Close

Dr. Senior Medical Officer An important meeting of Asha facilitators and Asha workers regarding various health programs was held under the leadership of Ramandeep Singh Padda.

Publish Date : 08/11/2023

ਸੀਨੀਅਰ ਮੈਡੀਕਲ ਅਫਸਰ ਡਾ. ਰਮਨਦੀਪ ਸਿੰਘ ਪੱਡਾ ਦੀ ਅਗਵਾਈ ਹੇਠ ਆਸ਼ਾ ਫੈਸਿਲਟੇਟਰਜ਼ ਅਤੇ ਆਸ਼ਾ ਵਰਕਰਜ਼ ਦੀ ਵੱਖ ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਹੋਈ ਅਹਿਮ ਮੀਟਿੰਗ

ਤਰਨ ਤਾਰਨ, 07 ਨਵੰਬਰ :

ਜ਼ਿਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ, ਸ਼੍ਰੀ ਸੰਦੀਪ ਕੁਮਾਰ ਅਤੇ ਸਿਵਲ ਸਰਜਨ, ਡਾ.ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਲਾਕ ਸੁਰਸਿੰਘ ਦੇ ਸੀਨੀਅਰ ਮੈਡੀਕਲ ਅਫਸਰ, ਡਾ.ਰਮਨਦੀਪ ਸਿੰਘ ਪੱਡਾ ਦੀ ਅਗਵਾਈ ਹੇਠ ਮੰਗਲਵਾਰ ਨੂੰ ਬਲਾਕ ਨਾਲ ਸਬੰਧਤ ਆਸ਼ਾ ਫੈਸਿਲਟੇਟਰਜ਼ ਅਤੇ ਆਸ਼ਾ ਵਰਕਰਜ਼ ਦੀ ਵੱਖ ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਅਹਿਮ ਮੀਟਿੰਗ ਸੀ. ਐਚ. ਸੀ. ਸੁੁਰਸਿੰਘ ਵਿਖੇ ਹੋਈ।
ਇਸ ਮੌਕੇ ਤਿਵਰ ਮਿਸ਼ਨ ਇੰਦਰਧਨੁਸ਼ ਦੀ ਤੀਜੇ ਗੇੜ੍ਹ ਬਾਰੇ ਗੱਲਬਾਰ ਕਰਦਿਆਂ ਡਾ.ਪੱਡਾ ਨੇ ਕਿਹਾ ਕਿ ਮਿਤੀ 20 ਤੋਂ 25 ਨਵੰਬਰ ਤੱਕ ਆਈ.ਐਮ.ਆਈ ਦੇ ਗੇੜ ਦੌਰਾਨ ਬਲਾਕ ਵਿੱਚ ਉਨਾਂ ਸਾਰੇ 0 ਤੋਂ 5 ਸਾਲ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਜਿੰਨਾਂ ਦਾ ਟੀਕਾਕਰਨ ਨਹੀਂ ਹੋ ਪਾਇਆ।ਉਨਾਂ ਕਿਹਾ ਕਿ ਆਸ਼ਾ ਵਰਕਰਜ਼ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਈ.ਐਮ.ਆਈ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਉਨਾ ਦੱਸਿਆ ਕਿ ਆਈ.ਐਮ.ਆਈ ਗੇੜ ਦੌਰਾਨ ਸਿਹਤ ਅਮਲੇ ਵੱਲੋਂ ਘਰਾਂ ਤੋਂ ਇਲਾਵਾ ਹਾਈ ਰਿਸਕ ਅਬਾਦੀ ਵਾਲੇ ਖੇਤਰਾਂ ਜਿਵੇ ਕਿ ਝੁਗੀਆਂ ਅਤੇ ਇਟਾਂ ਦੇ ਭੱਠਿਆਂ ‘ਤੇ ਵੀ ਯੋਗ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਆਈ.ਐਮ.ਆਈ-2023 ਤੋਂ ਇਲਾਵਾ ਡਾ.ਪੱਡਾ ਨੇ ਕਿਹਾ ਕਿ ਜਿਹੜੇ ਬੱਚਿਆਂ ਨੂੰ ਮੀਜ਼ਲਾ-ਰੁਬੈਲਾ (ਐਮ.ਆਰ) ਟੀਕਾਕਰਨ ਨਹੀਂ ਲੱਗਾ ਉਨਾਂ ਦੀ ਸ਼ਨਾਖਤ ਕੀਤੀ ਜਾਵੇ ਤਾਂ ਜੋ ਬੱਚੇ ਦਾ ਟੀਕਾਕਰਨ ਕੀਤਾ ਜਾਵੇ।ਉਨਾਂ ਕਿਹਾ ਕਿ ਸਿਹਤ ਅਮਲਾ ਇਸ ਗੱਲ ਨੂੰ ਧਿਆਨ ਵਿੱਚ ਰੱਖੇ ਕਿ ਬਲਾਕ ਦੇ ਹਰ ਇੱਕ ਯੋਗ ਬੱਚੇ ਦਾ ਟੀਕਾਕਰਨ ਯਕੀਨੀ ਹੋਵੇ।
ਡਾ.ਪੱਡਾ ਨੇ ਕਿਹਾ ਕਿ ਬੱਚਿਆਂ ਦੇ ਮਾਤਾ ਪਿਤਾ ਵੀ ਬੱਚੇ ਦੇ ਟੀਕਾਕਰਨ ਪ੍ਰਤੀ ਹਮੇਸ਼ਾ ਜ਼ਿੰਮੇਵਾਰ ਰਹਿਣ ਕਿਉਂਕਿ ਸਪੰੂਰਨ ਟੀਕਾਕਰਨ ਹੀ ਬੱਚੇ ਦੀ ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਦਾ ਅਸਲ ਕਾਰਨ ਹੈ।
ਡਾ.ਪੱਡਾ ਨੇ ਬਲਾਕ ਦੇ ਵਿੱਚ ਅਯੁਸ਼ਮਾਨ ਭਾਰਤ ਮੁਖਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬੀਮਾ ਕਾਰਡ ਬਣਾਉਣ ਦੇ ਕਾਰਜ ਨੂੰ ਮੋਬਾਇਲ ਐਪਲੀਕੇਸ਼ਨ ਰਾਹੀ ਵੱਧ ਤੋਂ ਵੱਧ ਪ੍ਰਫੁਲਿਤ ਕਰਨ ਲਈ ਆਸ਼ਾ ਵਰਕਰਜ਼ ਨੂੰ ਪ੍ਰੇਰਿਆ।
ਇਸ ਮੌਕੇ ਬਲਾਕ ਐਜੂਕੇਟਰ ਨਵੀਨ ਕਾਲੀਆ, ਐਲਐਚਵੀ ਨਿੰਦਰਜੀਤ ਕੌਰ, ਕਸ਼ਮੀਰ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਜਸਵਿੰਦਰ ਕੌਰ ਅਤੇ ਆਸ਼ਾ ਵਰਕਰਜ਼ ਮੌਜੂਦ ਰਹੇ।