰਨ ਤਾਰਨ, 18 ਮਈ:
ਜ਼ਿਲਾ ਮੈਜਿਸਟੇ੍ਰਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਤਰਨ ਤਾਰਨ ਦੀ ਹਦੂਦ ਅੰਦਰ 31 ਮਈ, 2020 ਤੱਕ ਤਾਲਾਬੰਦੀ ਲਾਗੂ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਹੁਕਮਾਂ ਅਨੁਸਾਰ ਜ਼ਿਲੇ ਅੰਦਰ ਗੈਰ ਜਰੂਰੀ ਕੰਮਾਂ ਲਈ ਲੋਕਾਂ ਦੀ ਆਵਾਜਾਈ ‘ਤੇ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਪਾਬੰਦੀ ਹੋਵੇਗੀ। ਬਿਨਾਂ ਲੋੜ ਤੋਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ।ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਿਰਫ਼ ਅਤਿ ਜ਼ਰੂਰੀ ਅਤੇ ਸਿਹਤ ਸਬੰਧੀ ਲੋੜਾਂ ਤੋਂ ਇਲਾਵਾ ਘਰਾਂ ਵਿੱਚ ਹੀ ਰਹਿਣਗੇ। 
ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਰੂਰੀ ਵਸਤਾਂ ਦੀ ਢੋਆ-ਢੋਆਈ ਵਾਲੇ ਵਾਹਨ ਅਤੇ ਖਾਲੀ ਟਰੱਕਾਂ ਨੂੰ ਬਿਨਾਂ ਰੋਕ- ਟੋਕ ਤੋਂ ਆਉਣ-ਜਾਣ ਦੀ ਇਜ਼ਾਜਤ ਹੋਵੇਗੀ।  ਟੈਕਸੀ, ਕੈਬ, ਸਾਇਕਲ, ਰਿਕਸ਼ਾ, ਆਟੋ ਰਿਕਸ਼ਾ, ਦੋ ਪਹੀਆ ਅਤੇ ਚਾਰ ਪਹੀਆ ਵਾਹਨ ਪੰਜਾਬ ਸਰਕਾਰ ਆਦੇਸ਼ਾਂ ਅਤੇ ਐਸ. ਓ. ਪੀ. ਮੁਤਾਬਿਕ ਕੇਵਲ ਸਵੇਰ 7 ਤੋਂ ਸ਼ਾਮ 7 ਵਜੇ ਤੱਕ ਹੀ ਚੱਲ ਸਕਣਗੇ।
ਸ਼ਾਪਿੰਗ ਮਾਲ, ਸਕੂਲ, ਕਾਲਜ, ਵਿੱਦਿਅਕ ਅਦਾਰੇ, ਕੋਚਿੰਗ ਸੈਂਟਰ, ਸਿਨੇਮਾ ਹਾਲ, ਜਿੰਮ, ਸਵਿੰਗ ਪੂਲ, ਪਾਰਕ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਇਸ ਤਰਾਂ ਦੇ ਹੋਰ ਅਦਾਰੇ ਤਾਲਾਬੰਦੀ ਦੌਰਾਨ ਬੰਦ ਰਹਿਣਗੇ।ਹੋਟਲ, ਰੈਸਟੋਰੇਂਟ ਤੇ ਹੋਰ ਹੋਸਪੈਟਿਲਟੀ ਸੇਵਾਵਾਂ ਜੋ ਸਰਕਾਰ ਵੱਲੋਂ ਏਕਾਂਤਵਾਸ ਲਈ ਰਾਖਵੀਆਂ ਹਨ ਤੋਂ ਇਲਾਵਾ ਬੰਦ ਰਹਿਣਗੇ। ਇਸ ਤੋਂ ਇਲਾਵਾ ਸਮਾਜਿਕ, ਰਾਜਸੀ, ਖੇਡਾਂ ਅਤੇ ਮੰਨੋਰੰਜ਼ਨ, ਵਿੱਦਿਅਕ, ਸਭਿਆਚਾਰਕ, ਧਾਰਮਿਕ ਪ੍ਰੋਗਰਾਮ ਅਤੇ ਹੋਰ ਇਕੱਠ ਵਾਲੇ ਪ੍ਰੋਗਰਾਮਾਂ ਅਤੇ ਸਾਰੇ ਤਰਾਂ ਦੇ ਧਾਰਮਿਕ ਅਤੇ ਪੂਜਾ ਦੇ ਸਥਾਨ ’ਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ।
ਸ਼ਹਿਰੀ ਅਤੇ ਪੇਂਡੂ ਖੇਤਰ ਦੇ ਮੁੱਖ ਬਾਜ਼ਾਰਾਂ ਦੀਆਂ ਦੁਕਾਨਾਂ ਸਵੇਰੇ 7 ਤੋਂ ਸ਼ਾਮ 6 ਵਜੇ ਪਹਿਲਾਂ (15 ਮਈ, 2020) ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੀ ਖੁੱਲਣਗੀਆਂ। ਸੈਲੂਨ ਅਤੇ ਨਾਈ ਦੀਆਂ ਦੁਕਾਨਾਂ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ‘ਤੇ ਮੁਤਾਬਕ ਖੁੱਲ ਸਕਦੀਆ ਹਨ। ਸਪੋਰਟਸ ਕੰਪਲੈਕਸ, ਸਟੇਡੀਅਮ ਬਿਨਾਂ ਦਰਸ਼ਕਾਂ ਦੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਪਣੀਆਂ ਗਤਿਵਿਧੀਆ ਕਰ ਸਕਣਗੇ। ਸ਼ਹਿਰੀ ਅਤੇ ਪੇਂਡੂ ਖੇਤਰ ’ਚ ਹਰ ਤਰਾਂ ਦੀਆਂ ਇੰਡਸਟਰੀਆਂ ਖੋਲਣ ਅਤੇ ਹਰ ਤਰਾਂ ਦੀ ਉਸਾਰੀ ਦੀ ਵੀ ਇਜ਼ਾਜਤ ਹੋਵੇਗੀ। ਖੇਤਬਾੜੀ, ਬਾਗਬਾਨੀ, ਪਸ਼ੂ ਪਾਲਣ ਵੈਟਨਰੀ ਸੇਵਾਵਾਂ, ਬਿਨਾਂ ਕਿਸੇ ਰੋਕ ਦੇ ਚਾਲੂ ਰਹਿਣਗੀਆਂ। ਹਰੇਕ ਤਰਾਂ ਦੀ ਡਿਲਵਰੀ ਲਈ ਈ-ਕਮਰਸ ਸੇਵਾ ਕੀਤੀ ਜਾ ਸਕੇਗੀ। 
ਇਸ ਦੇ ਨਾਲ ਹੀ ਸਾਰੇ ਸਰਕਾਰੀ ਤੇ ਨਿੱਜੀ ਦਫਤਰ 50 ਫੀਸਦੀ ਸਟਾਫ ਨਾਲ (ਐਮਰਜੈਂਸੀ, ਜਰੂਰੀ ਤੇ ਕੋਵਿਡ 19 ਨਾਲ ਸਬੰਧਤ ਡਿੳੂਟੀ ਨੂੰ ਛੱਡਕੇ) ਖੋਲੇ ਜਾ ਸਕਦੇ ਹਨ, ਪਰ ਉਥੇ ਭੀੜ ਇਕੱਠੀ ਕਰਨ ਦੀ ਮਨਾਹੀ ਰਹੇਗੀ। ਹੁਕਮਾਂ ਅਨੁਸਾਰ ਕੋਵਿਡ 19 ਤਹਿਤ ਹਰੇਕ ਗਤਿਵਿਧੀ ਲਈ ਸਾਮਾਜਿਕ ਦੂਰੀ ਬਣਾਉਂਦਿਆਂ ਘੱਟੋ ਘੱਟ 2 ਮੀਟਰ ਦੀ ਦੂਰੀ ਦੇ ਨਾਲ ਦਫ਼ਤਰਾਂ ਅਤੇ ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸ਼ੋਸਲ ਡਿਸਟੈਂਸ ਦੀ ਪਾਲਣਾ ਅੰਦਰ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਕਿਸੇ ਮੰਦਭਾਗੀ ਘਟਨਾ ਭਾਵ ਮੌਤ ਦੀ ਸੂਰਤ ਵਿਚ ਅੰਤਿਮ ਸੰਸਕਾਰ ਲਈ ਵੱਧ ਤੋਂ ਵੱਧ 20 ਅਤੇ ਵਿਆਹ ਸਮਾਗਮ ਲਈ ਲਾੜੇ-ਲਾੜੀ ਸਮੇਤ 50 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਰਹੇਗੀ। 
ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੁਕਮਾਂ ਮੁਤਾਬਿਕ ਕਿਸੇ ਵੀ ਤਰਾਂ ਦੀ ਗਤਿਵਿਧੀ ਲਈ ਪਾਸ ਜਾਂ ਪਰਮਿਟ ਦੀ ਲੋੜ ਨਹੀ ਹੈ। ਜ਼ਿਲੇ ’ਚ ਐਸ. ਓ. ਪੀ. ਅਤੇ ਐਮ. ਐਚ. ਏ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਲਾਕਡਾਊਨ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਧਾਰਾ 51 ਤੋਂ 60 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤੋਂ ਇਲਾਵਾ ਧਾਰਾ 188 ਆਈ. ਪੀ. ਸੀ.  ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।    
——————-