Close

District Task Force on Prevention of Child Labor and Child Begging under “Vidya Prakash School Return Commencement”

Publish Date : 09/06/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਜ਼ਿਲ੍ਹਾ ਟਾਸਕ ਫੋਰਸ ਵਲੋਂ “ਵਿਦਯਾ ਪ੍ਰਕਾਸ਼ ਸਕੂਲ ਵਾਪਸੀ ਦਾ ਆਗਾਜ਼” ਅਤੇ ਬਾਲ ਮਜ਼ਦੂਰੀ ਰੋਕਣ ਤਹਿਤ ਕੀਤੀ ਗਈ ਚੈਕਿੰਗ
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਾਂ ਬਾਲ ਹੈੱਲਪਲਾਈਨ 1098 ‘ਤੇ ਫੋਨ ਕਰਕੇ ਲਈ ਜਾ ਸਕਦੀ ਹੈ
ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ
ਤਰਨ ਤਾਰਨ, 08 ਜੂਨ :
ਵਧੀਕ ਮੁੱਖ ਸਕੱਤਰ ਸ਼੍ਰੀਮਤੀ ਸੀਮਾ ਜੈਨ ਅਤੇ ਸ਼੍ਰੀ ਅਰਵਿੰਦ ਪਾਲ ਸਿੰਘ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਮੁਨੀਸ਼ ਕੁਮਾਰ ਦੇ ਹੁਕਮਾਂ ਅਨੁਸਾਰ ਬਾਲ ਮਜ਼ਦੂਰੀ ਅਤੇ ਭਿੱਖਿਆ ਵਰਤੀ ਨੂੰ ਰੋਕਣ ਲਈ ਪੰਜਾਬ ਸਟੇਟ ਐਕਸ਼ਨ ਪਲਾਨ ਦਿਸ਼ਾਂ-ਨਿਰਦੇਸ਼ਾਂ ਤਹਿਤ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਦੀ ਅਗਵਾਈ ਹੇਠ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਜ਼ਿਲੇ੍ਹ ਦੀਆਂ ਵੱਖ-ਵੱਖ ਜਨਤਕ ਥਾਵਾਂ ‘ਤੇ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਇਸ ਦੌਰਾਨ ਬਾਲ ਭਿਖਾਰੀਆਂ, ਮੰਗਣ ਵਾਲੇ ਬੱਚਿਆ ਅਤੇ ਸੜਕ ਕਿਨਾਰੇ ਰਹਿ ਰਹੇ ਬੱਚਿਆਂ ਦੀ ਭਾਲ ਕੀਤੀ ਗਈ ਅਤੇ ਮਿਲੇ ਬੱਚਿਆ ਦੇ ਪਰਿਵਾਰ ਨਾਲ ਤਾਲਮੇਲ ਕੀਤਾ ਗਿਆ। ਇਸ ਉਪਰੰਤ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਹ ਅਭਿਆਨ ਜੂਨ ਮਹੀਨੇ ਭਰ ਚੱਲਣਾ ਹੈ, ਜੋ ਕਿ ਬਚਪਨ ਬਚਾਓ ਅੰਦੋਲਨ ਸੰਸਥਾ ਨਾਲ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਹੈ । ਜ਼ਿਲ੍ਹਾ ਟਾਸਕ ਫੋਰਸ ਵੱਲੋਂ ਮੌਕੇ ‘ਤੇ ਹੀ 0 ਤੋਂ 6 ਸਾਲ ਦੇ ਬੱਚਿਆਂ ਦਾ ਨਜ਼ਦੀਕੀ ਆਂਗਨਵਾੜੀ ਵਿੱਚ ਨਾਮ ਦਰਜ ਕਰਵਾਏ ਗਏ, ਜਿਸ ਨਾਲ ਇਨ੍ਹਾ ਬੱਚਿਆਂ ਦੀ ਮੁੱਢਲੀ ਸਿੱਖਿਆ ਅਤੇ ਰਾਸ਼ਨ ਆਂਗਨਵਾੜੀ ਵਲੋਂ ਮਿਲੇਗਾ।
ਇਸ ਦੌਰਾਨ ਕੁੱਝ ਬੱਚੇ ਜੋ ਕਿ ਦੂਜੇ ਰਾਜ ਨਾਲ ਸਬੰਧਤ ਸਨ, ਉਨ੍ਹਾਂ ਦੇ ਰਾਜ ਦੀ ਬਾਲ ਭਲਾਈ ਕਮੇਟੀ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਤਾਲਮੇਲ ਕੀਤਾ, ਗਿਆ ਜਿਸ ਨਾਲ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਰਾਜ ਵਿੱਚ ਚਲਾਈਆਂ ਜਾਣ ਵਾਲੀਆਂ ਸਕੀਮਾਂ ਵਿੱਚ ਦਰਜ ਕਰਕੇ ਲਾਭ ਦਿੱਤਾ ਜਾਵੇ ਅਤੇ ਆਪਣੇ ਗ੍ਰਹਿ ਜ਼ਿਲੇ ਵਿੱਚ ਹੀ ਇਨ੍ਹਾ ਦੀ ਦੇਖਭਾਲ ਯਕੀਨੀ ਬਣਾਈ ਜਾ ਸਕੇ ।
ਟਾਸਕ ਫੋਰਸ ਵੱਲੋਂ ਸਲੱਮ ਏਰੀਆ ਵਿੱਚ ਜਾ ਕੇ ਬੱਚਿਆ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਕੇ ਬੱਚਿਆ ਦਾ ਡਾਟਾ ਲਿਆ ਗਿਆ, ਜਿਸ ਦੌਰਾਨ ਕੱੁਲ 34 ਬੱਚਿਆਂ ਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੂੰ “ਵਿਦਯਾ ਪ੍ਰਕਾਸ਼ ਸਕੂਲ ਵਾਪਸੀ ਦਾ ਆਗਾਜ਼” ਤਹਿਤ ਤੁਰੰਤ ਨਜ਼ਦੀਕੀ ਸਰਕਾਰੀ ਸਕੂਲ ਵਿੱਚ ਨਾਮਜ਼ਦ ਕੀਤਾ ਗਿਆ।ਉਹਨਾਂ ਕਿਹਾ ਕਿ ਸਲੱਮ ਏਰੀਆ ਦੇ ਬੱਚਿਆ ਦੇ ਮਾਤਾ-ਪਿਤਾ ਨੂੰ ਸਬੰਧਤ ਪਿੰਡ ਦੇ ਸਰਪੰਚ ਜਾਂ ਵਾਰਡ ਕੌਂਸਲਰ ਨਾਲ ਤਾਲਮੇਲ ਕਰਕੇ ਵਧੀਕ ਵਧੀਕ ਕਮਿਸ਼ਨਰ (ਵਿਕਾਸ) ਰਾਹੀਂ ਮਨਰੇਗਾ ਸਕੀਮ ਅਧੀਨ ਕੰਮ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਗਈ ਹੈ।
ਪਿਛਲੇ ਸਾਲ ਵੀ ਸਾਡੀ ਟੀਮ ਵੱਲੋਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨਾਲ ਤਾਲਮੇਲ ਕਰਕੇ ਕੁੱਲ 163 ਬੱਚੇ ਜੋ ਕਿ ਸਲਮ ਏਰੀਆ ਵਿੱਚ ਰਹਿ ਰਹੇ ਸਨ, ਉਨ੍ਹਾ ਨੂੰ ਆਂਗਨਵਾੜੀ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਮਾਵਾਂ ਨੂੰ ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ ਵਿੱਚ ਦਰਜ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਸਕੂਲ ਵਿੱਚ ਵੀ ਨਾਮਜ਼ਦ ਕਰਵਾਇਆ ਜਾਂਦਾ ਹੈ, ਪਰ ਇਹ ਪਰਿਵਾਰ ਕੁੱਝ ਸਮੇ ਬਾਅਦ ਆਪਣੇ ਰਾਜ ਵਿੱਚ ਵਾਪਿਸ ਚਲੇ ਜਾਂਦੇ ਹਨ, ਜਿਸ ਕਰਕੇ ਇਨ੍ਹਾ ਬੱਚਿਆ ਦੀ ਸੂਚਨਾ ਸਬੰਧਤ ਜ਼ਿਲ੍ਹੇ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਇਨਾਂ ਬੱਚਿਆ ਦੀ ਸਿੱਖਿਆ ਉਨ੍ਹਾ ਦੇ ਰਾਜ ਵਿੱਚ ਪੂਰੀ ਹੋ ਸਕੇ।ਟੀਮ ਵੱਲੋਂ ਸਲੱਮ ਏਰੀਆ ਵਿਚ ਜਾ ਕੇ ਕਰੋਨਾ ਮਹਾਂਮਾਰੀ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਬਾਲ ਹੈਲਪਲਾਈਨ 1098 ਦੇ ਸਹਿਯੋਗ ਨਾਲ ਸੈਨੇਟਾਈਜ਼ਰ ਅਤੇ ਮਾਸਕ ਮੁਹੱਈਆ ਕਰਵਾਏ ਗਏ ਅਤੇ ਨਾਲ ਹੀ ਕਾਪੀਆਂ ਤੇ ਕਿਤਾਬਾਂ ਵੀ ਵੰਡੀਆ ਗਈਆਂ ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜੇਕਰ ਤੁਹਾਨੂ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਹੋਇਆ ਮਿਲਦਾ ਹੈ ਤਾਂ ਉਸ ਦੀ ਸੂਚਨਾ ਬਾਲ ਹੈਲਪਲਾਈਨ 1098 ‘ਤੇ ਦਿੱਤੀ ਜਾਵੇ ਤਾਂ ਜੋ ਤੁਹਾਡੀ ਇੱਕ ਪਹਿਲ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕੇ । ਉਹਨਾਂ ਕਿਹਾ ਕਿ 0 ਤੋਂ 18 ਸਾਲ ਦੇ ਬੱਚਿਆ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 311 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜਾਂ ਬਾਲ ਹੈੱਲਪਲਾਈਨ 1098 ‘ਤੇ ਫੋਨ ਕਰਕੇ ਲਈ ਜਾ ਸਕਦੀ ਹੈ ।