Close

Employment help center opened at block level to facilitate the unemployed youth under Ghar Ghar Rozghaar mission

Publish Date : 24/06/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰਾਂ ਦੀ ਸਹੂਲਤ ਲਈ ਬਲਾਕ ਪੱਧਰ ‘ਤੇ
ਖੋਲ੍ਹੇ ਗਏ ਰੋਜ਼ਗਾਰ ਸਹਾਇਤਾ ਕੇਂਦਰ-ਡਿਪਟੀ ਕਮਿਸ਼ਨਰ
 ਤਰਨ ਤਾਰਨ, 24 ਜੁਨ :
ਪੰਜਾਬ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰਾਂ ਦੀ ਸਹੂਲਤ ਲਈ ਬਲਾਕ ਪੱਧਰ ‘ਤੇ ਰੋਜ਼ਗਾਰ ਸਹਾਇਤਾ ਕੇਂਦਰ ਖੋਲ੍ਹ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ, ਆਈ. ਏ. ਐੱਸ. ਨੇ ਦੱਸਿਆ ਗਿਆ ਕਿ ਇਹ ਬਲਾਕ ਪੱਧਰੀ ਸਹਾਇਤਾ ਕੇਂਦਰ ਜਿਲ੍ਹੇ ਦੇ ਸਾਰੇ ਬੀ. ਡੀ. ਪੀ. ਓ. ਦਫਤਰਾਂ ਵਿੱਚ ਖੋਲ੍ਹ ਦਿੱਤੇ ਗਏ ਹਨ। ਇਹਨਾਂ ਸਹਾਇਤਾ ਕੇਂਦਰਾਂ ਵਿੱਚ ਕਿਰਤੀ ਮਜ਼ਦੂਰਾਂ, ਖੇਤੀ-ਬਾੜੀ ਅਤੇ ਹੋਰ ਉਸਾਰੀ ਦੇ ਕੰਮਾਂ ਦੀ ਭਾਲ ਕਰਨ ਵਾਲੇ, ਪੜ੍ਹੇ-ਲਿਖੇ ਬੇਰੋਜਗਾਰ ਨੌਜਵਾਨ ਅਤੇ ਆਪਣਾ ਕੰਮ-ਧੰਦਾ ਸ਼ੁਰੂ ਕਰਨ ਦੇ ਚਾਹਵਾਨ ਬੇਰੋਜ਼ਗਾਰਾਂ ਦੀ ਰਜਿਸਟਰੇਸ਼ਨ, ਕਾਊਂਸਲਿੰਗ ਸਬੰਧੀ ਸਹਾਇਤਾ ਕੀਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਗਿਆ ਕਿ ਬਲਾਕ ਪੱਧਰੀ ਸਹਾਇਤਾ ਕੇਂਦਰ ਖੋਲ੍ਹਣ ਸਬੰਧੀ ਬੀ. ਡੀ. ਪੀ. ਓ. ਦਫਤਰਾਂ ਦੇ ਸਟਾਫ਼ ਦੀ ਇਸ ਸਬੰਧ ਵਿੱਚ ਟ੍ਰੇਨਿੰਗ ਕਰਵਾ ਦਿੱਤੀ ਗਈ ਹੈ, ਜਿਸ ਵਿੱਚ ਸਟਾਫ ਨੂੰ ਇਹਨਾਂ ਬਲਾਕ ਪੱਧਰੀ ਸਹਾਇਤਾ ਕੇਂਦਰਾਂ ਵਿੱਚ ਕੰਮ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਬੇਰੋਜ਼ਗਾਰ ਨੂੰ ਬਿਊਰੋ ਦੇ ਹੈਲਪ ਲਾਈਨ ਨੰਬਰ 77173-97013 ਅਤੇ ਮੇਲ ਆਈ. ਡੀ. dbeetarntaranhelp@gmail.com ‘ਤੇ ਵੀ  ਸੰਪਰਕ ਕਰ ਸਕਦੇ ਹਨ।
———-