Close

Door-to-door survey conducted under “Mission Fateh” will play an important role to free the district from corona virus: Deputy Commissioner

Publish Date : 23/06/2020

“ਮਿਸ਼ਨ ਫ਼ਤਿਹ” ਤਹਿਤ ਕੀਤਾ ਜਾ ਰਿਹਾ ਘਰ-ਘਰ ਸਰਵੇਖਣ ਜ਼ਿਲ੍ਹੇ ਨੂੰ ਕਰੋਨਾ ਵਾਇਰਸ ਤੋਂ ਮੁਕਤ ਕਰਨ ਵਿੱਚ ਨਿਭਾਏਗਾ ਅਹਿਮ ਭੂਮਿਕਾ-ਡਿਪਟੀ ਕਮਿਸ਼ਨਰ
ਸਮੁੱਚੇ ਜ਼ਿਲ੍ਹੇ ਦਾ ਸਰਵੇਖਣ ਕਰਨ ਲਈ ਆਸ਼ਾ ਵਰਕਰਾਂ ਦੀ ਲਗਾਈਆਂ ਗਈਆਂ 1068 ਟੀਮਾਂ
ਸਰਵੇ ਦੌਰਾਨ ਹੁਣ ਤੱਕ 337 ਪਿੰਡਾਂ ਅਤੇ 54 ਵਾਰਡਾਂ ਨੂੰ ਕੀਤਾ ਜਾ ਚੁੱਕਾ ਕਵਰ
ਤਰਨ ਤਾਰਨ, 23 ਜੂਨ :
“ਮਿਸ਼ਨ ਫ਼ਤਿਹ” ਤਹਿਤ ਕੀਤਾ ਜਾ ਰਿਹਾ ਘਰ-ਘਰ ਸਰਵੇਖਣ ਜ਼ਿਲ੍ਹੇ ਨੂੰ ਕਰੋਨਾ ਵਾਇਰਸ ਤੋਂ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਦਾ ਸਰਵੇਖਣ ਕਰਨ ਲਈ ਆਸ਼ਾ ਵਰਕਰਾਂ ਦੀ 1068 ਟੀਮਾਂ ਲਗਾਈਆਂ ਗਈਆਂ ਹਨ, ਜਿੰਨ੍ਹਾ ਵਿਚੋਂ 1012 ਪੇਂਡੂ ਖੇਤਰ ਅਤੇ 56 ਸ਼ਹਿਰੀ ਖੇਤਰ ਵਿੱਚ ਸਰਵੇ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਦਾ ਮੰਤਵ 30 ਸਾਲ ਤੋਂ ਉੱਪਰ ਦੇ ਸਾਰੇ ਵਿਅਕਤੀਆਂ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਵੀ ਹੈ, ਦਾ ਡਾਟਾ ਆਨਲਾਈਨ ਇਕੱਠਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਇਸ ਸਰਵੇਖ਼ਣ ਤਹਿਤ ਦਿਲ ਦੀ ਬਿਮਾਰੀ, ਜਿਗਰ ਦੀ ਬਿਮਾਰੀ, ਟੀ. ਬੀ., ਦਮਾ, ਬਲੱਡ ਪ੍ਰੈਸ਼ਰ, ਸ਼ੂਗਰ, ਫੇਫੜਿਆਂ ਦੀ ਕੋਈ ਵੀ ਪੁਰਾਣੀ ਬਿਮਾਰੀ ਜੋ ਸਾਹ ਲੈਣ ’ਚ ਤਕਲੀਫ਼ ਵਿਘਨ ਪਾਉਂਦੀ ਹੋਵੇ, ਦੌਰਾ, ਐਚ. ਆਈ. ਵੀ., ਕੈਂਸਰ ਤੇ ਗੁਰਦੇ ਨਾਲ ਸਬੰਧਤ ਗੰਭੀਰ ਬਿਮਾਰੀ ਬਾਰੇ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਹੁਣ ਤੱਕ 337 ਪਿੰਡਾਂ ਅਤੇ 54 ਵਾਰਡਾਂ ਵਿੱਚ ਸਰਵੇ ਕੀਤਾ ਜਾ ਚੁੱਕਾ ਹੈ।ਹੁਣ ਤੱਕ ਕੀਤੇ ਗਏ ਸਰਵੇ ਦੌਰਾਨ 60,00 ਲੋਕੀ ਠੀਕ ਪਾਏ ਗਏ ਹਨ ਅਤੇ 163 ਲੋਕਾਂ ਨੂੰ ਬੁਖ਼ਾਰ ਅਤੇ ਖ਼ਾਸੀ ਆਦਿ ਦੇ ਲੱਛਣ ਪਾਏ ਗਏ ਹਨ।ਉਹਨਾਂ ਕਿਹਾ ਕਿ ਜਿੰਨ੍ਹਾਂ ਵਿੱਚ ਖਾਂਸੀ, ਬੁਖਾਰ ਆਦਿ ਦੇ ਲੱਛਣ ਪਾਏ ਜਾਂਦੇ ਹਨ, ਉਨ੍ਹਾਂ ਦਾ ਕੋਵਿਡ-19 ਸਬੰਧੀ ਟੈੱਸਟ ਕੀਤੇ ਜਾਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਕਿਹਾ ਕਿ “ਘਰ-ਘਰ ਨਿਗਰਾਨੀ” ਐਪ ਰਾਹੀਂ ਕੀਤਾ ਜਾ ਰਿਹਾ ਸਰਵੇਖਣ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਸੰਭਾਵੀ ਲੱਛਣਾਂ ਨਾਲ ਪੀੜ੍ਹਤਾਂ ਨੂੰ ਲੱਭਣ ਵਿੱਚ ਬਹੁਤ ਹੀ ਅਹਿਮ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਐਪ ਨਾਲ ਉਦੋਂ ਤੱਕ ਨਜ਼ਰਸਾਨੀ ਕੀਤੀ ਜਾਵੇਗੀ ਜਦੋਂ ਤੱਕ ਮਹਾਂਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਦੱਸਿਆ ਕਿ ਇਹ ਐਪ ਕੋਰੋਨਾ ਵਾਇਰਸ ਦੀ ਜਲਦੀ ਸ਼ਨਾਖਤ ਤੇ ਟੈਸਟਿੰਗ ਲਈ ਸਹਾਈ ਸਿੱਧ ਹੋਵੇਗੀ, ਜਿਸ ਨਾਲ ਸਮੂਹਿਕ ਫੈਲਾਅ ਰੋਕਣ ’ਚ ਮੱਦਦ ਮਿਲੇਗੀ।
————–