Physical verification of stubble management machinery under subsidy will be done on July 18: Dr. Bhupinder Singh AO

ਸਬਸਿਡੀ ਤਹਿਤ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜੀਕਲ ਵੈਰੀਫਿਕੇਸ਼ਨ 18 ਜੁਲਾਈ ਨੂੰ ਕੀਤੀ ਜਾਵੇਗੀ :ਡਾ ਭੁਪਿੰਦਰ ਸਿੰਘ ਏਓ
ਤਰਨ ਤਾਰਨ, 16 ਜੁਲਾਈ
ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀ ਆਰ ਐਮ ਸਕੀਮ ਸਾਲ 2025 -26 ਤਹਿਤ ਸੇਲ ਹੋਈ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜੀਕਲ ਵੈਰੀਫਿਕੇਸ਼ਨ (ਭੌਤਿਕ ਪੜਤਾਲ) 18 ਜੁਲਾਈ ,ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਤੋਂ ਦਾਣਾ ਮੰਡੀ, ਨੇੜੇ ਬਲਾਕ ਖੇਤੀਬਾੜੀ ਦਫਤਰ ਪੱਟੀ ਵਿਖੇ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ ਨੇ ਕਿਹਾ ਕਿ ਬਲਾਕ ਪੱਟੀ ਦੇ ਜਿੰਨ੍ਹਾਂ ਕਿਸਾਨਾਂ ਨੇ ਡਰਾਅ ਨਿਕਲਣ ਉਪਰੰਤ ਮਸ਼ੀਨਰੀ ਖਰੀਦੀ ਹੈ, ਉਹ ਕਿਸਾਨ ਲੋੜੀਂਦੇ ਦਸਤਾਵੇਜ ਨਾਲ ਲੈ ਕੇ ਆਪਣੇ ਇਲਾਕੇ ਦੇ ਸਰਕਲ ਅਧਿਕਾਰੀ ਨਾਲ ਸੰਪਰਕ ਕਰਨ ਤਾਂ ਜੋ ਨਿਯਮਾਂ ਅਨੁਸਾਰ ਮਸ਼ੀਨਰੀ ਦੀ ਵੈਰੀਫਿਕੇਸ਼ਨ ਸਮੇਂ ਸਿਰ ਕੀਤੀ ਜਾ ਸਕੇ।
ਉਨਾ ਦੱਸਿਆ ਕਿ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਬਲਾਕ ਪੱਧਰ ਤੇ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਇੰਚਾਰਜ ਗੁਰਬਰਿੰਦਰ ਸਿੰਘ ਏ ਡੀ ਓ (ਸਰਕਲ ਪੱਟੀ ,ਸੰਗਵਾਂ, ਰੱਤਾ ਗੁੱਦਾ ) ਅਤੇ ਰਜਿੰਦਰ ਕੁਮਾਰ ਏ ਈ ਓ ( ਸਰਕਲ ਘਰਿਆਲਾ ,ਕੱਚਾ ਪੱਕਾ , ਕੋਟ ਬੁੱਢਾ) ਹੋਣਗੇ।