Extension of the last date of registration for participation in the Games of (Kheda Wattan Punjab diya)
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਤਰਨਤਾਰਨ
- ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸਨ ਦੀ ਆਖਰੀ ਤਰੀਕ ਵਿੱਚ ਵਾਧਾ
- ਹੁਣ 30 ਅਗਸਤ ਤੱਕ ਚਾਹਵਾਨ ਖਿਡਾਰੀ ਵੈਬਸਾਈਟ www.punjabkhedmela2022.in ਉੱਪਰ ਰਜਿਸਟ੍ਰੇਸ਼ਨ ਕਰ ਸਕਦੇ ਹਨ
ਤਰਨਤਾਰਨ, 24 ਅਗਸਤ 2022 ( ) ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਖੇਡ ਪ੍ਰਤਿਭਾਵਾਂ ਨੂੰ ਹੋਰ ਉਭਾਰਨ ਲਈ ਉਲੀਕੀਆਂ ਖੇਡਾਂ ਵਤਨ ਪੰਜਾਬ ਦੀਆਂ ਸਬੰਧੀ ਖਿਡਾਰੀਆਂ ਦੇ ਉਤਸਾਹ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸਨ ਦੀ ਆਖਰੀ ਤਰੀਕ 25 ਅਗਸਤ ਤੋਂ ਵਧਾ ਕੇ 30 ਅਗਸਤ ਕਰ ਦਿੱਤੀ ਹੈ। ਹੁਣ ਚਾਹਵਾਨ ਖਿਡਾਰੀ ਵੈਬਸਾਈਟ www.punjabkhedmela2022.in ਉੱਪਰ ਰਜਿਸਟ੍ਰੇਸਨ ਕਰ ਸਕਦੇ ਹਨ ਅਤੇ ਜਿਹੜੇ ਖਿਡਾਰੀਆਂ ਨੂੰ ਕੋਈ ਦਿੱਕਤ ਆਉਂਦੀ ਹੈ, ਉਹ ਖੇਡ ਵਿਭਾਗ ਦੇ ਦਫਤਰਾਂ ਵਿੱਚ ਜਾ ਕੇ ਖੇਡ ਅਧਿਕਾਰੀਆਂ ਦੀ ਮੱਦਦ ਨਾਲ ਰਜਿਸਟ੍ਰੇਸਨ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਵਿਚ ਪੁਰਸ ਅਤੇ ਮਹਿਲਾ ਦੋਹਾਂ ਵਰਗਾਂ ਦੇ ਖਿਡਾਰੀ ਭਾਗ ਲੈ ਸਕਦੇ ਹਨ। ਇਹ ਖੇਡਾਂ ਅੰਡਰ-14, ਅੰਡਰ-17, ਅੰਡਰ-21, 21 ਤੋਂ 40 ਸਾਲ ਓਪਨ ਵਰਗ, 41 ਤੋਂ 50 ਸਾਲ ਓਪਨ ਵਰਗ ( ਕੇਬਲ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਅਤੇ ਐਥਲੈਟਿਕਸ), 50 ਸਾਲ ਤੋਂ ਵੱਧ ਓਪਨ ਵਰਗ ( ਕੇਬਲ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਅਤੇ ਐਥਲੈਟਿਕਸ) ਦੇ ਖਿਡਾਰੀ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਖੇਡਾਂ ਵਿਚ ਦਿਵਿਆਂਗ ਖਿਡਾਰੀ ਅਤੇ ਖਿਡਾਰਨਾਂ ਵੀ ਭਾਗ ਲੈ ਸਕਦੇ ਹਨ। ਇੰਨ੍ਹਾਂ ਦੀਆਂ ਖੇਡਾਂ ਜਿਲ੍ਹਾ ਅਤੇ ਰਾਜ ਪੱਧਰ ਤੇ ਹੋਣਗੀਆਂ। ਜਿਲ੍ਹਾ ਪੱਧਰ ਤੇ ਐਥਲੈਟਿਕਸ, ਬੈਡਮਿੰਟਨ, ਸਿਟਿੰਗ ਵਾਲੀਬਾਲ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਹੋਣਗੇ ਜਦ ਕਿ ਰਾਜ ਪੱਧਰ ਤੇ ਆਰਚਰੀ, ਸੂਟਿੰਗ ਪੈਰਾਸਪੋਟ, ਵੀਲਚੇਅਰ ਬਾਸਕਿਟਬਾਲ ਦੇ ਨਾਲ-ਨਾਲ ਜਿਲ੍ਹਾ ਪੱਧਰ ਵਾਲੀਆਂ ਖੇਡਾਂ ਦੇ ਮੁਕਾਬਲੇ ਹੋਣਗੇ।
ਜਿਲ੍ਹਾ ਪੱਧਰੀ ਖੇਡਾਂ ਐਥਲੈਟਿਕਸ, ਫੁੱਟਬਾਲ, ਕਬੱਡੀ ਨੈਸਨਲ ਸਟਾਇਲ, ਖੋਖੋ, ਵਾਲੀਬਾਲ, ਹੈਂਡਬਾਲ, ਸਾਫਟਵਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ, ਵੇਟ ਲਿਫਟਿੰਗ ਅਤੇ ਰਾਜ ਪੱਧਰੀ ਖੇਡਾਂ ਐਥਲੈਟਿਕਸ, ਫੁੱਟਬਾਲ, ਕਬੱਡੀ ਨੈਸਨਲ ਸਟਾਇਲ, ਖੋਖੋ, ਵਾਲੀਬਾਲ, ਹੈਂਡਬਾਲ, ਸਾਫਟਵਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ, ਵੇਟ ਲਿਫਟਿੰਗ, ਆਰਚਰੀ, ਸੂਟਿੰਗ, ਚੈਸ, ਰੋਇੰਗ, ਜਿਮਨਾਸਟਿਕ, ਫੈਨਸਿੰਗ ਹੋਣਗੀਆਂ। ਬਲਾਕ ਪੱਧਰੀ ਖੇਡਾਂ ਵਾਲੀਬਾਲ, ਐਥਲੈਟਿਕਸ, ਫੁੱਟਬਾਲ, ਕਬੱਡੀ ਨੈਸਨਲ ਸਟਾਇਲ, ਖੋ ਖੋ, ਰੱਸਾ ਕੱਸੀ ਹੋਣਗੀਆਂ।
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਤਰਨਤਾਰਨ
ਡਿਪਟੀ ਕਮਿਸ਼ਨਰ ਵੱਲੋਂ ਦਰਿਆ ਕਿਨਾਰੇ ਪਾਣੀ ਨਾਲ ਨੁਕਸਾਨੀ ਫਸਲ ਦੀ ਗਿਰਦਵਾਰੀ ਕਰਨ ਦੀਆਂ ਹਦਾਇਤਾਂ
ਵਿਧਾਇਕ ਲਾਲਪੁਰਾ ਅਤੇ ਡਿਪਟੀ ਕਮਿਸ਼ਨਰ ਨੇ ਕੀਤਾ ਦਰਿਆ ਬਿਆਸ ਨਾਲ ਲੱਗਦੇ ਇਲਾਕੇ ਦਾ ਦੌਰਾ
ਤਰਨਤਾਰਨ, 24 ਅਗਸਤ 2022 — ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਵਰਖਾ ਕਾਰਨ ਦਰਿਆ ਬਿਆਸ ਕਿਨਾਰੇ ਪ੍ਰਭਾਵਿਤ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਮੌਕੇ ਉਤੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨੁਕਸਾਨੀ ਗਈ ਫਸਲ ਦੀ ਗਿਰਦਵਾਰੀ ਕਰਨ ਤਾਂ ਜੋ ਸਰਕਾਰ ਕੋਲੋਂ ਇੰਨਾਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ। ਇਸ ਮੌਕੇ ਉਨਾਂ ਨਾਲ ਹਾਜ਼ਰ ਵਿਧਾਇਕ ਸ. ਮਨਜਿੰਦਰ ਸਿੰਘ ਲਾਲਪੁਰਾ ਨੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਦਰਿਆ ਕਿਨਾਰੇ ਵਸੇ ਪਿੰਡ ਘੜਕਾ, ਗੁਜਰਪੁਰਾ, ਮੁੰਡਾ ਪਿੰਡ, ਧੁੰਨ ਢਾਏ ਵਾਲਾ, ਭੈਲ ਆਦਿ ਦੇ ਖੇਤ, ਜੋ ਕਿ ਬਿਆਸ ਦਰਿਆ ਦੇ ਪਾਣੀ ਕਾਰਨ ਡੁੱਬੇ ਹਨ, ਮੌਕੇ ਉਤੇ ਜਾ ਕੇ ਵਿਖਾਏ। ਉਨਾਂ ਕਿਹਾ ਕਿ ਇਸ ਇਲਾਕੇ ਦਾ ਕਿਸਾਨ ਹਰ ਸਾਲ ਇਹ ਸੰਤਾਪ ਭੋਗਦਾ ਹੈ, ਕਿਉਂਕਿ ਦਰਿਆ ਦਾ ਬੰਨ ਨਾ ਹੋਣ ਕਾਰਨ ਪਾਣੀ ਵੱਧਣ ਉਤੇ ਖੇਤਾਂ ਵਿਚ ਆ ਜਾਂਦਾ ਹੈ। ਉਨਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮਸਲੇ ਦਾ ਕੋਈ ਪੱਕਾ ਹੱਲ ਦੇਣ, ਜਿਸ ਨਾਲ ਇਸ ਇਲਾਕੇ ਦਾ ਹਰ ਸਾਲ ਹੁੰਦਾ ਨੁਕਸਾਨ ਟਲ ਸਕੇ। ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਜਦੋਂ ਦਰਿਆ ਬਿਆਸ ਦਾ ਪਾਣੀ 20000 ਕਿਊਸਕ ਨੂੰ ਪਾਰ ਕਰ ਜਾਂਦਾ ਹੈ ਤਾਂ ਇਸ ਇਲਾਕੇ ਦੀਆਂ ਫਸਲਾਂ ਵਿਚ ਪਾਣੀ ਆ ਜਾਂਦਾ ਹੈ, ਕਿਉਂਕਿ ਖੇਤ ਦਰਿਆ ਦੇ ਵਹਿਣ ਤੋਂ ਜ਼ਿਆਦਾ ਉਚੇ ਨਹੀਂ। ਉਨਾਂ ਦੱਸਿਆ ਕਿ ਬੀਤੇ ਦਿਨਾਂ ਵਿਚ ਇਥੋਂ 60 ਤੋਂ 70 ਹਜ਼ਾਰ ਕਿਊਸਿਕ ਪਾਣੀ ਲੰਘਿਆ ਹੈ ਅਤੇ ਇਸ ਵੇਲੇ ਵੀ ਪਾਣੀ ਦਾ ਪੱਧਰ ਕਰੀਬ 33000 ਕਿਊਸਿਕ ਹੈ। ਉਨਾਂ ਦੱਸਿਆ ਕਿ ਜਦੋਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਵਰਖਾ ਹੁੰਦੀ ਹੈ ਤਾਂ ਪੌਗ ਡੈਮ ਵਿਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਅਤੇ ਇਥੋਂ ਛੱਡੇ ਗਏ ਪਾਣੀ ਨਾਲ ਹੀ ਬਿਆਸ ਦਰਿਆ ਵਿਚ ਪਾਣੀ ਵੱਧਦਾ ਹੈ, ਜੋ ਕਿ ਇਸ ਇਲਾਕੇ ਦਾ ਨੁਕਸਾਨ ਕਰਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਹਿਮਾਚਲ ਪ੍ਰਦੇਸ਼ ਵਿਚ ਮੀਂਹ ਰੁਕਿਆ ਹੈ, ਜਿਸ ਨਾਲ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਘੱਟ ਹੋਇਆ ਹੈ। ਇਸ ਮੌਕੇ ਉਨਾਂ ਨਾਲ ਐਸ ਡੀ ਐਮ ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ, ਐਸ ਡੀ ਓ ਸ੍ਰੀ ਮਨਪ੍ਰੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ—ਬਿਆਸ ਦਰਿਆ ਦੇ ਪਾਣੀ ਕਾਰਨ ਪ੍ਰਭਾਵਿਤ ਹੋਏ ਇਲਾਕੇ ਦਾ ਦੌਰਾ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਤੇ ਵਿਧਾਇਕ ਸ. ਮਨਜਿੰਦਰ ਸਿੰਘ ਲਾਲਪੁਰਾ।
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਭਰਤੀ ਹੋਣ ਲਈ ਪ੍ਰੀ – ਰਿਕਰੂਟਮੈਂਟ ਕੋਰਸ ਮਿਤੀ 01 ਸਤੰਬਰ 2022 ਤੋਂ ਸੁਰੂ
ਤਰਨ ਤਾਰਨ 24 ਅਗਸਤ 2022:—ਫੌਜ ਵਿੱਚ ਭਰਤੀ ਲਈ ਟ੍ਰੇਨਿੰਗ ਕੈਂਪ ਸੁਰੂ ਕਰਨ ਸਬੰਧੀ 7 ਕਮਾਂਡਰ ਬਲਜਿੰਦਰ ਸਿੰਘ ਵਿਰਕ ( ਰਿਟਾ ) , ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ , ਤਰਨ ਤਾਰਨ ਨੇ ਦੱਸਿਆ ਹੈ ਕਿ ਆਰਮੀ , ਪੰਜਾਬ ਪੁਲਿਸ , ਨੇਵੀ ਏਅਰ ਫੋਰਸ , ਬੀ.ਐਸ.ਐਫ. , ਆਈ.ਟੀ.ਬੀ.ਪੀ , ਸੀ.ਆਰ.ਪੀ.ਐਫ. , ਸੀ.ਆਈ.ਐਸ.ਐਫ ਵਿੱਚ ਭਰਤੀ ਹੋਣ ਲਈ ਪ੍ਰੀ – ਰਿਕਰੂਟਮੈਂਟ ਕੋਰਸ ਮਿਤੀ 01 ਸਤੰਬਰ 2022 ਤੋਂ ਸੁਰੂ ਕੀਤਾ ਜਾ ਰਿਹਾ ਹੈ । ਇਸ ਕੋਰਸ ਵਿੱਚ ਸਾਬਕਾ ਸੈਨਿਕਾਂ , ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ , ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਦੇ ਉਜਵੱਲ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ । ਚਾਹਵਾਨ ਉਮੀਦਵਾਰ ਆਪਣੇ ਜਰੂਰੀ ਕਾਗਜਾਤ ਲੈ ਕੇ ਮੁੱਢਲੀ ਜਾਂਚ ਲਈ ਇਸ ਦਫਤਰ ਵਿਖੇ ਤੁਰੰਤ ਰਿਪੋਰਟ ਕਰਨ । ਉਨ੍ਹਾਂ ਨੇ ਦੱਸਿਆ ਕਿ ਇਹ ਕੋਰਸ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ , ਅੰਮ੍ਰਿਤਸਰ ਰੋਡ ਤਰਨ ਤਾਰਨ ( ਨੇੜੇ ਪੁਲਿਸ ਲਾਈਨ ਅਤੇ ਵਿਕਾਸ ਭਵਨ ) ਵਿਖੇ ਚਲਾਇਆ ਜਾ ਰਿਹਾ ਹੈ । ਵਧੇਰੇ ਜਾਣਕਾਰੀ ਲਈ ਦਫਤਰ ਨਾਲ ਫੋਨ ਨੰਬਰ 01852-292565, 7009403383 ਅਤੇ 6280284812 ਤੇ ਸੰਪਰਕ ਕਰ ਸਕਦੇ ਹਨ।