During the meeting of the District Water and Sanitation Mission under the chairmanship of the Deputy Commissioner.
ਡਿਪਟੀ ਕਮਿਸ਼ਨਰ ਦੀ ਪ੍ਧਾਨਗੀ ਹੇਠ ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਦੌਰਾਨ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਕੰਮਾਂ ਨੂੰ ਦਿੱਤੀ ਗਈ ਮਨਜ਼ੂਰੀ
ਤਰਨ ਤਾਰਨ 27 ਨਵੰਬਰ :
ਜਲ ਅਤੇ ਸੈਨੀਟੇਸ਼ਨ ਮਿਸ਼ਨ, (ਡੀ. ਡਬਲਿਯੂ. ਐੱਸ. ਐੱਮ) ਸਬੰਧੀ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸੀ੍ ਰਾਹੁਲ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਮੈਂਬਰ ਸਕੱਤਰ ਸ਼੍ਰੀ ਸਿਮਰਨਜੀਤ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਪਿੰਡਾ ਵਿੱਚ ਕਰਵਾਏ ਜਾਣ ਵਾਲੇ ਕੰਮਾ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋਣ ਵਾਲੇ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ|
ਉਹਨਾਂ ਦੱਸਿਆ ਕਿ ਜਲ ਜੀਵਨ ਮਿਸ਼ਨ ਤਹਿਤ 30 ਜਲ ਸਪਲਾਈ ਸਕੀਮਾਂ ਨੂੰ 15ਵੇ ਵਿੱਤ ਕਮਿਸ਼ਨ ਦੇ ਫੰਡਾਂ ਨਾਲ ਫੰਕਸ਼ਨਲ ਕਰਕੇ ਪਿੰਡ ਵਾਸੀਆ ਨੂੰ ਸਾਫ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਸੈਨੀਟੇਸ਼ਨ ਕੰਪੋਨੈਂਟ) ਅਧੀਨ 25 ਵਿਅਕਤੀਗਤ ਪਖਾਨੇ, 28 ਸਾਂਝੇ ਪਖਾਨੇ, 486 ਠੋਸ ਕੂੜਾ ਪ੍ਰਬੰਧਨ, 1 ਪਲਾਸਟਿਕ ਕੂੜਾ ਪ੍ਰਬੰਧਨ, 209 ਤਰਲ ਕੂੜਾ ਪ੍ਰਬੰਧਨ, 1 ਗੋਬਰ ਧਨ ਬਾਇਓ ਗੈਸ ਪਲਾਂਟ ਦੇ ਕੰਮ ਐੱਸ.ਬੀ.ਐੱਮ, 15ਵੇ ਵਿੱਤ ਕਮਿਸ਼ਨ ਅਤੇ ਮਗਨਰੇਗਾ ਕੰਨਵਰਜੈਸ ਤਹਿਤ ਕਰਵਾਏ ਜਾਣਗੇ ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋ ਏ. ਡੀ. ਸੀ. ਵਿਕਾਸ ਸ਼੍ਰੀ ਸੰਜੀਵ ਕੁਮਾਰ ਨੂੰ ਉਕਤ ਕੰਮਾਂ ਦੀ ਰੋਜ਼ਾਨਾ ਮੌਨੀਟਰਿੰਗ ਸਬੰਧੀ ਨਿਰਦੇਸ਼ ਜਾਰੀ ਕੀਤੇ ਅਤੇ ਸਰਕਾਰ ਵੱਲੋ ਚਲਾਈਆ ਜਾ ਰਹੀਆ ਸਕੀਮਾਂ ਨੂੰ ਲੋਕਾ ਤੱਕ ਪਹੁੰਚਾਉਣ ਲਈ ਵੱਧ ਤੋ ਵੱਧ ਜਾਗਰੂਕਤਾ ਪੈਦਾ ਕਰਨ ਸਬੰਧੀ, ਨਵ-ਨਿਯੁਕਤ ਕੀਤੇ ਗਏ ਸਰਪੰਚਾ ਅਤੇ ਪੰਚਾਂ ਦੀ ਬਲਾਕ ਪੱਧਰ ਤੇ ਟੇ੍ਨਿੰਗ ਕਰਵਾਉਣ ਲਈ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾ ਨੂੰ ਹਦਾਇਤ ਕੀਤੀ। ਇਸ ਮੌਕੇ ‘ਤੇ ਹਰਜਿੰਦਰ ਸਿੰਘ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਰਾਜੇਸ਼ ਕੁਮਾਰ , ਜ਼ਿਲ੍ਹਾ ਸਿਖਿਆ ਅਫਸਰ, ਹਰਪਾਲ ਸਿੰਘ , ਚੀਫ ਐਗਰੀਕਲਚਰ ਅਫਸਰ, ਦਲਜੀਤ ਸਿੰਘ, ਜ਼ਿਲ੍ਹਾ ਨੋਡਲ ਅਫਸਰ ਮਗਨਰੇਗਾ, ਗੁਰਵੇਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਅਮਨਦੀਪ ਸਿੰਘ, ਉਪ ਮੰਡਲ ਇੰਜੀਨੀਅਰ ਸੋਇਲ ਕੰਨਜਰਵੇਸ਼ਨ, ਰਵਿੰਦਰ ਸਿੰਘ , ਉਪ ਮੰਡਲ ਇੰਜੀਨੀਅਰ, ਪੰਚਾਇਤੀ ਰਾਜ, ਜਸਦੀਪ ਸਿੰਘ , ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਪੱਟੀ , ਅਵਤਾਰ ਸਿੰਘ , ਜ਼ਿਲ੍ਹਾ ਪਬਲਿਕ ਰਿਲੇਸ਼ਨ ਅਫਸਰ, ਜਗਦੀਪ ਸਿੰਘ, ਜ਼ਿਲ੍ਹਾ ਕੌਆਰਡੀਨੇਟਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਜੋਗਿੰਦਰ ਕੌਰ, ਸਰਪੰਚ ਮੀਆਂਪੁਰ, ਕੁਲਵਿੰਦਰ ਕੌਰ, ਸਰਪੰਚ ਰੂੜੇ ਆਸਲ, ਅਮਰਜੀਤ ਕੌਰ, ਸਰਪੰਚ ਜੌਹਲ ਢਾਏਵਾਲਾ , ਕਮਲਜੀਤ ਕੌਰ , ਸਰਪੰਚ ਪੰਡੋਰੀ ਰਣ ਸਿੰਘ ਆਦਿ ਹਾਜਰ ਸਨ ।