Close

District Magistrate Tarn Taran issues new orders to open various types of shops

Publish Date : 15/05/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਖੋਲਣ ਦੇ ਨਵੇਂ ਹੁਕਮ ਜਾਰੀ
ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰੁਟੇਸ਼ਨ ਅਨੁਸਾਰ ਖੁੱਲ੍ਹਣਗੀਆਂ ਦੁਕਾਨਾਂ
ਤਰਨ ਤਾਰਨ, 15 ਮਈ :
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਜਿਲ੍ਹਾ ਤਰਨ ਤਾਰਨ ਵਿੱਚ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੌਰਾਨ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ਤੇ ਘੁੰਮਣ ਫਿਰਨ ਦੀ ਮਨਾਹੀ ਕੀਤੀ ਗਈ ਹੈ।
ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਗਏ ਸਨ, ਹੁਣ ਇਹਨਾਂ ਹੁਕਮਾਂ ਵਿੱਚ ਅੰਸ਼ਕ ਸੋਧ ਕਰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਮੁੜ ਹੁਕਮ ਜਾਰੀ ਕੀਤੇ ਗਏ ਹਨ।
ਹੁਕਮਾਂ ਅਨੁਸਾਰ ਨਗਰ ਕੌਂਸਲਾਂ/ਪੰਚਾਇਤਾਂ  ਦੀ  ਹਦੂਦ ਦੇ ਅੰਦਰ ਆਉਦੀਆਂ ਦੁਕਾਨਾਂ ਅਤੇ ਪੇਂਡੂ ਇਲਾਕਿਆਂ ਵਿੱਚ ਆੳਂੁਦੀਆਂ ਦੁਕਾਨਾਂ ਨੂੰ ਹੇਠਾਂ ਦਰਜ ਰੁਟੇਸ਼ਨ ਅਨੁਸਾਰ ਖੁੱਲ੍ਹਵਾਉਣ ਦੀ ਜਿੰਮੇਵਾਰੀ ਸਬੰਧਤ ਉਪ-ਮੰਡਲ ਮੈਜਿਸਟਰੇਟ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਤਰਨ ਤਾਰਨ ਅਤੇ ਸ਼ੋਸਲ ਡਿਸਟੈਸਿੰਗ ਸਬੰਧੀ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਸੀਨੀਅਰ ਕਪਤਾਨ ਪੁਲਿਸ, ਤਰਨ ਤਾਰਨ ਦੀ ਹੋਵੇਗੀ।
ਹੁਕਮਾਂ ਅਨੁਸਾਰ ਦੁੱਧ ਅਤੇ ਦੁੱਧ ਉੁਤਪਾਦਾਂ ਨਾਲ ਸਬੰਧਤ ਡੇਅਰੀਆਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 05.00 ਵਜੇ ਤੋਂ ਸਵੇਰੇ 11.00 ਵਜੇ ਤੱਕ ਖੋਲ੍ਹੀਆਂ ਜਾਣਗੀਆਂ।ਕਰਿਆਨਾ, ਮੈਡੀਕਲ ਸਟੋਰ, ਫਾਰਮੇਸੀ, ਫਲ, ਸਬਜੀਆਂ, ਮੀਟ, ਆਂਡੇ, ਖਾਦ, ਬੀਜ ਅਤੇ ਖੇਤੀਬਾੜੀ ਲਈ ਦਵਾਈਆਂ ਦੀਆਂ ਦੁਕਾਨਾਂ, ਹਲਵਾਈ, ਬੇਕਰੀ ਦੀਆਂ ਦੁਕਾਨਾਂ (ਗੋਲਗੱਪੇ, ਚਾਟ ਵਗੈਰਾ ਨਹੀ ਬਣਾਉਣਗੇ ਅਤੇ ਦੁਕਾਨਾਂ ‘ਤੇ ਬੈਠ ਕੇ ਖਾਣ-ਪੀਣ ਦੀ ਮੁਕੰਮਲ ਮਨਾਹੀ ਹੋਵੇਗੀ), ਸੋਮਵਾਰ ਤੋਂ ਸ਼ਨੀਵਾਰ ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਹਰੇਕ ਤਰ੍ਹਾਂ ਦੇ ਮਕੈਨਿਕ ਅਤੇ ਰਿਪੇਅਰ ਦੀਆਂ ਦੁਕਾਨਾਂ ਜਿਵੇਂ ਕਿ ਮੋਚੀ, ਪਲੰਬਰ, ਲੁਹਾਰ, ਬਿਜਲੀ ਅਤੇ ਸਾਈਕਲ ਰਿਪੇਅਰ, ਸੋਮਵਾਰ ਤੋਂ ਸ਼ਨੀਵਾਰ ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਅਤੇ ਐਨਕਾਂ, ਸਟੇਸ਼ਨਰੀ ਅਤੇ ਕਿਤਾਬਾਂ ਦੀਆਂ ਦੁਕਾਨਾਂ ਹਫ਼ਤੇ ਵਿੱਚ ਤਿੰਨ ਦਿਨ, ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਖੁੱਲ੍ਹਣਗੀਆਂ।
ਸੀਮੇਂਟ, ਰੇਤ, ਬੱਜਰੀ, ਹਾਰਡਵੇਅਰ, ਪਲਾਈ ਬੋਰਡ, ਰੰਗ ਰੋਗਨ, ਸੈਨੇਟਰੀ, ਗਲਾਸ ਸਟੋਰ, ਪੱਥਰਾਂ, ਟਾਈਲਾਂ, ਪੀ. ਵੀ. ਸੀ. ਪੈਨਲ, ਪਾਈਪ ਫਿਟਿੰਗ, ਪੰਪ ਸੈੱਟ, ਬਿਜਲੀ ਦੇ ਸਮਾਨ, ਗੱਡੀਆਂ ਦੇ ਸਪੇਅਰ ਪਾਰਟਸ, ਸਾਈਕਲ ਸਟੋਰ ਅਤੇ ਡਰਾਈ ਫਰੂਟ ਦੀਆਂ ਦੁਕਾਨਾਂ ਹਫ਼ਤੇ ਵਿੱਚ ਤਿੰਨ ਦਿਨ, ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ, ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ।
ਕੱਪੜਾ, ਰੈਡੀਮੇਡ, ਡਰਾਈਕਲੀਨਰ, ਰੰਗਾਈ, ਸਰਾਫ, ਘੜੀਆਂ, ਜਨਰਲ ਸਟੋਰ (ਮੁਨਿਆਰੀ), ਮੋਬਾਈਲ ਸਟੋਰ, ਮੋਬਾਈਲ ਰਿਪੇਅਰ, ਖੇਡਾਂ ਦਾ ਸਮਾਨ, ਭਾਂਡੇ, ਕਰਾਕਰੀ, ਪਲਾਸਟਿਕ ਦੇ ਸਮਾਨ ਅਤੇ ਇਲੈਕਟ੍ਰੋਨਿਕ ਦੇ ਸਮਾਨ ਦੀਆਂ ਦੁਕਾਨਾਂ ਵੀ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼਼ਨੀਵਾਰ ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਪੇਂਡੂ ਏਰੀਏ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਰੇਹੜੀਆਂ ਰਾਂਹੀ ਘਰ-ਘਰ ਸਪਲਾਈ, ਰੋਜ਼ਾਨਾ ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਕੀਤੀ ਜਾਵੇਗੀ।
ਹੁਕਮਾਂ ਅਨੁਸਾਰ ਕੇਵਲ ਤਰਨ ਤਾਰਨ ਸ਼ਹਿਰ ਅਤੇ ਪੱਟੀ ਸ਼ਹਿਰ ਵਿੱਚ ਫਲਾਂ ਅਤੇ ਸਬਜੀਆਂ ਦੀ ਰੇਹੜੀਆਂ ਰਾਹੀਂ ਸਪਲਾਈ ਕਰਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ 2 ਗਰੁੱਪ ਤਿਆਰ ਕੀਤੇ ਜਾਣਗੇ। ਫਲ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਪਹਲਿਾਂ ਜਾਰੀ ਕੀਤੇ ਗਏ ਪਾਸ ਰੱਦ ਸਮਝੇ ਜਾਣਗੇ।ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਨਵੇਂ ਪਾਸ ਜਾਰੀ ਕਰਵਾ ਕੇ ਮਿਤੀ 17 ਮਈ, 2020 ਤੋਂ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਘਰ ਘਰ ਜਾ ਕੇ ਕੀਤੀ ਜਾਵੇਗੀ।ਪਹਿਲਾ ਗਰੁੱਪ ਸਵੇਰੇ 07.00 ਵਜੇ ਤੋਂ ਸਵੇਰੇ 11.00 ਵਜੇ ਤੱਕ ਅਤੇ ਦੂਜਾ ਗਰੁੱਪ ਬਾਅਦ ਦੁਪਹਿਰ 03.00 ਵਜੇ ਤੋਂ ਸ਼ਾਮ 06.00 ਵਜੇ ਤੱਕ ਘਰ-ਘਰ ਜਾ ਕੇ ਸਪਲਾਈ ਕਰ ਸਕੇਗਾ।
ਇਸ ਤੋਂ ਇਲਾਵਾ ਸੈਲੂਨਜ਼/ਵਾਲ ਕਟਿੰਗ, ਬਿਊਟੀ ਪਾਰਲਰ ਅਤੇ ਦਰਜ਼ੀ ਦੀਆਂ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ ।
ਹੁਕਮਾਂ ਅਨੁਸਾਰ ਕੋਵਿਡ-2019 ਦੇ ਸਬੰਧ ਵਿੱਚ ਹਰੇਕ ਦੁਕਾਨਦਾਰ ਅਤੇ ਗ੍ਰਾਹਕ ਵੱਲੋਂ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਹੇਠ ਲਿਖੇ ਅਨੁਸਾਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਮਾਸਕ ਪਹਿਣਨਾ ਜ਼ਰੂਰੀ ਹੋਵੇਗਾ।ਸੋਸ਼ਲ ਡਿਸਟੈਂਸਿੰਗ ਲਈ ਹਰੇਕ ਦੁਕਾਨਦਾਰ ਵੱਲੋਂ ਨਿਸ਼ਾਨ ਲਗਾਏ ਜਾਣੇ ਅਤੇ ਗ੍ਰਾਹਕਾਂ ਵੱਲੋਂ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ।ਹਰੇਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਤੇ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ।
———–