f leprosy is treated at the right time, the patient can avoid lifelong disability – Civil Surgeon
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ।
ਕੋਹੜ ਰੋਗ ਦਾ ਜੇਕਰ ਸਹੀ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ ਸਾਰੀ ੳਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ –ਸਿਵਲ ਸਰਜਨ
ਤਰਨਤਾਰਨ 12 ਅਕਤੂਬਰ: ਕੋਹੜ ਰੋਗ ਦਾ ਜੇਕਰ ਸਹੀ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ ਸਾਰੀ ੳਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ । ਇਸ ਆਸ਼ੇ ਨੂੰ ਪੂਰਾ ਕਰਨ ਅਤੇ ਆਮ ਲੋਕਾਂ ਤੱਕ ਇਸ ਰੋਗ ਬਾਰੇ ਜਾਣਕਾਰੀ ਤੇ ਜਾਗਰੂਕਤਾ ਪਹੁੰਚਾੳਣ ਹਿੱਤ ਸਿਵਲ ਸਰਜਨ, ਡਾ. ਸੀਮਾ ਦੀ ਪ੍ਰਧਾਨਗੀ ਹੇਠ ਅੱਜ ਅਨੈਕਸੀ ਹਾਲ ਵਿਖੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਸੀਮਾ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਕੋਹੜ ਰੋਗ ਬਾਰੇ ਜਾਗਰੂਕਤਾ ਦੇਣਾ ਹੈ ਤਾਂ ਕਿ ਆਮ ਜਨਤਾ ਨੂੰ ਇਸ ਰੋਗ ਦੇ ਲੱਛਣ ਬਾਰੇ ਜਾਣਕਾਰੀ ਹੋਵੇ ਤਾਂ ਕੋਹੜ ਦਾ ਮਰੀਜ ਮਿਲਣ ਤੇ ੳਸ ਦੀ ਜਾਂਚ ਪੜਤਾਲ ਜਲਦੀ ਕਰਕੇ ਦਵਾਈ ਦਿਤੀ ਜਾਵੇ ਅਤੇ ਦੂਜੇ ਲੋਕ ਜਿਹੜੇ ਸੰਪਰਕ ਵਿੱਚ ਆਉਦੇ ਹਨ, ਇਸ ਰੋਗ ਤੋਂ ਬਚ ਸਕਣ।ਡਾ ਅਮਨਦੀਪ ਨੇ ਕੋਹੜ ਦੇ ਮੁੱਖ ਲੱਛਣ, ਇਲਾਜ ਤੇ ਦਵਾਈਆਂ ਬਾਰੇ ਜਾਣਕਾਰੀ ਦਿੱਤੀ । ਇਸ ਮੋਕੇ ਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੋਰ, ਡਾ ਸੁਖਜਿੰਦਰ ਸਿੰਘ, ਮਨਿੰਦਰ ਕੋਰ ਅਤੇ ਹੋਰ ਸਟਾਫ ਮੋਜੂਦ ਸੀ।