Close

English booster clubs improve students’ language skills

Publish Date : 01/02/2021
EB
ਇੰਗਲਿਸ਼ ਬੂਸਟਰ ਕਲੱਬਾਂ ਨੇ ਵਿਦਿਆਰਥੀਆਂ ਦੇ ਭਾਸ਼ਾ ਕੌਸ਼ਲਾਂ ਨੂੰ ਸੁਧਾਰਿਆ
ਬੋਲ ਕੇ ਵਿਚਾਰ ਪ੍ਰਗਟ ਕਰਨ ਦੀ ਝਿਜਕ ਖਤਮ ਹੋ ਰਹੀ ਹੈ
ਮਾਪਿਆਂ ਅਤੇ ਅਧਿਆਪਕਾਂ ਨੇ ਇੰਗਲਿਸ਼ ਬੂਸਟਰ ਕਲੱਬਾਂ ਦੀ ਕਾਰਗੁਜ਼ਾਰੀ ਨੂੰ ਸਰਾਹਿਆ
ਤਰਨ ਤਾਰਨ, 31 ਜਨਵਰੀ :
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਭਾਸ਼ਾ ਕੌਸ਼ਲਾਂ ਨੂੰ ਨਿਖਾਰਨ ਅਤੇ ਬੋਲਚਾਲ ਦੀ ਝਿਜਕ ਨੂੰ ਦੂਰ ਕਰਨ ਲਈ ਅੰਗਰੇਜ਼ੀ ਬੂਸਟਰ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਰਾਹਨਾ ਮਾਪਿਆਂ ਵੱਲੋਂ ਕੀਤੀ ਜਾ ਰਹੀ ਹੈ। ਕੋਵਿਡ-19 ਕਾਰਨ ਹੋਏ ਲਾਕ-ਡਾਊਨ ਦੌੌਰਾਨ ਜਦੋਂ ਵਿਦਿਆਰਥੀ ਅਧਿਆਪਕਾਂ ਤੋਂ ਦੂਰ ਹੋ ਗਏ ਸਨ ਅਤੇ ਆਨ-ਲਾਈਨ ਸਿੱਖਿਆ ਦਾ ਪ੍ਰਚਲਨ ਵਧ ਗਿਆ ਸੀ ਉਸ ਸਮੇਂ ਵਿਦਿਆਰਥੀ ਅਤੇ ਅਧਿਆਪਕ ਆਪਸ ਵਿੱਚ ਸਿਰਫ ਗੱਲਬਾਤ ਕਰ ਸਕਦੇ ਸਨ। ਇਸ ਸਮੇਂ ਸਰਕਾਰੀ ਸਕੂਲਾਂ ਵਿੱਚ ਇੰਗਲਿਸ਼ ਬੂਸ਼ਟਰ ਕਲੱਬਾਂ ਦੀ ਸਥਾਪਨਾ ਹੋਈ। ਹਰੇਕ ਸਕੂਲ ਵਿੱਚ ਅੰਗਰੇਜ਼ੀ ਅਧਿਆਪਕ ਅਤੇ ਜਮਾਤ ਅਨੁਸਾਰ ਤਿੰਨ ਵਿਦਿਆਰਥੀਆਂ ਦੇ ਸਮੂਹ ਤੋਂ ਇਹ ਇੰਗਲਿਸ਼ ਬੂਸ਼ਟਰ ਕਲੱਬਾਂ ਵਿੱਚ ਹੁਣ ਲੱਖਾਂ ਵਿਦਿਆਰਥੀ ਮੈਂਬਰ ਅਤੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ ਵੀ ਮੈਂਬਰ ਬਣ ਚੁੱਕੇ ਹਨ।
ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ (ਕੰਨਿਆ)  ਦੇ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਪਹਿਲਾਂ ਪਹਿਲ ਉਹ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਸਨ ਤਾਂ ਨਾਲ ਦੇ ਸਾਥੀ ਉਸਨੂੰ ਮਜ਼ਾਕ ਕਰਦੇ ਸਨ, ਪਰ ਹੁਣ ਉਹ ਆਪਣੇ ਸਾਥੀਆਂ ਨਾਲ ਬਹੁਤ ਜਿਅਦਾ ਅੰਗਰੇਜ਼ੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸਦਾ ਕਾਰਨ ਹੈ ਕਿ ਇੰਗਲਿਸ਼ ਬੂਸ਼ਟਰ ਕੱਲਬ ਵਿੱਚ ਉਹਨਾਂ ਦੇ ਅਧਿਆਪਕਾਂ ਵੱਲੋਂ ਜੋ ਆਡੀਓ ਕਲਿਪ ਸੁਨਣ ਲਈ ਅਤੇ ਬਾਅਦ ਵਿੱਚ ਬੋਲ ਕੇ ਦੁਹਰਾਈ ਕਰਨ ਲਈ ਅਗਵਾਈ ਦਿੱਤੀ ਜਾਂਦੀ ਹੈ ਉਸ ਨਾਲ ਉਹਨਾਂ ਦੀ ਆਪਣੀ ਅਤੇ ਸਾਥੀ ਵਿਦਿਆਰਥੀਆਂ ਦੀ ਝਿਜਕ ਦੂਰ ਹੋ ਰਹੀ ਹੈ। 
ਸਰਕਾਰੀ ਹਾਈ ਸਕੂਲ ਬੋਪਾਰਾਏ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਕੂਲ ਦੇ ਅੰਗਰੇਜ਼ੀ ਦੇ ਅਧਿਆਪਕ ਉਹਨਾਂ ਨੂੰ ਬਹੁਤ ਵਧੀਆਂ ਅਗਵਾਈ ਦੇ ਰਹੇ ਹਨ। ਮੇਰੇ ਦੁਆਰਾ ਬੋਲੀ ਗਈ ਅੰਗਰੇਜ਼ੀ ਦੀ ਵੀਡੀਓ ਕਲਿਪ ਨੂੰ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਮਿਲਿਆ ਤਾਂ ਉਸ ਨਾਲ ਮੇਰੇ ਮਾਤਾ ਪਿਤਾ ਵੀ ਬਹੁਤ ਖੁਸ਼ ਹੋਏ ਹਨ।ਵਿਦਿਆਰਥਣ ਨੇ ਆਪਣੇ ਇੰਗਲਿਸ਼ ਵਿਸ਼ੇ ਦੇ ਅਧਿਆਪਕਾਂ, ਮੈਡਮ ਜਗਜੋਤ ਕੌਰ ਅਤੇ ਮੈਡਮ ਹਰਪਾਲ ਕੌਰ ਵੱਲੋਂ ਅੰਗਰੇਜ਼ੀ ਵਿਸ਼ੇ ਲਈ ਕਰਵਾਈ ਮਿਹਨਤ ਅਤੇ ਸਕੂਲ ਮੁਖੀ ਸ੍ਰੀ ਜਤਿੰਦਰ ਸਿੰਘ ਹੁਰਾਂ ਦੀ ਯੋਗ ਅਗਵਾਈ ਨੂੰ ਆਪਣੀ ਸਫ਼ਲ ਹੋਣ ਦਾ ਰਾਜ਼ ਦੱਸਿਆ। ਉਸਨੇ ਕਿਹਾ ਕਿ ਸੋਸ਼ਲ਼ ਮੀਡੀਆਂ `ਤੇ ਮਿਲ ਰਹੀ ਪ੍ਰਸੰਸ਼ਾ ਨਾਲ ਮੇਰੇ ਮਾਪਿਆਂ ਅਤੇ ਮੇਰਾ ਬਹੁਤ ਹੌਂਸਲਾ ਵਧਿਆ ਹੈ। ਇਹ ਸਭ ਇੰਗਲਿਸ਼ ਬੂਸ਼ਟਰ ਕਲੱਬ ਕਾਰਨ ਹੀ ਸੰਭਵ ਹੋਇਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਰਤੋਵਾਲ ਵਿੱਚ ਪੜ੍ਹਦੀ ਵਿਦਿਆਰਥਣ ਲਵਜੋਤ ਕੌਰ ਦੇ ਪਿਤਾ  ਨੇ ਦੱਸਿਆ ਕਿ ਪਹਿਲਾਂ ਉਹਨਾਂ ਦਾ ਬੱਚਾ ਅੰਗਰੇਜ਼ੀ ਬੋਲਣ ਤੋਂ ਬਹੁਤ ਝਿਜਕਦਾ ਸੀ। ਉਹ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖ਼ਲ ਕਰਵਾਉਣਾ ਚਾਹੁੰਦੇ ਸਨ, ਪਰ ਵਿੱਤੀ ਤੌਰ ਤੇ ਕਮਜ਼ੋਰ ਹੋਣ ਕਰਕੇ ਪ੍ਰਾਈਵੇਟ ਸਕੂਲ ਵਿੱਚ ਨਹੀਂ ਪੜ੍ਹਾ ਸਕਦੇ ਸਨ। ਪਰ ਇਸ ਸਾਲ ਜਦੋਂ ਤੋਂ ਸਰਕਾਰੀ ਸਕੂਲ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰਿੰਦਰ ਸਿੰਘ ਨੇ ਇੰਗਲਿਸ਼ ਬੂਸ਼ਟਰ ਕਲੱਬ ਤਹਿਤ ਬੱਚੇ ਨੂੰ ਅਗਵਾਈ ਦੇਣੀ ਸ਼ੂਰੂ ਕੀਤੀ ਹੈ ਇਸ ਨਾਲ ਇਸਦਾ ਆਤਮ-ਵਿਸਵਾਸ਼ ਬਹੁਤ ਜਿਆਦਾ ਵਧਿਆ ਹੈ। ਹੁਣ ਇਹ ਰੋਜ਼ਾਨਾ ਸ਼ੀਸੇ਼ ਸਾਹਮਣੇ ਖੜ੍ਹ ਕੇ ਅੰਗਰੇਜ਼ੀ ਵਿੱਚ ਬੋਲਦਾ ਹੈ ਅਤੇ ਅਭਿਆਸ ਕਰਦਾ ਹੈ। ਇਸੇ ਤਰ੍ਹਾਂ ਇਸ ਨੇ ਆਪਣੀ ਪੰਜਾਬੀ ਅਤੇ ਹਿੰਦੀ ਦਾ ਵੀ ਉੱਚਾਰਨ ਸ਼ੁੱਧ ਕਰਨ ਦੇ ਉਪਰਾਲੇ ਸ਼ੁਰੂ ਕੀਤੇ ਹੋਏ ਹਨ।ਇਸ ਮੌਕੇ ਉਹਨਾਂ ਇੰਗਲਿਸ਼ ਅਧਿਆਪਕਾ ਮੈਡਮ ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
ਤਸਵੀਰ- “ਸਟਾਰ ਆਫ ਦ ਡੇਅ” ਤਹਿਤ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਕਰਨ ਵਾਲੇ ਵਿਦਿਆਰਥੀਆਂ ਦੀ ਫੋਟੋ