Close

District Tarn Taran Health Centers and District Hospitals proved to be a boon for pregnant women – Deputy Commissioner

Publish Date : 09/08/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਿਹਤ ਕੇਂਦਰ ਅਤੇ ਜ਼ਿਲ੍ਹਾ ਹਸਪਤਾਲ ਗਰਭਵਤੀ ਔਰਤਾਂ ਲਈ ਸਾਬਿਤ ਹੋਏ ਵਰਦਾਨ-ਡਿਪਟੀ ਕਮਿਸ਼ਨਰ
ਕਰੋਨਾ ਸੰਕਟ ਦੌਰਾਨ ਜ਼ਿਲ੍ਹੇ ਦੇ ਸਮੂਹ ਸਿਹਤ ਕੇਂਦਰਾਂ ਵਿੱਚ ਹੋਈਆਂ 2184 ਡਿਲਿਵਰੀਆਂ-ਸਿਵਲ ਸਰਜਨ
ਤਰਨ ਤਾਰਨ, 08 ਅਗਸਤ :
ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਕੋਵਿਡ-19 ਕਾਰਨ ਜਿੱਥੇ ਸਾਰੀਆਂ ਵਿਵਸਥਾਵਾਂ ਤਹਿਸ ਨਹਿਸ ਹੋ ਗਈਆਂ ਸਨ, ਉਸ ਵੇਲੇ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਿਹਤ ਕੇਂਦਰਾਂ ਅਤੇ ਜ਼ਿਲ੍ਹਾ ਹਸਪਤਾਲ ਗਰਭਵਤੀ ਔਰਤਾਂ ਲਈ ਵਰਦਾਨ ਸਾਬਿਤ ਹੋਇਆ।ਇਸ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਆਰੰਭੇ ਯਤਨਾਂ ਤਹਿਤ ਦਿਹਾਤੀ ਸਿਹਤ ਕੇਂਦਰਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ, ਜਿਸਦਾ ਲੋਕਾਂ ਨੂੰ ਬਹੁਤ ਫਾਇਦਾ ਹੋਇਆ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਪਹਿਲੇ ਜਿੱਥੇ ਗਰਭਵਤੀ ਮਹਿਲਾ ਪ੍ਰਾਈਵੇਟ ਡਿਲੀਵਰੀ ਬਾਰੇ ਸੋਚਦੇ ਸਨ, ਪਰ ਇਮਤਿਹਾਨ ਦੀ ਘੜੀ ਵਿੱਚ ਸਭ ਦਾ ਰੁਝਾਨ ਸਰਕਾਰੀ ਸੰਸਥਾਗਤ ਡਿਲੀਵਰੀ ਵੱਲ ਹੋ ਗਿਆ ਅਤੇ ਉਨ੍ਹਾਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਭਰੋਸਾ ਹੋਰ ਪੱਕਾ ਹੋ ਗਿਆ ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਮਾਰਚ, ਅਪ੍ਰੈਲ, ਮਈ, ਜੂਨ ਅਤੇ ਜੁਲਾਈ ਮਹੀਨੇ ਵਿੱਚ 2184  ਜਣੇਪੇ ਹੋਏ ਹਨ, ਜੋ ਆਪਣੇ ਆਪ ਵਿੱਚ ਇਕ ਰਿਕਾਰਡ ਹੈ।ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਮੋਬਾਈਲ ਟੀਮਾਂ ਵੱਲੋਂ ਗਰਭਵਤੀ ਮਹਿਲਾਵਾਂ ਦੇ ਕੋਵਿਡ-19 ਦੇ ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਤਾਂ ਜੋ ਗਰਭਵਤੀ ਮਹਿਲਾਵਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਤੇ ਉਹਨਾਂ ਨੂੰ ਘਰ ਨੇੜੇ ਹੀ ਸਰਕਾਰੀ ਸਹੂਲਤ ਮਿਲ ਸਕੇ।
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 2184 ਗਰਭਵਤੀ ਔਰਤਾਂ ਦੀ ਕੋਵਿਡ-19 ਲੱਛਣਾਂ ਸਬੰਧੀ ਕੀਤੀ ਗਈ ਅਗਾਊਂ ਜਾਂਚ ਵਿਚੋਂ ਤਰਨ ਤਾਰਨ ਸ਼ਹਿਰ ਦੀਆਂ 4 ਗਰਭਵਤੀ ਔਰਤਾਂ ਪੋਜ਼ਟਿਵ ਪਾਈਆ ਗਈਆਂ ਹਨ।ਜਿੰਨ੍ਹਾਂ ਵਿੱਚੋਂ ਇੱਕ ਦੀ ਡਿਲਿਵਰੀ ਤਰਨ ਤਾਰਨ ਅਤੇ ਬਾਕੀ ਤਿੰਨ ਦੀ ਅੰਮ੍ਰਿਤਸਰ ਹੋਈ ਹੈ ਅਤੇ ਚਾਰੋਂ ਹੀ ਸਿਹਤਮੰਦ ਹਨ ।
——————