Football, volleyball, kabaddi (circle style) and badminton competitions were held on the third day of district level sports.
ਖੇਡਾਂ ਵਤਨ ਪੰਜਾਬ ਦੀਆਂ-2024
ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਦੇ ਹੋਏ ਮੁਕਾਬਲੇ
ਤਰਨ ਤਾਰਨ, 25 ਸਤੰਬਰ :
2024 ਸੀਜ਼ਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਸ਼੍ਰੀ ਗੁਰੂੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿੱਚ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਦੇ ਮੁਕਾਬਲੇ ਹੋਏ।
ਇਸ ਮੌਕੇ ਸ਼੍ਰੀਮਤੀ ਰੁਪਿੰਦਰ ਕੌਰ ਯੂਥ ਵਿੰਗ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ, ਹਰਪਿੰਦਰ ਸਿੰਘ ਲਾਲਪੂਰਾ (ਭਰਾ ਐੱਮ. ਐੱਲ. ਏ. ਮਨਜਿੰਦਰ ਸਿੰਘ ਲਾਲਪੂਰਾ) ਅਤੇ ਹਰਪ੍ਰੀਤ ਸਿੰਘ ਬਾਵਾ ਸਰਪੰਚ ਸ਼੍ਰੀ ਗੋਇੰਦਵਾਲ ਸਾਹਿਬ ਵਿਸ਼ੇਸ਼ ਤੌਰ ‘ਤੇ ਖਿਡਾਰੀਆਂ ਦਾ ਹੌਸਲਾਂ ਵਧਾਉਣ ਲਈ ਹਾਜ਼ਰ ਹੋਏ।ਅੱਜ ਹੋਏ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਖੇਡ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਮੈਡਲ ਦਿੱਤੇ ਗਏ।
ਨਤੀਜੇ
ਵਾਲੀਬਾਲ (ਲੜਕੇ)
ਅੰਡਰ-17 ਪਹਿਲਾ ਸਥਾਨ: ਝਬਾਲ ਤਰਨਤਾਰਨ
ਦੂਸਰਾ ਸਥਾਨ : ਭੁੱਚਰ ਕਲ਼ਾ ਬਲਾਕ ਗੰਡੀਵਿੰਡ
ਤੀਸਰਾ ਸਥਾਨ : ਸੈਕਰਡ ਸੋਹਲ ਸਕੂਲ ਕਾਲੇ ਭਿੱਖੀਵਿੰਡ
ਅੰਡਰ-21 ਪਹਿਲਾ ਸਥਾਨ: ਸ਼ਹੀਦ ਭਗਤ ਸਿੰਘ ਕਲੱਬ ਭਿੱਖੀਵਿੰਡ
ਦੂਸਰਾ ਸਥਾਨ : ਮੱਲਾ ਖਡੂਰ ਸਾਹਿਬ
ਤੀਸਰਾ ਸਥਾਨ : ਸੰਗਤ ਪੁਰਾ ਨੌਸ਼ਹਿਰਾ ਪੰਨੂਆ
31-40 ਪਹਿਲਾ ਸਥਾਨ: ਵਲਟੋਹਾ
ਵਾਲੀਬਾਲ (ਲੜਕੀਆਂ)
ਅੰਡਰ-17 ਪਹਿਲਾ ਸਥਾਨ: ਸ਼ਹੀਦ ਬਾਬਾ ਦੀਪ ਸਿੰਘ ਸੀ.ਸ਼ੇੈ. ਸਕੂਲ ਕੰਗ ਬਲਾਕ ਖਡੂਰ ਸਾਹਿਬ
ਦੂਸਰਾ ਸਥਾਨ : ਮਾਈ ਭਾਗੋ ਇੰਟਰਨੈਸ਼ਨਲ ਸਕੂਲ ਉਸਮਾ ਨੌਸ਼ਹਿਰਾ ਪੰਨੂਆ