Close

Establishment of Covid-19 Control Room for physical handicap persons at District level, call on this helpline number 01852-222458 for any problems

Publish Date : 29/03/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਦਿਵਿਆਂਗਜਨਾਂ ਲਈ ਜ਼ਿਲ੍ਹਾ ਪੱਧਰ ‘ਤੇ ਕੋਵਿਡ-19 ਕੰਟਰੋਲ ਰੂਮ ਸਥਾਪਿਤ
ਕਿਸੇ ਵੀ ਸਮੱਸਿਆ ਜਾਂ ਮੁਸ਼ਕਿਲ ਲਈ ਦਿਵਿਆਂਗਜਨ ਹੈੱਲਪਲਾਈਨ ਨੰਬਰ 01852-222458 ‘ਤੇ ਕਰ ਸਕਦੇ ਹਨ ਕਾਲ
ਤਰਨ ਤਾਰਨ, 29 ਮਾਰਚ :
ਪੰਜਾਬ ਸਰਕਾਰ ਵੱਲੋਂ ਕੋਵਿਡ-19 ਕ੍ਰਾਈਸਿਸ ਰਿਸਪਾਂਸ ਪਲੈਨ ਤਹਿਤ ਜ਼ਿਲ੍ਹਾ ਪੱਧਰ ‘ਤੇ ਕੋਵਿਡ-19 ਕੰਟਰੋਲ ਰੂਮ ਸਥਾਪਿਤ ਕਰਨ ਹਿੱਤ ਜਾਰੀ ਹਦਾਇਤਾਂ ਅਤੇ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ ਕਮਰਾ ਨੰਬਰ 219 (ਦੂਜੀ ਮੰਜ਼ਿਲ) ‘ਤੇ ਜ਼ਿਲ੍ਹਾ ਪੱਧਰ ‘ਤੇ ਕੋਵਿਡ-19 ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਹੈੱਲਪਲਾਈਨ ਨੰਬਰ 01852-222458 ਹੈ।ਇਹ ਕੰਟਰੋਲ ਰੂਮ ਅਗਲੇ ਹੁਕਮਾਂ ਤੱਕ ਚੱਲੇਗਾ।ਇਹ ਕੋਵਿਡ-19 ਕੰਟਰੋਲ ਰੂਮ ਸਿਰਫ਼ ਦਿਵਿਆਂਗਜਨਾਂ ਦੀਆਂ ਹੀ ਸ਼ਿਕਾਇਤਾਂ ਸੁਣੇਗਾ।
ਇਸ ਕੰਟਰੋਲ ਰੂਮ ਵਿੱਚ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਦੋ ਸਿਫ਼ਟਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਅਤੇ ਬਾਅਦ ਦੁਪਹਿਰ 2 ਵਜੇ ਤੋਂ ਰਾਤ 9 ਵਜੇ ਤੱਕ ਡਿਊਟੀ ਕਰਨਗੇ। ਮਿਤੀ 30 ਮਾਰਚ, 2020 ਤੋਂ 8 ਅਪ੍ਰੈਲ 2020 ਦੌਰਾਨ ਸ੍ਰੀ ਮਹੇਸ਼ ਸਿੰਘ ਕਾਰਜਕਾਰੀ ਇੰਜਨੀਅਰ ਬਾਰੀ ਦੁਆਬ ਡਰੇਨੇਜ਼ ਡਵੀਜ਼ਨ ਅੰਮ੍ਰਿਤਸਰ, ਸ੍ਰੀ ਰਣਜੋਧ ਸਿੰਗ ਜੇ. ਈ. ਬਾਰੀ ਦੁਆਬ ਡਰੇਨੇਜ਼ ਡਵੀਜ਼ਨ ਅੰਮ੍ਰਿਤਸਰ, ਸ੍ਰੀ ਮਨਜੀਤ ਸਿੰਘ ਸੁਪਰਡੈਂਟ, ਸ੍ਰੀ ਅਰਵਿੰਦਰ ਸਿੰਘ ਸੇਵਾਦਾਰ, ਸ੍ਰੀ ਜੁਗਰਾਜ ਸਿੰਘ ਅਧਿਕਆਪਕ ਸਰਕਾਰੀ ਹਾਈ ਸਕੂਲ ਚੂਸਲੇਵਾੜ, ਸ੍ਰੀ ਗੁਰਮੀਤ ਸਿੰਘ ਅਧਿਆਪਕ ਸਰਕਾਰੀ ਮਿਡਲ ਸਕੂਲ ਧਾਰੀਵਾਲ, ਸ੍ਰੀ ਹਰਦਿਆਲ ਸਿੰਘ  ਅਧਿਆਪਕ ਸਰਕਾਰੀ ਸੈਕੰਡਰੀ ਸਕੂਲ ਕਿਰਤੋਵਾਲ ਕਲਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਡਿਊਟੀ ਕਰਨਗੇ। ਇਸ ਤੋਂ ਇਲਾਵਾ ਸ੍ਰੀ ਅਸ਼ੀਸ ਇੰਦਰ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤਰਨ ਤਾਰਨ, ਸ੍ਰੀ ਅਵਤਾਰ ਸਿੰਘ ਐੱਸ. ਡੀ. ਓ. ਬਾਰੀ ਦੁਆਬ ਡਰੇਨੇਜ਼ ਡਵੀਜ਼ਨ ਅੰਮ੍ਰਿਤਸਰ, ਸ੍ਰੀ ਵਾਸੂ ਕੁਮਾਰ ਜੇ. ਈ. ਬਾਰੀ ਦੁਆਬ ਡਰੇਨੇਜ਼ ਡਵੀਜ਼ਨ ਅੰਮ੍ਰਿਤਸਰ, ਸ੍ਰੀ ਰੋਹਿਤ ਸ਼ਰਮਾ ਜੇ. ਈ. ਬਾਰੀ ਦੁਆਬ ਡਰੇਨੇਜ਼ ਡਵੀਜ਼ਨ ਅੰਮ੍ਰਿਤਸਰ, ਸ੍ਰੀ ਵਿਜੈ ਕੁਮਾਰ ਸੱਭਰਵਾਲ, ਸ੍ਰ ਿਸੁਖਵਿੱਦਰ ਸਿੰਘ ਅਧਿਆਪਕ ਸਰਕਾਰੀ ਮਿਡਲ ਸਕੂਲ ਧਾਰੀਵਾਲ ਅਤੇ ਸ੍ਰੀ ਅਰੁਣ ਕੁਮਾਰ ਸ਼ਰਮਾ ਅਧਿਆਪਕ ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਬਾਅਦ ਦੁਪਹਿਰ 2 ਵਜੇ ਤੋਂ ਰਾਤ 9 ਵਜੇ ਤੱਕ ਡਿਊਟੀ ਕਰਨਗੇ।
ਇਸ ਕੰਟਰੋਲ ਰੂਮ ਨੰਬਰ ‘ਤੇ ਇਸ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਸਬੰਧਿਤ ਅਧਿਕਾਰੀ ਤੁਰੰਤ ਰਜਿਸਟਰ ਵਿੱਚ ਦਰਜ ਕਰਕੇ ਸਬੰਧਿਤ ਵਿਭਾਗ ਨੂੰ ਸੂਚਿਤ ਕਰਨਗੇ ਅਤੇ ਸ਼ਿਕਾਇਤ ਦਾ ਨਿਪਟਾਰਾ ਹੋਣ ਉਪਰੰਤ ਉਸ ਦਾ ਹਵਾਲਾ ਲਾਲ ਸਿਆਹੀ ਨਾਲ ਰਜਿਸਟਰ ‘ਤੇ ਕਰਨਗੇ।
———-