Close

For verification of agricultural machinery in a transparent manner for Gram Panchayat village Kadgil.

Publish Date : 04/04/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਤੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਪਾਰਦਰਸ਼ੀ ਢੰਗ ਨਾਲ ਕਰਾਉਣ ਲਈ ਗਰਾਮ ਪੰਚਾਇਤ ਪਿੰਡ ਕੱਦਗਿੱਲ ਲਈ ਕੀਤੀ ਗਈ ਖੇਤੀ ਮਸ਼ੀਨਰੀ ਦੀ ਚੈਕਿੰਗ
ਤਰਨ ਤਾਰਨ, 30 ਮਾਰਚ :
ਸੀ. ਆਰ. ਐੱਮ. ਸਕੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਵਿੱਚ ਫਸਲਾਂ ਦੀ ਰਹਿੰਦ-ਖੂਹਿੰਦ ਦੇ ਪ੍ਰਬੰਧਨ ਲਈ ਕਿਸਾਨਾਂ ਵੱਲੋ ਖੇਤੀ ਮਸ਼ੀਨਰੀ ਅਪਲਾਈ ਕੀਤੀ ਗਈ ਸੀ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸ੍ਰੀ ਜਗਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਬਲਾਕ ਦਫਤਰਾਂ ਵਿੱਚ ਮਿਤੀ 24 ਅਤੇ 25 ਮਾਰਚ, 2022 ਨੂੰ ਇਸ ਖੇਤੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਕੀਤੀ ਗਈ ਸੀ, ਪਰੰਤੂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੂੰ ਪ੍ਰਾਪਤ ਸ਼ਿਕਾਇਤ ਅਧੀਨ ਕਾਰਵਾਈ ਕਰਦਿਆਂ ਜ਼ਿਲ੍ਹੇ ਅੰਦਰ ਸਾਰੀ ਵੈਰੀਫਿਕੇਸ਼ਨ ਕੀਤੀ ਮਸ਼ੀਨਰੀ ਦੀ ਰੀ-ਚੈਕਿੰਗ ਮਿਤੀ 26 ਅਤੇ 27 ਮਾਰਚ, 2022 ਨੂੰ ਕੀਤੀ ਗਈ। ਜਿਲ੍ਹੇ ਅੰਦਰ ਰੀ-ਚੈਕਿੰਗ ਦੌਰਾਨ ਆਯੋਗ ਪਾਈ ਗਈ ਮਸ਼ੀਨਰੀ ਦੀ ਸਬਸਿਡੀ ‘ਤੇ ਰੋਕ ਲਗਾ ਦਿੱਤੀ ਗਈ ਹੈ।
ਮਾਣਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸ੍ਰੀ ਸੁਸ਼ੀਲ ਕੁਮਾਰ, ਸੰਯੁਕਤ ਡਾਇਰੈਕਟਰ (ਪੀ. ਪੀ.) ਦੀ ਡਿਊਟੀ ਖੇਤੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਪਾਰਦਰਸ਼ੀ ਢੰਗ ਨਾਲ ਕਰਾਉਣ ਲਈ ਲਗਾਈ ਗਈ ਸੀ, ਜਿਸ ਤਹਿਤ ਇਹਨਾਂ ਵੱਲੋਂ ਗਰਾਮ ਪੰਚਾਇਤ ਪਿੰਡ ਕੱਦਗਿੱਲ ਲਈ ਖੇਤੀ ਮਸ਼ੀਨਰੀ ਦੀ ਚੈਕਿੰਗ ਕੀਤੀ ਗਈ। ਇਸੇ ਦੌਰਾਨ ਕਿਸਾਨ ਤਰਸੇਮ ਸਿੰਘ ਪਿੰਡ ਵੇਈਂ-ਪੂੰਈਂ ਬਲਾਕ ਖਡੂਰ ਸਾਹਿਬ ਦੀ ਮਸ਼ੀਨਰੀ ਦੀ ਰੀ-ਚੈਕਿੰਗ ਕੀਤੀ ਗਈ ਅਤੇ ਮਸ਼ੀਨਰੀ ਵੈਰੀਫਿਕੇਸ਼ਨ ‘ਤੇ ਤਸੱਲੀ ਪ੍ਰਗਟਾਈ ਗਈ।
ਇਸ ਮੌਕੇ ਡਾ. ਜਗਵਿੰਦਰ ਸਿੰੰਘ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ, ਡਾ. ਕੇਵਲ ਸਿੰਘ ਏ. ਓ. ਖਡੂਰ ਸਾਹਿਬ, ਡਾ. ਨਵਤੇਜ ਸਿੰਘ ਏ. ਓ. ਨੌਸ਼ਹਿਰਾ ਪੰਨੂਆਂ, ਡਾ. ਹਰਮੀਤ ਸਿੰਘ ਏ. ਡੀ. ਓ. ਭਿੱਖੀਵਿੰਡ, ਡਾ. ਪ੍ਰਭਸਿਮਰਨ ਸਿੰਘ ਏ. ਡੀ. ਓ. (ਟੀ. ਏ.), ਡਾ. ਹਰਮੀਤ ਸਿੰਘ ਏ. ਡੀ. ਓ. ਤਰਨ ਤਾਰਨ ਆਦਿ ਹਾਜ਼ਰ ਸਨ।