District Taran Taran Inspecting Judge Shri N.S. Shekhawat, Hon’ble Judge, Punjab and Haryana High Court Chandigarh visited District Courts Tarn Taran, Sub Division Khadur Sahib, Sub Division Patti, Central Jail Sri Goindwal Sahib and Sub Jail Patti.
Publish Date : 24/09/2024
ਜ਼ਿਲ੍ਹਾ ਤਰਨ ਤਾਰਨ ਦੇ ਇੰਸਪੈਕਟਿੰਗ ਜੱਜ ਸ਼੍ਰੀ ਐਨ.ਐਸ. ਸ਼ੇਖਾਵਤ, ਮਾਨਯੋਗ ਜੱਜ , ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ, ਸਬ ਡੀਵੀਜ਼ਨ ਖਡੂਰ ਸਾਹਿਬ, ਸਬ ਡਿਵੀਜ਼ਨ ਪੱਟੀ, ਸੈਂਟਰਲ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਅਤੇ ਸਬ ਜੇਲ੍ਹ ਪੱਟੀ ਦਾ ਦੌਰਾ ਕੀਤਾ ਗਿਆ।
ਤਰਨ ਤਾਰਨ, 21 : ਸਤੰਬਰ
ਮਿਤੀ 20.09.2024 ਨੂੰ ਤਰਨ ਤਾਰਨ ਦੇ ਇੰਸਪੈਕਟਿੰਗ ਜੱਜ ਸ਼੍ਰੀ ਐਨ.ਐਸ. ਸ਼ੇਖਾਵਤ, ਮਾਨਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਜੀ ਵੱਲੋਂ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ, ਅਤੇ ਸਬ ਡਿਵੀਜ਼ਨ ਖਡੂਰ ਸਾਹਿਬ ਅਤੇ ਸੈਂਟਰਲ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ, ਦਾ ਨਿਰੀਖਣ ਕੀਤਾ ਗਿਆ ਅਤੇ ਮਿਤੀ 21.09.2024 ਨੂੰ ਸਬ ਡੀਵੀਜ਼ਨ ਪੱਟੀ,ਕੋਰਟ ਕੰਪਲੈਕਸ ਪੱਟੀ ਅਤੇ ਸਬ ਜੇਲ੍ਹ ਪੱਟੀ ਦਾ ਨਿਰੀਖਣ ਕੀਤਾ ਗਿਆ।
ਮਾਨਯੋਗ ਜੱਜ ਸਾਹਿਬ ਜੀ ਨੇ ਸੈਂਟਰਲ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਅਤੇ ਸਬ ਜੇਲ੍ਹ ਪੱਟੀ ਦਾ ਦੌਰਾ ਕੀਤਾ। ਜਿਸ ਵਿੱਚ ਉਹਨਾਂ ਨਾਲ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ, ਮਿਸ ਸ਼ਿਲਪਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਹਾਜ਼ਰ ਰਹੇ।
ਮਾਨਯੋਗ ਜੱਜ ਸਾਹਿਬ ਜੀ ਵੱਲੋਂ ਜ਼ਿਲ੍ਹਾ ਕਚਿਹਰੀਆਂ ਤਰਨ ਤਾਰਨ ਵਿਖੇ ਬੈਂਕ ਆਫ਼ ਬੜੋਦਾ ਦਾ ਉਦਘਾਟਨ ਕੀਤਾ ਗਿਆ। ਅਤੇ ਸਬ ਜੇਲ੍ਹ ਪੱਟੀ ਵਿਖੇ ਨਵੀ ਬਣੀ ਡਿਸਪੈਂਸਰੀ ਦਾ ਵੀ ਉਦਘਾਟਨ ਕੀਤਾ ਗਿਆ। ਮਾਨਯੋਗ ਜੱਜ ਸਾਹਿਬ ਜੀ ਵੱਲੋਂ ਡੇਅਰੀ ਫਾਰਮ ਸੰਬੰਧੀ ਕੌਰਸ ਕਰਵਾ ਕਿ ਸਰਟੀਫਿਕੇਟ ਵੀ ਵੰਡੇ ਗਏ। ਸੈਂਟਰਲ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਅਤੇ ਸਬ ਜੇਲ ਪੱਟੀ ਵਿਖੇ ਮੈਡੀਕਲ ਕੈਂਪ ਅਤੇ ਆਧਾਰ ਕਾਰਡ ਕੈਂਪ ਦਾ ਵੀ ਆਯੋਜਿਨ ਕੀਤਾ ਗਿਆ। ਮਾਨਯੋਗ ਜੱਜ ਸਾਹਿਬ ਜੀ ਵੱਲੋਂ ਕੌਰਟ ਕੰਮਪਲੈਕਸ, ਤਰਨ ਤਾਰਨ, ਸੈਂਟਰਲ ਜੇਲ ਸ਼੍ਰੀ ਗੋਇੰਦਵਾਲ ਸਾਹਿਬ, ਸਬ ਜੇਲ੍ਹ ਪੱਟੀ ਵਿਖੇ ਪੌਦੇ ਵੀ ਲਗਾਏ ਗਏ।
ਮਾਨਯੋਗ ਇੰਸਪੈਕਟਿੰਗ ਜੱਜ ਜੀ ਵੱਲੋਂ ਸੈਂਟਰਲ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਦਾ ਦੌਰਾ ਕਰਨ ਸਮੇਂ ਉੱਥੋ ਦੇ ਸੁਪਰਡੰਟ ਸ਼੍ਰੀ ਕੁਲਵਿੰਦਰ ਸਿੰਘ ਅਤੇ ਸ਼੍ਰੀ ਹਰਪ੍ਰੀਤ ਸਿੰਘ ਡਿਪਟੀ ਸੁਪਰਡੈਂਟ ਅਤੇ ਸ਼੍ਰੀ ਜਤਿੰਦਰਪਾਲ ਸਿੰਘ ਡਿਪਟੀ ਸੁਪਰਡੈਂਟ, ਮਿਸ ਅਮਨਦੀਪ ਕੌਰ ਡਿਪਟੀ, ਮਿਸ ਮਨਪ੍ਰੀਤ ਕੌਰ ਅਸੀਸਟੈਂਟ, ਮਿਸ ਸ਼ੁਬਮ ਅਸੀਸਟੈਂਟ, ਸ਼੍ਰੀ ਰਨਕਰਨਬੀਰ ਸਿੰਘ ਅਸਿਸਟੈਂਟ, ਸ਼੍ਰੀ ਗੁਰਕੀਰਤ ਸਿੰਘ ਅਸੀਸਟੈਂਟ, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਹਾਜ਼ਰ ਸਨ ਅਤੇ ਸਬ ਜੇਲ੍ਹ ਪੱਟੀ ਦਾ ਦੌਰਾ ਕਰਨ ਸਮੇਂ ਉੱਥੋ ਦੇ ਡਿਪਟੀ ਸੁਪਰਡੰਟ ਸ਼੍ਰੀ ਅਮਰ ਸਿੰਘ, ਮਿਸ ਅਮਨਦੀਪ ਕੌਰ ਡਿਪਟੀ, ਮਿਸ ਮਨਪ੍ਰੀਤ ਕੌਰ ਅਸੀਸਟੈਂਟ, ਮਿਸ ਸ਼ੁਬਮ ਅਸੀਸਟੈਂਟ, ਸ਼੍ਰੀ ਰਨਕਰਨਬੀਰ ਸਿੰਘ ਅਸੀਸਟੈਂਟ, ਸ਼੍ਰੀ ਗੁਰਕੀਰਤ ਸਿੰਘ ਅਸੀਸਟੈਂਟ, ਲੀਗਲ ਏਡ ਡੀਫੈਂਸ ਕੌਸਲ, ਤਰਨ ਤਾਰਨ ਹਾਜ਼ਰ ਸਨ। ਜੇਲ੍ਹਾ ਵਿੱਚ ਮਾਨਯੋਗ ਜੱਜ ਸਾਹਿਬ ਜੀ ਵੱਲੋਂ ਸਾਰੇ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਮਾਨਯੋਗ ਜੱਜ ਸਾਹਿਬ ਸ਼੍ਰੀ ਐਨ.ਐਸ. ਸ਼ੇਖਾਵਤ ਜੀ ਵੱਲੋਂ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ ਜੀ ਨੂੰ ਕਿਹਾ ਕਿ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਦਾ ਜਲਦੀ ਹੱਲ ਕਰਵਾਇਆ ਜਾਵੇ। ਜਿਹਨਾਂ ਹਵਾਲਾਤੀਆਂ ਅਤੇ ਕੈਦੀਆਂ ਦੇ ਕੋਲ ਆਪਣਾ ਕੋਈ ਵਕੀਲ ਨਹੀਂ ਹੈ ਇਸ ਬਾਰੇ ਮਿਸ ਸ਼ਿਲਪਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਨੂੰ ਨਿਰਦੇਸ਼ ਦਿੱਤੇ ਗਏ ਕਿ ਹਵਾਲਾਤੀਆਂ ਅਤੇ ਕੈਦੀਆਂ ਦੇ ਫਰੀ ਲੀਗਲ ਏਡ ਵਿੱਚ ਫਾਰਮ ਭਰ ਕੇ ਫਰੀ ਵਕੀਲ ਮੁਹੱਈਆ ਕਰਵਾਏ ਜਾਣ। ਇਸ ਉਪਰੰਤ ਮਾਨਯੋਗ ਜੱਜ ਸਾਹਿਬ ਵੱਲੋਂ ਜੇਲ੍ਹ ਸੁਪਰਡੰਟ ਨੂੰ ਨਿਰਦੇਸ਼ ਦਿੱਤੇ ਗਏ ਕਿ ਜੇਲ੍ਹ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਦੇ ਲਈ ਕਿਸੇ ਨਾ ਕਿਸੇ ਕੰਮ ਦਾ ਅਤੇ ਗੇਮ ਖੇਡਣ ਅਤੇ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ। ਇਸ ਉਪਰੰਤ ਜੇਲਾਂ ਵਿੱਚ ਬਣੇ ਖਾਣੇ ਦੀ ਵੀ ਚੈਕਿੰਗ ਕੀਤੀ ਗਈ।
-ਸਹੀ-
(ਕੰਵਲਜੀਤ ਸਿੰਘ ਬਾਜਵਾ),
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ,
ਤਰਨ ਤਾਰਨ।