Close

Dr. Sandeep Kumar takes over as Deputy Director Animal Husbandry

Publish Date : 26/08/2021
DDAH

ਡਾ. ਸੰਦੀਪ ਕੁਮਾਰ ਨੇ ਸੰਭਾਲਿਆ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਾ ਅਹੁਦਾ                                                      

 ਤਰਨਤਾਰਨ 25, ਅਗਸਤ   ਭਿੱਖੀਵਿੰਡ ਵਿਖੇ ਬਤੌਰ ਵੈਟਰਨਰੀ ਅਫ਼ਸਰ ਆਪਣੀਆਂ ਸੇਵਾਵਾਂ ਦੇਣ ਉਪਰੰਤ ਸੀਨੀਅਰ ਵੈਟਰਨਰੀ ਅਫਸਰ ਪੱਟੀ ਵਿਖੇ ਵਧੀਆ ਸੇਵਾਵਾਂ ਦੇਣ ਤੇ ਪੰਜਾਬ ਸਰਕਾਰ  ਵੱਲੋਂ ਪਦ ਉੱਨਤ ਹੋਣ ਉਪਰੰਤ  ਸਥਾਨਕ ਦਫਤਰ ਵਿਖੇ  ਡਾ. ਸੰਦੀਪ

ਕੁਮਾਰ ਨੇ ਬਤੌਰ ਡਿਪਟੀ ਡਾਇਰੈਕਟਰ ਪਸ਼ੂ ਪਾਲਣਾ ਤਰਨਤਾਰਨ ਦਾ  ਅਹੁਦਾ ਸੰਭਾਲ ਕੇ ਆਪਣਾ ਵਿਭਾਗੀ ਕੰਮਕਾਜ ਸ਼ੁਰੂ ਕਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਡਾ.ਕੁਮਾਰ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ 
ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਤਰਨ ਤਾਰਨ ਸ਼ਹਿਰ 'ਚ ਬਤੌਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। 
ਅਤੇ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਇਸੇ ਤਰ੍ਹਾਂ ਹੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੱਥੇ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਦਫਤਰੀ ਸਟਾਫ ਤੋਂ ਇਲਾਵਾ ਇੱਥੇ ਆਉਣ ਜਾਣ ਵਾਲੇ ਹਰੇਕ
ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਦਫਤਰ ਪਹੁੰਚਣ ਤੋਂ ਪਹਿਲਾਂ ਸਥਾਨਕ ਸਟਾਫ ਵਲੋਂ ਡਾ.ਕੁਮਾਰ ਦਾ ਗੁਲਦਸਤਾ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਅਹੁਦਾ ਸੰਭਾਲਣ
ਤੇ ਵਧਾਈ ਦਿੱਤੀ ਹੋਏ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਜ਼ਾਹਰ ਕੀਤੀ ਗਈ ਅਹੁਦਾ ਸੰਭਾਲਦੇ ਹੀ ਡਾ.ਕੁਮਾਰ ਵੱਲੋਂ ਇਥੋਂ ਦੇ ਸਟਾਫ਼ ਨਾਲ ਨਾਲ ਇਕ ਸੰਖੇਪ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਡਾ. ਸੁਖਰਾਜ ਸਿੰਘ ਬੱਲ ਪ੍ਰਧਾਨ ਪੀ ਐੱਸ ਵੀ ਓ, ਡਾ. ਤਜਿੰਦਰ ਸਿੰਘ ਮੈਂਬਰ ਪੀ ਵੀ ਸੀ, ਡਾ. ਜਗਜੀਤ ਸਿੰਘ ਐੱਸ ਵੀ ਓ ਤਰਨ ਤਾਰਨ, ਡਾ. ਤੇਜਬੀਰ ਸਿੰਘ ,ਡਾ ਹਰਪ੍ਰੀਤ ਸਿੰਘ, ਡਾ. ਸਰਤਾਜ ਸਿੰਘ,ਡਾ.ਬਲਜੀਤ ਸਿੰਘ,
ਡਾ. ਕਿਰਪਾਲ ਸਿੰਘ ਡਾ. ਸੁਖਪ੍ਰੀਤ ਕੌਰ ਅਤੇ ਡਾ. ਹਰਮਨ ਸਿੰਘ ਆਦਿ ਵੀ ਮੌਜੂਦ ਸਨ।