Close

District Vaccination Officer Dr. Virender Pal conducted a checking of Maternal Day sessions organized in the Border Area P.H.C. Valtoha and all sectors

Publish Date : 29/01/2024

ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੋਰ ਵੱਲੋ ਸਰਹੱਦੀ ਏਰੀਏ ਪੀ.ਐਚ.ਸੀ. ਵਲਟੋਹਾ ਅਤੇ ਸਬ ਸੈਟਰ ਬੋਪਾਰਾਏ ਵਿਖੇ ਲਗਾਏ ਗਏ ਮਮਤਾ ਦਿਵਸ ਸ਼ੈਸ਼ਨਾ ਦੀ  ਚੈਕਿੰਗ

 ਤਰਨ ਤਾਰਨ 25 ਜਨਵਰੀ: ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਅਤੇ ਡਾ. ਇਸ਼ਤਾ ਸਰਵੀਲੈਸ ਅਫਸਰ ਵੱਲੋ ਸਮਾ ਕਰੀਬ 11:00 ਵਜੇ ਸੀ.ਐਚ.ਸੀ. ਖੇਮਕਰਨ ਅਧੀਨ ਪੈਦੇ ਪੀ.ਐਚ.ਸੀ. ਵਲਟੋਹਾ ਅਤੇ ਸਬ ਸੈਟਰ ਬੋਪਾਰਾਏ /ਆਮ ਆਦਮੀ ਕਲੀਨਿਕ ਵਿਖੇ ਚੱਲ ਰਹੇ ਮਮਤਾ ਦਿਵਸ ਅਤੇ ਸਿਹਤ ਵਿਭਾਗ ਨਾਲ ਸਬੰਧਤ ਗਤੀਵਿਧੀਆ ਦੀ ਚੈਕਿੰਗ ਕੀਤੀ ਗਈ ਜਿੱਥੇ ਬੱਚਿਆ ਅਤੇ ਗਰਭਵਤੀ ਅੋਰਤਾ ਦਾ ਟੀਕਾਕਰਨ ਹੋ ਰਿਹਾ ਸੀ ।ਜਿਲ੍ਹਾਂ ਟੀਕਾਕਰਨ ਅਫਸਰ ਵੱਲੋ ਸਾਰੇ ਸਟਾਫ ਨੂੰ ਕਿਹਾ ਗਿਆ ਕਿ ਕੋਈ ਵੀ ਬੱਚਾ ਟੀਕਾਕਰਨ ਤੋ ਵਾਝਾ ਨਾ ਰਹੇ ਅਤੇ ਵੱਧ ਤੋ ਵੱਧ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਉੱਥੇ ਮੋਜੂਦ ਆਸ਼ਾ ਨੂੰ ਹਦਾਇਤ ਕੀਤੀ ਗਈ ਕਿ ਵੱਧ ਤੋ ਵੱਧ ਹੋਮ ਬੈਸਡ ਨਿਊ  ਬੋਰਨ ਬੱਚਿਆਂ ਅਤੇ ਨਿਊ ਯੰਗ ਕੇਅਰ ਬੱਚਿਆ ਦੀ ਵੱਧ ਤੋ ਵੱਧ ਭਾਲ ਕਰਕੇ ਟੀਕਾਕਰਨ ਕੀਤਾ ਜਾਵੇ ਅਤੇ ਡਾ. ਇਸ਼ਤਾ ਸਰਵੀਲੈਸ ਅਫਸਰ ਵੱਲੋ ਉੱਥੇ ਮੋਜੂਦ ਸਾਰੇ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਮੀਜਲ ਰੂਬੇਲਾ ਦੇ ਕੇਸਾ ਦਾ ਸਰਵੇ ਕਰਕੇ ਵੱਧ ਤੋ ਵੱਧ ਕੇਸ ਕੱਢਣ ਲਈ ਕਿਹਾ ਗਿਆ ਅਤੇ ਹਰ ਮਹੀਨੇ  ਵੱਧ ਤੋ ਵੱਧ ਮੀਜਲ ਰੂਬੇਲਾ ਦੇ ਬੱਚਿਆ ਦੀ ਭਾਲ ਕਰਕੇ ਵੱਧ ਤੋ ਵੱਧ ਕੇਸ ਜਿਲ੍ਹਾ ਹੈਡ ਕੁਆਟਰ ਤੇ ਭੇਜਣ ਲਈ ਕਿਹਾ ਗਿਆ ।