Close

District Magistrate Orders to keep the bank open from 11am till 2pm during curfew within Tarn Taran limits

Publish Date : 26/03/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰਫ਼ਿਊ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ
ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬੈਂਕ ਖੁੱਲੇ ਰੱਖਣ ਦੇ ਹੁਕਮ ਜਾਰੀ
ਤਰਨ ਤਾਰਨ, 26 ਮਾਰਚ :
ਲੋਕਾਂ ਦੀਆਂ ਵਿੱਤੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਰਫ਼ਿਊ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬੈਂਕ ਖੁੱਲੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ।ਸਾਰੇ ਏ. ਟੀ. ਐੱਮ. ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ।ਹਰ ਇੱਕ ਬੈਂਕ ਨੂੰ ਅਰਬਨ ਅਤੇ ਸਬ ਅਰਬਨ ਏਰੀਏ ਵਿੱਚ ਸਿਰਫ਼ ਇੱਕ ਬ੍ਰਾਂਚ ਸੀਮਤ ਸਟਾਫ਼ ਨਾਲ ਖੋਲ੍ਹਣ ਦੀ ਇਜ਼ਾਜਤ ਹੋਵੇਗੀ।
ਹੁਕਮਾਂ ਅਨੁਸਾਰ ਜ਼ਿਲ੍ਹਾ ਲੀਡ ਮੈਨੇਜਰ ਤਰਨ ਤਾਰਨ, ਆਯਾਤ ਤੇ ਨਿਰਯਾਤ ਕਰਨ ਵਾਲੀਆਂ ਬੈਕਾਂ ਦੀ ਪਛਾਣ ਕਰਕੇ ਸਵੇਰੇ 11 ਵਜੇ ਤੋਂ 2 ਵਜੇ ਤੱਕ ਤਿੰਨ ਘੰਟੇ  ਖੋਲ੍ਹਣ ਦੀ ਆਗਿਆ ਦੇਣਗੇ ਅਤੇ ਬੈਂਕਾਂ ਦੇ ਸਟਾਫ਼ ਨੰੁ ਸੀਮਤ ਮਾਤਰਾ ਵਿੱਚ ਪਾਸ ਜਾਰੀ ਕਰਨਗੇ।ਜ਼ਿਲ੍ਹਾ ਲੀਡ ਮੈਨੇਜਰ ਪੇਂਡੂ ਇਲਾਕਿਆਂ ਵਿੱਚ ਪੈਂਦੀਆਂ ਬੈਂਕਾਂ ਦੀ ਲਿਸਟ ਤਿਆਰ ਕਰਨਗੇ ਅਤੇ ਇਹਨਾਂ ਵਿੱਚੋਂ ਕਿਹੜੀਆਂ ਬੈਂਕਾਂ ਹਫ਼ਤੇ ਵਿੱਚ ਸੀਮਤ ਸਟਾਫ਼ ਨਾਲ ਕਿਹੜੇ-ਕਿਹੜੇ ਦਿਨ ਖੁੱਲ੍ਹੀਆਂ ਰਹਿਣਗੀਆਂ, ਇਸ ਦਾ ਰੋਸਟਰ ਤਿਆਰ ਕਰਨਗੇ।
ਖੁੱਲ੍ਹਣ ਵਾਲੀਆਂ ਬੈਂਕਾਂ ਦੇ ਮੈਨੇਜਰ, ਇਸ ਸਮੇਂ ਦੌਰਾਨ ਲੋਕਾਂ ਵਿੱਚ ਡੇਢ ਮੀਟਰ ਦਾ ਫਾਸਲਾ ਰੱਖਣਾ ਯਕੀਨੀ ਬਣਾਉਣਗੇ ਅਤੇ ਸਟਾਫ਼ ਦੁਆਰਾ ਸਾਰੀਆਂ ਬ੍ਰਾਂਚਾ ਅਤੇ ਏ. ਟੀ. ਐੱਮਜ਼ ਵਿੱਚ ਸੈਨੀਟਾਈਜ਼ਰ, ਸਾਬਣ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕਰਨਾ ਯਕੀਨੀ ਬਣਾਉਣਗੇ।
—————-