English and social science subject training will start from July 25
ਜੁਲਾਈ 25 ਤੋਂ ਸ਼ੁਰੂ ਹੋਣਗੀਆਂ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੀ ਟ੍ਰੇਨਿੰਗ
ਤਰਨ ਤਾਰਨ 22 ਜੁਲਾਈ ( )- ਗਣਿਤ ਅਤੇ ਵਿਗਿਆਨ ਵਿਸ਼ਿਆਂ ਦੀ ਟ੍ਰੇਨਿੰਗ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਅਤੇ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਹਾਸਲ ਕਰਵਾਉਣ ਲਈ 25 ਜੁਲਾਈ ਤੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆ ਦੇ ਅਧਿਆਪਕ ਸਹਿਬਾਨ ਦੀ ਟ੍ਰੇਨਿੰਗ ਲਗਾਈ ਜਾ ਰਹੀ ਹੈਂ। ਇਸ ਸਬੰਧੀ ਜ਼ਿਲਾ ਸਿੱਖਿਆ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ ਨੇ ਕਿਹਾ ਕਿ ਫੇਜ਼ 1ਅਤੇ 25 ਅਤੇ 26 ਜੁਲਾਈ ਅਤੇ ਫੇਜ਼ 2 ਤਹਿਤ ਮਿਤੀ 28 ਅਤੇ 29 ਜੁਲਾਈ ਨੂੰ ਮਿਡਲ ਸਕੂਲਾਂ ਦੇ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਪੜਾਉਣ ਵਾਲੇ ਅਧਿਆਪਕਾਂ ਦੀ ਟ੍ਰੇਨਿੰਗ ਲੱਗੇਗੀ । ਮਿਤੀ 27 ਅਤੇ 30 ਜੁਲਾਈ ਨੂੰ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਸਮਾਜਿਕ ਅਤੇ ਸਵਾਗਤ ਜ਼ਿੰਦਗੀ ਵਿਸ਼ਾ ਪੜਾਉਣ ਵਾਲੇ ਉਹਨਾਂ ਅਧਿਆਪਕਾਂ ਦੀ ਟ੍ਰੇਨਿੰਗ ਲੱਗੇਗੀ ਜਿੰਨਾ ਨੇ ਅਜੇ ਤੱਕ ਜੈਂਡਰ ਸੇਨਸੀਟਾਈਜੇਸ਼ਨ ਦੀ ਕਿਸੇ ਵੀ ਟ੍ਰੇਨਿੰਗ ਵਿਚ ਭਾਗ ਨਹੀਂ ਲਿਆ । ਇਸੇ ਤਰਾਂ ਫੇਜ਼ 3 , ਫੇਜ਼ 4 ਅਤੇ ਫੇਜ਼ 5 ਦੌਰਾਨ 1 ਅਗਸਤ ਤੋਂ 6 ਅਗਸਤ ਤੱਕ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਅੰਗਰੇਜੀ ਅਤੇ ਸਮਾਜਿਕ ਵਿਗਿਆਨ ਪੜਾਉਣ ਵਾਲੇ ਅਧਿਆਪਕਾਂ ਦੀ ਟ੍ਰੇਨਿੰਗ ਲੱਗੇਗੀ । ਸ੍ਰ ਹਰਭਗਵੰਤ ਸਿੰਘ ਨੇ ਕਿਹਾ ਕਿ ਇਹਨਾਂ ਟ੍ਰੇਨਿੰਗਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਬੀ ਐਮ/ ਡੀ ਐਮ ਸਹਿਬਾਨ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ । ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਨੇ ਕਿਹਾ ਕਿ ਇਹਨਾਂ ਟ੍ਰੇਨਿੰਗਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਕਰਨ ਦੇ ਨਾਲ ਨਾਲ ਆਧੁਨਿਕ ਤਕਨੀਕਾਂ ਨਾਲ ਜੋੜਨਾ ਹੈ ।