Close

Formal inauguration of the ‘Aam Aadmi Clinic’ built at Chohla Sahib to provide health services to the people

Publish Date : 08/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਚੋਹਲਾ ਸਾਹਿਬ ਵਿਖੇ ਬਣੇ ‘ਆਮ ਆਦਮੀ ਕਲੀਨਿਕ’ ਦਾ ਰਸਮੀਂ ਉਦਘਾਟਨ
ਚੋਹਲਾ ਸਾਹਿਬ, (ਤਰਨ ਤਾਰਨ) 05 ਮਈ :
ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਚੋਹਲਾ ਸਾਹਿਬ ਵਿਖੇ ਬਣੇ ‘ਆਮ ਆਦਮੀ ਕਲੀਨਿਕ’ ਦਾ ਰਸਮੀਂ ਉਦਘਾਟਨ ਕਰਦਿਆਂ ਅੱਜ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ, ਅੱਜ ਜਿਵੇਂ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਰਿਬਨ ਕੱਟਕੇ ਰਾਜ ਵਿੱਚ ਨਵੇਂ ਬਣੇ 80 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ, ਉਸ ਤੋਂ ਤੁਰੰਤ ਬਾਅਦ ਆਮ ਆਦਮੀ ਕਲੀਨਿਕ ਚੋਹਲਾ ਸਾਹਿਬ ਦਾ ਉਦਘਾਟਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਤਰਨ ਤਾਰਨ ਡਾ. ਰਿਸ਼ੀਪਾਲ ਸਿੰਘ, ਸਿਵਲ ਸਰਜਨ ਤਰਨ ਤਾਰਨ ਡਾ: ਗੁਰਪ੍ਰੀਤ ਸਿੰਘ ਰਾਏ, ਐਸਡੀਐੱਮ ਤਰਨ ਤਾਰਨ ਰਜਨੀਸ਼ ਅਰੋੜਾ,ਡੀਐੱਮਸੀ ਡਾ. ਰਮਨਦੀਪ ਸਿੰਘ ਪੱਡਾ ਅਤੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ. ਐੱਚ. ਸੀ. ਸਰਹਾਲੀ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਪ੍ਰਭਾਸ਼ਾਲੀ ਸਮਾਗਮ ਦੌਰਾਨ ਸਿਵਲ ਸਰਜਨ ਤਰਨ ਤਾਰਨ ਡਾ: ਗੁਰਪ੍ਰੀਤ ਸਿੰਘ ਰਾਏ ਅਤੇ ਐਸ. ਡੀ. ਐਮਤਰਨ ਤਾਰਨ ਰਜਨੀਸ਼ ਅਰੋੜਾ ਵੱਲੋਂ ਸਾਂਝੇ ਰੂਪ ਵਿੱਚ ਰਿਬਨ ਕੱਟਕੇ ਆਮ ਆਦਮੀ ਕਲੀਨਿਕ ਚੋਹਲਾ ਸਾਹਿਬ ਦਾ ਉਦਘਾਟਨ ਕੀਤਾ ਗਿਆ।
ਇਸ ਸਮੇਂ ਸਿਵਲ ਸਰਜਨ ਡਾ: ਗੁਰਪ੍ਰੀਤ ਸਿੰਘ ਰਾਏ ਨੇ ਬੋਲਦਿਆਂ ਕਿਹਾ ਕਿ ਆਮ ਆਦਮੀਂ ਕਲੀਨਿਕ ਚੋਹਲਾ ਸਾਹਿਬ ਵਿੱਚ 80 ਤਰਾਂ ਦੀਆਂ ਦਵਾਈਆਂ ਮਿਲਣਗੀਆਂ ਅਤੇ ਲੈਬ ਟੈਸਟ ਮੁਫ਼ਤ ਕੀਤੇ ਜਾਣਗੇ।ਇਸ ਸਮੇਂ ਐਸਡੀਐੱਮ ਤਰਨ ਤਾਰਨ ਰਜਨੀਸ਼ ਅਰੋੜਾ ਨੇ ਬੋਲਦਿਆਂ ਕਿਹਾ ਕਿ ਆਮ ਆਦਮੀਂ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ।ਉਹਨਾਂ ਕਿਹਾ ਕਿ 12 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਨੂੰ ਹੁਣ ਪਿੰਡਾਂ ਵਿੱਚ ਮਿਆਰੀ ਸਹੂਲਤਾਂ ਮਿਲਣਗੀਆਂ।
ਇਸ ਸਮੇਂ ਮੈਡੀਕਲ ਅਫਸਰ ਡਾ: ਪਰਜਿੰਦਰ ਕੌਰ, ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਹਰਜੀਤ ਸਿੰਘ ਪੀਏ ਹਲਕਾ ਵਿਧਾਇਕ, ਦਇਆ ਸਿੰਘ ਚੇਅਰਮੈਨ ਬਿਜਲੀ ਬੋਰਡ,ਕੇਵਲ ਕ੍ਰਿਸ਼ਨ ਨਈਅਰ ਜਰਨਲ ਸਕੱਤਰ, ਹਰਦੀਪ ਸਿੰਘ, ਮਨਦੀਪ ਸਿੰਘ, ਵਿਸ਼ਾਲ ਕੁਮਾਰ, ਜਸਕੀਰਤ ਸਿੰਘ, ਬਿਹਾਰੀ ਲਾਲ, ਬਰਿੰਦਰ ਸਿੰਘ, ਪਰਮਿੰਦਰ ਢਿਲੋਂ, ਹਰੀ ਪ੍ਰਸ਼ਾਦ, ਡਾ. ਨਿਰਭੈਲ ਸਿੰਘ, ਅੰਗਰੇਜ ਸਿੰਘ, ਸੁਖਵਿੰਦਰ ਸਿੰਘ, ਗੁਰਲਾਲ ਸਿੰਘ, ਨੰਬਰਦਾਰ ਕੁਲਬੀਰ ਸਿੰਘ, ਸੁਖਬੀਰ ਸਿੰਘ ਪੰਨੂ, ਮਾਸਟਰ ਰਮਿੰਦਰ ਸਿੰਘ, ਗੁਰਮੇਲ ਸਿੰਘ ਫੌਜੀ,ਗੁਰਵਿੰਦਰ ਸਿੰਘ ਮਿੰਟੂ ਫੌਜੀ, ਸਾਬੀ ਮੁਨਿਆਰੀ ਵਾਲੇ, ਰੇਸ਼ਮ ਸਿੰਘ ਫੌਜੀ, ਕਰਮਜੀਤ ਸਿੰਘ ਲਾਲੀ, ਕਰਤਾਰ ਸਿੰਘ, ਕੇਵਲ ਸਿੰਘ, ਪਿੰਦੋ ਪੇਂਟਰ, ਬਲਦੇਵ ਸਿੰਘ ਆਦਿ ਹਾਜ਼ਰ ਸਨ।