Close

District Magistrate orders peoples to wear mask when going to public places

Publish Date : 12/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਨਤਕ ਸਥਾਨਾਂ ‘ਤੇ ਜਾਣ ਸਮੇਂ ਹਰ ਵਿਅਕਤੀ ਦੇ ਚੇਹਰੇ ‘ਤੇ ਮਾਸਕ ਜ਼ਰੂਰੀ ਪਾਉਣ ਦੇ ਹੁਕਮ ਜਾਰੀ
ਤਰਨ ਤਾਰਨ, 12 ਅਪ੍ਰੈਲ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਲੋਕਾਂ ਦੀ ਭਲਾਈ ਲਈ ਜਨਤਕ ਸਥਾਨਾਂ ‘ਤੇ ਜਾਣ ਸਮੇਂ ਹਰ ਵਿਅਕਤੀ ਦੇ ਚੇਹਰੇ ‘ਤੇ ਮਾਸਕ ਜ਼ਰੂਰੀ ਪਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ।ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤਾ ਗਿਆ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਵਿਡ-19 ਤੋਂ ਬਚਾਅ ਅਤੇ ਰੋਕਥਾਮ ਲਈ ਰੈਗੂਲੇਸ਼ਨ ਜਾਰੀ ਕੀਤੇ ਗਏ ਹਨ, ਕਿ ਜ਼ਰੂਰੀ ਸਮਾਜਕ ਦੂਰੀ (ਸ਼ੋਸ਼ਲ ਡਿਸਟੈਂਸਿੰਗ) ਤੋਂ ਇਲਾਵਾ ਚੇਹਰੇ ‘ਤੇ ਮਾਸਕ ਪਾਉਣ ਨਾਲ ਕੋਰੋਨਾ ਵਾਇਰਸ ਨੂੰ ਇਕ ਤੋਂ ਦੂਜੇ ਵਿਅਕਤੀ ਤੱਕ ਫੈਲਣ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਸ ਨਾਲ ਵੱਡੇ ਪੱਧਰ ‘ਤੇ ਲੋਕਾਂ ਦੀ ਭਲਾਈ ਲਈ ਜਨਤਕ ਸਥਾਨਾਂ ‘ਤੇ ਜਾਣ ਸਮੇਂ ਹਰ ਵਿਅਕਤੀ ਦੇ ਚੇਹਰੇ ‘ਤੇ ਮਾਸਕ ਪਾਉਣਾ ਜਰੂਰੀ ਹੈ, ਨੂੰ ਜਰੂਰੀ ਰੱਖਦੇ ਹੋਏ ਹੇਠ ਲਿਖੇ ਅਨੁਸਾਰ ਰੋਕਥਾਮ ਦੇ ਉਪਰਾਲੇ ਕੀਤੇ ਜਾਣੇ ਬਣਦੇ ਹਨ। 
ਕਿਸੇ ਵੀ ਵਿਅਕਤੀ ਲਈ ਕਿਸੇ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫਤਰ, ਮਾਰਕਿਟ ਆਦਿ ਵਿਚ ਜਾਣ ਸਮੇਂ ਸੂਤੀ ਕੱਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਪਾਉਣਾ ਜਰੂਰੀ ਹੋਵੇਗਾ।ਕਿਸੇ ਵੀ ਵਾਹਨ ਵਿਚ ਸਫਰ ਕਰ ਰਿਹਾ ਵਿਅਕਤੀ ਵੀ ਇਹ ਮਾਸਕ ਜਰੂਰ ਪਹਿਨੇਗਾ।ਕਿਸੇ ਵੀ ਦਫਤਰ/ਕੰਮ ਦੇ ਸਥਾਨ /ਕਾਰਖਾਨੇ ਆਦਿ ਵਿਚ ਕੰਮ ਕਰਨ ਵਾਲਾ ਹਰ ਵਿਅਕਤੀ ਵੀ ਉਪਰੋਕਤ ਦਰਸਾਏ ਅਨੁਸਾਰ  ਮਾਸਕ ਪਹਿਨੇਗਾ।ਇਸ ਵਿਚ ਉਹ ਮਾਸਕ ਵੀ ਸ਼ਾਮਿਲ ਹੈ, ਜੋ ਕਿ ਘਰ ਵਿਚ ਸੂਤੀ ਕੱਪੜੇ ਨਾਲ ਤਿਆਰ ਕੀਤਾ ਗਿਆ ਹੈ, ਜਿਸਨੂੰ ਸਾਬਣ/ਡਿਟਰਜੈਂਟ ਨਾਲ ਚੰਗੀ ਤਰਾਂ ਧੋ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਜੇਕਰ ਉਪਲੱਬਧ ਨਹੀ ਹੈ ਤਾਂ ਰਮਾਲ, ਦੁਪੱਟਾ, ਪਰਨਾ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
—————