• Social Media Links
  • Site Map
  • Accessibility Links
  • English
Close

During the special camp, 127 differently-abled persons and elderly people were provided with Rs. 22 lakhs by the government.

Publish Date : 04/06/2025

ਵਿਸ਼ੇਸ਼ ਕੈਂਪ ਦੌਰਾਨ 127 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਰਕਾਰ ਵੱਲੋਂ 22 ਲੱਖ ਰੁਪਏ ਦੀ ਲਾਗਤ

ਦੇ ਵੰਡੇ ਗਏ ਸਹਾਇਕ ਉਪਕਰਣ

ਤਰਨ ਤਾਰਨ,  29 ਮਈ

ਦਿਵਿਆਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਵਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ I ਇਸੇ ਲੜੀ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਵਿੱਚ ਅੱਜ ਭਾਰਤ ਸਰਕਾਰ ਦੀਆ ਡਿਪ ਅਤੇ ਆਰ. ਵੀ. ਵਾਈ ਯੋਜਨਾ ਦੇ ਅੰਤਰਗਤ ਦਿਵਿਆਂਗਜਨਾਂ ਅਤੇ ਬੁਜੁਰਗਾ ਨੂੰ ਮੁਫ਼ਤ ਉਪਕਰਣ ਵੰਡ ਐਮ. ਐਲ. ਏ ਖਡੂਰ ਸਾਹਿਬ ਦੇ ਸਹਾਇਕ ਕਰਨ ਅਤੇ ਅਲਿਮਕੋ ਮੋਹਾਲੀ ਵੱਲੋਂ ਮਿਸ. ਕਨਿਕਾ ਮਹਿਤਾ (ਜੂਨੀਅਰ ਮੈਨੇਜਰ) ਦੀ ਖਾਸ ਮੌਜੂਦਗੀ ਵਿੱਚ ਕੀਤਾ ਗਿਆ I

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨਾਂ ਸਸ਼ਕਤੀ ਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੀ ਅਗਵਾਈ ਅਧੀਨ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ I

ਇਸ ਸਮਾਰੋਹ ਵਿੱਚ ਲਗਭਗ 127 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਭਾਰਤ ਸਰਕਾਰ ਦੀਆਂ ਡਿਪ ਅਤੇ ਆਰ. ਵੀ. ਵਾਈ ਯੋਜਨਾ ਦੇ ਅੰਤਰਗਤ ਲਗਭਗ 22 ਲੱਖ ਰੁਪਏ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ I ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨ ਬੱਧ ਕੀਤਾ ਗਿਆ ਸੀ I ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁਲ 340 ਸਹਾਇਕ ਉਪਕਰਣ ਵੰਡੇ ਗਏ, ਜਿਸ ਵਿੱਚ 27 ਮੋਟਰਾਈਜ਼ਡ ਟਰਾਈ ਸਾਈਕਲ. ਸੀ ਪੀ ਚੇਅਰ,ਵਿਸਾਖੀਆਂ, ਕੰਨਾਂ ਦੀ ਮਸ਼ੀਨਾਂ, ਟਰਾਈ ਸਾਈਕਲ, ਛੜੀਆਂ, ਵੀਹਲ ਚੇਅਰ ਅਤੇ ਕੈਲਿਪਰਸ ਆਦਿ ਸ਼ਾਮਿਲ ਹਨI

ਸਮਾਰੋਹ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਦੇ ਅਧਿਕਾਰੀ ਅਤੇ ਖਡੂਰ ਸਾਹਿਬ ਦੇ ਐਸ.ਡੀ.ਐਮ. ਅਰਵਿੰਦਰਪਾਲ ਸਿੰਘ ਅਤੇ ਨਿਵੇਦਿਤਾ ਕੁਮਰਾ , ਬਾਲ ਵਿਕਾਸ ਪ੍ਰੌਜੈਕਟ ਅਫਸਰ, ਤਰਨ ਤਾਰਨ ਅਤੇ ਜ਼ਿਲਾ ਸਪੈਸ਼ਲ ਅਜੂਕੇਟਰ ਅਨੁਜ ਚੌਧਰੀ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੁੱਖ ਰੂਪ ਵਿੱਚ ਮੌਜੂਦ ਰਹੇ I