Close

Facilities available on COVA APP is collecting curfew pass, reporting public gathering and quarantined tracking and many more on the Cova app-Deputy Commissioner

Publish Date : 29/03/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਾ ਐਪ `ਤੇ ਕਰਫਿਊ ਪਾਸ ਲੈਣ, ਇਕੱਠਾਂ ਦੀ ਰਿਪੋਰਟ ਕਰਨ ਅਤੇ ਕੁਆਰਨਟਾਇੰਨਡ ਟਰੈਕਿੰਗ ਅਤੇ ਹੋਰ ਕਈ ਪ੍ਰਕਾਰ ਦੀ ਜਾਣਕਾਰੀ ਉਪੱਲਬਧ- ਡਿਪਟੀ ਕਮਿਸ਼ਨਰ
ਐਪਲੀਕੇਸ਼ਨ ਨਾਗਰਿਕਾਂ ਨੂੰ ਇਸ ਨਾਲ ਸਬੰਧਤ ਸਰਕਾਰੀ ਐਡਵਾਈਜ਼ਰੀ ਅਤੇ ਨੋਟੀਫਿਕੇਸਨਾਂ ਬਾਰੇ ਵੀ ਦਿੰਦੀ ਹੈ ਜਾਣਕਾਰੀ
ਤਰਨ ਤਾਰਨ, 29 ਮਾਰਚ :
ਪੰਜਾਬ ਦੇ ਲੋਕ ਹੁਣ ਕੋਵਾ ਐਪ ਰਾਹੀਂ ਐਮਰਜੈਂਸੀ ਲਈ ਆਪਣੇ ਕਰਫਿਊ ਪਾਸ ਲੈ ਸਕਦੇ ਹਨ, ਭਾਰੀ ਇਕੱਠਾਂ ਬਾਰੇ ਅਤੇ ਘਰਾਂ ਵਿੱਚ ਅਲੱਗ ਰਹਿ ਰਹੇ ਮਰੀਜ਼ਾਂ ਤੇ ਵਿਦੇਸ਼ਾਂ ਤੋਂ ਪਰਤੇ ਯਾਤਰੀਆਂ ਬਾਰੇ ਜਾਣ ਸਕਦੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਕੋਵਾ ਐਪ ਨੂੰ ਕੋਵਿਡ-19 ਮਹਾਂਮਾਰੀ ਬਾਰੇ ਅਧਿਕਾਰਤ ਜਾਣਕਾਰੀ ਦੇ ਪ੍ਰਸਾਰ ਲਈ ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਦੇ ਅਰੰਭ ਵਿੱਚ ਲਾਂਚ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਹ ਐਪ, ਪੰਜਾਬ ਸਰਕਾਰ ਵੱਲੋਂ ਆਪਣੀ ਨਵੀਨਤਾਕਾਰੀ ਡਿਜ਼ੀਟਲ ਪੰਜਾਬ ਟੀਮ ਦੇ ਨਾਲ ਲਾਂਚ ਕੀਤੀ ਗਈ ਹੈ ਜੋ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ `ਤੇ ਉਪਲੱਬਧ ਹੈ। 28 ਮਾਰਚ ਤੱਕ, ਇਸ ਐਪ ਦੇ 4.5 ਲੱਖ ਤੋਂ ਵੱਧ ਉਪਭੋਗਤਾ ਰਜਿਸਟ੍ਰੇਸ਼ਨ ਹਨ ਅਤੇ ਇਸ ਦੇ ਡੈਸਬੋਰਡ ਨੂੰ ਪ੍ਰਤੀ ਦਿਨ 20,000 ਤੋਂ ਵੱਧ ਲੋਕ ਵੇਖ ਰਹੇ ਹਨ। ਇਹ ਐਪਲੀਕੇਸ਼ਨ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿੱਚ ਉਪਲਬਧ ਹੈ।
ਉਹਨਾਂ ਕਿਹਾ ਕਿ ਇਸ ਐਪਲੀਕੇਸ਼ਨ ਦਾ ਮੰਤਵ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਨਾਲ ਸੁਰੱਖਿਆ ਅਤੇ ਬਚਾਅ ਦੇ ਉਪਾਅ ਸਾਂਝੇ ਕਰਨਾ ਹੈ, ਜਿੰਨ੍ਹਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਇਹ ਐਪਲੀਕੇਸ਼ਨ ਨਾਗਰਿਕਾਂ ਨੂੰ ਇਸ ਨਾਲ ਸਬੰਧਤ ਸਰਕਾਰੀ ਐਡਵਾਈਜ਼ਰੀ ਅਤੇ ਨੋਟੀਫਿਕੇਸਨਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਅਤੇ ਉਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੱਛਣਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕਰਦੀ ਹੈ।
ਉਹਨਾਂ ਕਿਹਾ ਕਿ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਦੌਰਾਨ ਕੋਵਾ ਐਪ ਵਿੱਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ।ਇਸ ਐਪ ਵਿਚ ਕੋਵਿਡ -19 ਡੈਸਬੋਰਡ, ਸਰਕਾਰੀ ਨੋਟੀਫਿਕੇਸਨ, ਆਡੀਓ ਵੀਡੀਓ ਜਾਗਰੂਕਤਾ, ਵਿਦੇਸ਼ਾਂ ਤੋਂ ਪਰਤੇ ਯਾਤਰੀਆਂ ਦੀ ਭਾਲ, ਬੀ. ਓ. ਟੀ. ਰਾਹੀਂ ਗੱਲਬਾਤ ਕਰਨਾ, ਕਰਫਿਊ ਪਾਸ ਜਾਰੀ ਕਰਨਾ, ਸਮੂਹਕ ਇਕੱਠਾਂ ਦੀ ਰਿਪੋਰਟ ਕਰਨਾ, ਆਪਣੇ ਆਪ ਨੂੰ ਕੁਆਰਨਟਾਈਨ ਦੇ ਹੋਮ ਕੁਆਰੰਟੀਨ ਅਤੇ ਜੀਓ ਫੈਂਸਿੰਗ ਵਜੋਂ ਨਿਸ਼ਾਨਬੱਧ ਕਰਨਾ ਸ਼ਾਮਲ ਹੈ।ਕਰਫਿਊ ਲਈ ਮਨਜ਼ੂਰ ਅਰਜ਼ੀਆਂ ਕੋਲ ਰਜਿਸਟਰਡ ਫੋਨ ਨੰਬਰ `ਤੇ ਈ-ਪਾਸ ਭੇਜੇ ਜਾਣਗੇ।
ਉਹਨਾਂ ਦੱਸਿਆ ਕਿ ਇਸ ਐਪ ਦਾ ਐਡਮਿਨ ਪੋਰਟਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰੀ ਹੈੱਡਕੁਆਰਟਰਾਂ ਨਾਲ ਜੁੜਿਆ ਹੋਇਆ ਹੈ ਜੋ ਨਿਗਰਾਨੀ, ਸਥਿਤੀ ਦਾ ਮੁਲਾਂਕਣ ਕਰਨ ਅਤੇ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਇਕੱਠੀ ਕੀਤੀ ਗਈ ਜਾਣਕਾਰੀ ਦੇ ਨਾਲ ਕਈ ਰਿਪੋਰਟਾਂ ਪੇਸ ਕਰਦਾ ਹੈ। ਡੈਸਬੋਰਡ ਵਿੱਚ ਪੁਸ਼ਟੀ ਕੀਤੇ, ਸ਼ੱਕੀ ਅਤੇ ਘਰੇਲੂ ਕੁਆਰੰਟੀਨ ਕੇਸਾਂ ਦੇ ਥੀਮੈਟਿਕ ਨਕਸ਼ਿਆਂ ਨੂੰ ਦਰਸਾਉਂਦਾ ਹੈ, ਜਦਕਿ ਘਰੇਲੂ ਕੁਆਰੰਟੀਨੇਡ ਨਾਗਰਿਕਾਂ ਨੂੰ ਟਰੈਕ ਕਰਨ ਲਈ ਜਿਓ ਟੈਗਿੰਗ ਵਰਗੀਆਂ ਵਿਸੇਸਤਾਵਾਂ ਸ਼ਾਮਲ ਹਨ।
ਇਸ ਤਰੀਕੇ ਨਾਲ ਘਰਾਂ ਦੇ ਵੱਖਰੇ ਰੱਖੇ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਜੇ ਕੋਈ ਵਿਅਕਤੀ ਬਿਨਾਂ ਕਿਸੇ ਦੀ ਆਗਿਆ ਦੇ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਡੈਸਬੋਰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕਰਦਾ ਹੈ। ਰਜਿਸਟਰਡ ਮਰੀਜਾਂ ਦੀ ਜਾਣਕਾਰੀ ਨੂੰ ਅਪਡੇਟ ਅਤੇ ਪ੍ਰਬੰਧਨ ਦੇ ਨਾਲ ਨਾਲ, ਰਿਪੋਰਟ ਕੀਤੇ ਸਮੂਹਾਂ ਦਾ ਪ੍ਰਬੰਧਨ ਅਤੇ ਕਾਰਵਾਈ ਵੀ ਇਸ ਐਪ `ਤੇ ਉਪਲੱਬਧ ਹਨ।
ਉਹਨਾਂ ਕਿਹਾ ਕਿ ਐਪ ਵਿੱਚ ਹੋਰ ਵਿਸ਼ੇਸਤਾਵਾਂ ਸ਼ਾਮਲ ਕਰਨ ਦਾ ਕੰਮ ਚੱਲ ਰਿਹਾ ਹੈ, ਜਿਵੇਂ ਕਿ ਟੈਲੀਮੇਡੀਸਨ ਕੰਨਸਲਟੈਂਸੀ, ਉਪਭੋਗਤਾਵਾਂ ਨੂੰ ਆਈ. ਵੀ. ਆਰ. ਰਾਹੀਂ ਵੌਆਇਸ ਕਾਲਾਂ ਦੁਆਰਾ ਸਿਹਤ ਐਡਵਾਈਜ਼ਰੀ ਲਈ ਡਾਕਟਰਾਂ ਨਾਲ ਜੋੜਨ ਅਤੇ ਕਰਿਆਨੇ ਅਤੇ ਜ਼ਰੂਰੀ ਚੀਜਾਂ ਦੀ ਵੰਡ ਲਈ ਬੇਨਤੀ ਕਰਨ ਵਿੱਚ ਸਹਾਇਤਾ ਕਰਦਾ ਹੈ।ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਮਕਸਦ ਲਈ ਸਥਾਨਕ ਵਿਕਰੇਤਾਵਾਂ ਨਾਲ ਭਾਈਵਾਲੀ ਕਰੇਗਾ ਅਤੇ ਨਾਗਰਿਕ ਖੁਦ ਹੀ ਕੋਵਾ ਐਪਲੀਕੇਸ਼ਨ ਰਾਹੀਂ ਆਰਡਰ ਦੇ ਸਕਣਗੇ।
ਉਹਨਾਂ ਕਿਹਾ ਕਿ ਇਸ ਕਦਮ ਦਾ ਮਕਸਦ ਨਾਗਰਿਕਾਂ ਦੀ ਸੇਵਾ `ਚ ਸੁਧਾਰ ਲਿਆਉਣਾ ਹੈ ਅਤੇ ਲਾੱਕਡਾਊਨ ਦੌਰਾਨ ਨਾਗਰਿਕਾਂ ਨੂੰ ਸੁਖਾਲਾ ਕਰਨਾ ਹੈ।ਲੋਕ ਜਲਦੀ ਹੀ ਇਸ ਐਪ ਦੀ ਵਰਤੋਂ ਕਰਕੇ ਵਾਲੰਟੀਅਰ ਬਣ ਸਕਣਗੇ ਅਤੇ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕਰਨ ਦੇ ਯੋਗ ਵੀ ਹੋ ਸਕਣਗੇ।
————