Close

Every Friday, school children and teachers are sensitized against dengue

Publish Date : 27/09/2024

ਹਰ ਸ਼ੁੱਕਰਵਾਰ , ਡੇਂਗੂ ‘ਤੇ ਵਾਰ ਤਹਿਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਕੀਤਾ ਜਾਗਰੂਕ

ਤਰਨ ਤਾਰਨ, 27 ਸਤੰਬਰ: ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ , ਜ਼ਿਲਾ ਐਪੀਡੀਮੋਲੋਜਿਸਟ ਡਾ.ਸਿਮਰਨ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਮਨਜੀਤ ਸਿੰਘ ਰਟੋਲ ਦੇ ਹੁਕਮਾਂ ਤਹਿਤ ਅਤੇ ਪ੍ਰਿੰਸੀਪਲ ਬਲਵਿੰਦਰ ਕੌਰ ਬਾਵਾ ਦੇ ਸਹਿਯੋਗ ਨਾਲ ਸ੍ਰੀ ਮੁੱਖਤਾਰ ਸਿੰਘ ਦਾਸ ਮੈਮੋਰੀਅਲ ਹਾਈ ਸਕੂਲ ਕੱਦਗਿਲ ਵਿਖੇ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਹੈਲਥ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਭੋਜੀਆਂ ਅਤੇ ਸਿਹਤ ਕਰਮੀ ਤੇਜਿੰਦਰ ਸਿੰਘ ਕੋਟ ਵੱਲੋਂ ਡੈਂਗੂ ,ਮਲੇਰੀਆ, ਚਿਕਨਗੁਨੀਆਂ , ਦਸਤ ਰੋਗਾਂ , ਆਲੇ ਦੁਆਲੇ ਦੀ ਸਫਾਈ ਅਤੇ ਹੋਰ ਮੋਸਮੀ ਬਿਮਾਰੀਆਂ ਤੋਂ ਬਚਾਅ ਬਾਰੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਗਿਆ ।

ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਭੋਜੀਆਂ ਨੇ ਦੱਸਿਆ ਕਿ ਅਸੀਂ ਛੋਟੀਆਂ-ਛੋਟੀਆਂ ਸਾਵਧਾਨੀਆਂ ਵਰਤ ਕੇ ਇਹਨਾ ਬੀਮਾਰੀਆਂ ਤੋਂ ਬਚ ਸਕਦੇ ਹਾਂ ।ਡੈਂਗੂ ਅਤੇ ਚਿਕਨਗੁਨੀਆਂ ਬੁਖ਼ਾਰ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ ।

ਉਹਨਾਂ ਕਿਹਾ ਕਿ ਡੇਂਗੂ ਬੁਖਾਰ ਦਾ ਮੱਛਰ ਕੂਲਰਾਂ ,ਫਰਿੱਜਾਂ ਦੀ ਪਿਛਲੀ ਟਰੇਅ, ਫੂਲਦਾਨਾਂ , ਟੁੱਟੇ ਫੁੱਟੇ ਬਰਤਨਾਂ ਵਿਚ ਪਏ ਪਾਣੀ ਵਿਚ ਪੈਦਾ ਹੁੰਦਾ ਹੈ।ਇੰਹਨਾਂ ਦਿਨਾਂ ਵਿਚ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ,ਮੱਛਰ ਭਜਾਉਣ ਵਾਲੀਆਂ ਕਰੀਮਾਂ ਲਗਾਓ, ਅਤੇ ਰਾਤ ਨੂੰ ਸਾਉਣ ਵੇਲੇ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ ।ਛੱਪੜਾਂ ਵਿੱਚ ਗੰਬੁਜੀਆ ਮੱਛੀ ਜਾਂ ਵੱਡੇ ਟੋਇਆਂ ਵਿੱਚ ਖੜੇ ਪਾਣੀ ਵਿਚ ਕਾਲਾ ਸੜਿਆ ਤੇਲ ਪਾ ਕੇ ਮੱਛਰਾਂ ਨੂੰ ਪੈਦਾ ਹੋਣ ਤੌਂ ਰੋਕਿਆ ਜਾ ਸਕਦਾ ਹੈ। ਇਹ ਮੱਛਰ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ।

ਉਹਨਾਂ ਕਿਹਾ ਕਿ ਸਾਨੂੰ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ‌। ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਇਹਨਾਂ ਚੀਜਾਂ ਨੂੰ ਜ਼ਰੂਰ ਸੁੱਕਾ ਕੇ ਸਾਫ਼ ਕਰਨਾ ਚਾਹੀਦਾ ਹੈ ।ਉਹਨਾਂ ਦੱਸਿਆ ਕਿ ਮਲੇਰੀਏ ਤੇ ਡੇਂਗੂ ਤੇ ਚਿਕਨਗੁਨੀਆਂ ਬੁਖਾਰ ਦਾ ਟੈਸਟ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਹੁੰਦਾ ਹੈ।ਜੇ ਕਿਸੇ ਚ ਇਸ ਤਰਾਂ ਦੇ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੋ ਟੇਸਟ ਅਤੇ ਇਲਾਜ ਕਰਾਉਣਾ ਚਾਹੀਦਾ ਹੈ ‌। ਪਾਣੀ ਵਾਲੀਆਂ ਟੈਂਕੀਆਂ ਦੀ ਸਾਫ ਸਫਾਈ ਰੱਖਣ ਲਈ ਜਾਗਰੂਕੁ ਕੀਤਾ ਗਿਆ।

ਪ੍ਰਿੰਸੀਪਲ ਬਲਵਿੰਦਰ ਕੌਰ ਬਾਵਾ ਨੇ ਕਿਹਾ ਕਿ ਅਸੀਂ ਸਿਹਤ ਵਿਭਾਗ ਵਿਭਾਗ ਵੱਲੋਂ ਕੀਤੇ ਜਾਂਦੇ ਇਸ ਤਰ੍ਹਾਂ ਦੇ ਸਾਰੇ ਪ੍ਰੋਗਰਾਮਾਂ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ।

ਇਸ ਸੈਮੀਨਾਰ ਵਿੱਚ ਵਾਈਸ ਪ੍ਰਿਸੀਪਲ ਚਰਨਬੀਰ ਕੌਰ , ਗੁਰਸੇਵਕ ਸਿੰਘ ,ਕੁੱਲਜੀਤ ਸਿੰਘ , ਜੁਗਰਾਜ ਸਿੰਘ , ਸਾਹਿਲ ਕੁਮਾਰ ਅਤੇ ਸਤਨਾਮ ਸਿੰਘ ਸਮੇਤ ਸਕੂਲ ਦੇ ਬੱਚੇ ਮੌਜੂਦ ਸਨ|