Farmers are also being encouraged to adopt auxiliary trades in addition to traditional agriculture- Additional Deputy Commissioner Tarn Taran
Publish Date : 29/07/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ- ਸ੍ਰੀ ਸੰਦੀਪ ਰਿਸ਼ੀ
ਕ੍ਰਿਸ਼ੀ ਵਿਗਿਆਨ ਕੇਂਦਰ ਰਾਹੀਂ ਖੇਤੀ ਦੇ ਸਹਾਇਕ ਕਿੱਤੇ ਸ਼ੁਰੂ ਕਰਨ ਲਈ ਦਿੱਤੀ ਜਾਂਦੀ ਹੈ ਮੁਫ਼ਤ ਸਿਖਲਾਈ
ਤਰਨ ਤਾਰਨ, 29 ਜੁਲਾਈ :
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਰਾਹੀਂ ਕ੍ਰਿਸ਼ੀ ਵਿਗਿਆਨ ਕੇਂਦਰ ਪਿੰਡ ਬੂਹ (ਤਰਨ ਤਾਰਨ) ਤੋਂ ਕਿਸਾਨਾਂ ਨੂੰ ਸੂਰ ਪਾਲਣ, ਮਧੂ-ਮੱਖੀ ਪਾਲਣ, ਬੱਕਰੀ ਪਾਲਣ, ਵਰਮੀ ਕੰਪੋਸਟ ਅਤੇ ਮੁਰਗੀ ਪਾਲਣ ਆਦਿ ਖੇਤੀ ਦੇ ਸਹਾਇਕ ਕਿੱਤੇ ਸ਼ੁਰੂ ਕਰਨ ਲਈ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਇਸ ਸਾਲ ਦੌਰਾਨ ਵਿਭਾਗ ਵੱਲੋਂ 50 ਉੱਦਮੀ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਰਾਹੀਂ ਸੂਰ ਪਾਲਣ ਸਬੰਧੀ ਟਰੇਨਿੰਗ ਦਿੱਤੀ ਗਈ ਹੈ।ਇਸ ਉਪਰੰਤਆਤਮਾ ਸਕੀਮ ਅਧੀਨ ਪ੍ਰੋਗਰੈਸਿਵ ਫਾਰਮਰ ਪ੍ਰੋਡਿਊਸਰ ਆਰਗੇਨਾਇਜ਼ੇਸਨ ਖਡੂਰ ਸਾਹਿਬ ਨੂੰ ਅਡਾਪਟ ਕਰਕੇ 10 ਲੋੜਵੰਦ ਕਿਸਾਨਾਂ ਨੂੰ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰਵਾਇਆ ਗਿਆ ਅਤੇ ਆਤਮਾ ਅਧੀਨ ਇਹਨਾਂ ਕਿਸਾਨਾਂ 40 ਹਜ਼ਾਰ ਰੁਪਏ ਦੀ ਮਾਲੀ ਮੱਦਦ ਨਾਲ ਸੂਰ ਖਰੀਦ ਕੇ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਇਹਨਾਂ ਸੂਰਾ ਦੀ ਪਸ਼ੂ ਪਾਲਣ ਵਿਭਾਗ ਤੋਂ ਪੂਰਨ ਟੀਕਾਕਰਨ ਕਰਵਾਇਆ ਗਿਆ ਹੈ ਅਤੇ ਉਹਨਾਂ ਦੇ ਲੋੜ ਅਨੁਸਾਰ ਸ਼ੈੱਡ ਬਣਵਾਏ ਗਏ ਹਨ।ਉਹਨਾਂ ਦੱਸਿਆ ਕਿ ਸੂਰ ਪਾਲਣ ਦਾ ਕਿੱਤਾ ਬਹੁਤ ਹੀ ਲਾਹੇਵੰਦ ਹੈ ਅਤੇ ਇਸ ਤੋਂ ਕਿਸਾਨ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਚੰਗੀ ਆਮਦਨ ਲੈ ਸਕਦੇ ਹਨ।ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਹੋਰ ਲੋੜਵੰਦ ਕਿਸਾਨ ਖੇਤੀ ਦੇ ਨਾਲ-ਨਾਲ ਸੂਰ ਪਾਲਣ ਦਾ ਸਹਾਇਕ ਕਿੱਤਾ ਸ਼ੁਰੂ ਕਰਨਾ ਚਾਹੰੁਦੇ ਹਨ ਤਾਂ ਉਹ ਖੇਤੀਬਾੜੀ ਵਿਭਾਗ ਦੀ ਆਤਮਾ ਬ੍ਰਾਂਚ ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਵਿਭਾਗ ਵੱਲੋਂ ਆਤਮਾ ਸਕੀਮ ਰਾਹੀਂ 66 ਕਿਸਾਨਾਂ ਨੂੰ ਪ੍ਰਦਰਸ਼ਨੀ ਦੇ ਤੌਰ’ ਤੇ ਸਹਾਇਕ ਧੰਦੇ ਅਪਣਾਉਣ ਲਈ 2,64,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤਹਿਤ 40 ਕਿਸਾਨਾਂ ਨੂੰ ਬਾਗ਼ਵਾਨੀ ਵਿਭਾਗ ਰਾਹੀਂ ਟੈਂਟ ਟਾਈਪ ਨਰਸਰੀਆਂ ਬਣਾਉਣ ਲਈ 1,60,000 ਰੁਪਏ ਵਿੱਤੀ ਮੱਦਦ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਿਸ਼ਾਂ ਅਨੁਸਾਰ ਪ੍ਰਦਰਸ਼ਨੀ ਦੇ ਤੌਰ ‘ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ 16 ਕਿਸਾਨਾਂ ਨੂੰ 64000 ਰੁਪਏ ਦਾ ਖਾਦਾਂ ਤੇ ਵਹਾਈ ਦਾ ਖਰਚਾ ਦਿੱਤਾ ਗਿਆ।