Close

Fard service is now available at all the service centers of the district

Publish Date : 23/04/2021
DC Sir
ਜ਼ਿਲੇ ਦੇ ਸੇਵਾ ਕੇਂਦਰਾਂ ਵਿਚ ਹੁਣ ਫਰਦ ਸੇਵਾ ਵੀ ਉਪਲਬੱਧ
ਤਾਰਨ ਤਾਰਨ, 23 ਅਪ੍ਰੈਲ :  ਫਰਦ ਸੇਵਾ ਹੁਣ ‘ਈ-ਸੇਵਾ’ ਪੰਜਾਬ ਪੋਰਟਲ ਰਾਹੀਂ ਸੇਵਾ ਕੇਂਦਰਾਂ ਵੱਲੋਂ ਉਪਲਬੱਧ ਕਰਵਾਏ ਜਾਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਸਮੂਹ 21 ਸੇਵਾ ਕੇਂਦਰਾਂ ਵਿਚ ਇਹ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਪ੍ਰਾਰਥੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਕੇ 20 ਰੁਪਏ ਫੀਸ ਸਹਿਤ ਹੁਣ ਆਪਣੇ ਨੇੜਲੇ ਸੇਵਾ ਕੇਂਦਰਾਂ ਵਿਚ ਫਰਦ ਦੀ ਕਾਪੀ ਅਪਲਾਈ ਕਰ ਸਕਦੇ ਹਨ।  
ਫੋਟੋ :–ਸ੍ਰ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ।