Close

Four days inclusive education teachers district level training

Publish Date : 02/02/2024

ਚਾਰ ਰੋਜਾ ਇੰਨਕਲੁਸਿਵ ਐਜੂਕੇਸ਼ਨ ਟੀਚਰਾਂ ਦੀ ਜਿਲ੍ਹਾ ਪੱਧਰੀ ਟ੍ਰੇਨਿੰਗ

ਤਰਨ ਤਾਰਨ 31 ਜਨਵਰੀ :

ਮਿਤੀ 25 ਤੋ 31 ਜਨਵਰੀ 2024 ਤੱਕ ਚਾਰ ਰੋਜਾ ਇੰਨਕਲੁਸਿਵ ਐਜੁਕੇਸ਼ਨ ਐਸੋਸੀਏਟ ਟੀਚਰਾਂ ਦੀ ਜਿਲ੍ਹਾ ਸਿੱਖਿਆ ਅਫਸਰ ਤਰਨ ਤਾਰਨ (ਐ.ਸਿੱ) ਸ਼੍ਰੀਮਤੀ ਦਲਜੀਤ ਕੋਰ  ਦੀ ਅਗਵਾਈ ਹੇਠ 4 ਰੋਜਾ ਜਿਲ੍ਹਾ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਖ-ਵੱਖ ਵਿਸ਼ਿਆ ਜਿਵੇ ਕਿ 12 ਪ੍ਰਕਾਰ ਦੀਆਂ ਵਿਕਲਾਂਗਤਾਵਾਂ ਦੀ ਪਹਿਚਾਣ ਅਤੇ ਕਾਰਨ (RPWD ACT 2016)  ਰਾਇਟ ਟੂ ਪਰਸਨ ਵਿਦ ਡਿਸੇਬਲਟੀ ਐਕਟ 2016, ਬੈਰੀਅਰ ਫਰੀ ਸਕੂਲ ਵਾਤਾਵਰਨ, ਨੇਸ਼ਨਲ ਐਜੂਕੇਸ਼ਨ ਪਾਲੀਸੀ 2020,ਵਿਵਹਾਰ ਸੁਧਾਰ ਤਕਨੀਕਾਂ, ਸਾਂਕੇਤਿਕ ਭਾਸ਼ਾ ਵਿੱਚ ਰੰਗਾ ਦੇ ਨਾਂ, ਰਿਸ਼ਤਿਆਂ ਸਬੰਧੀ, ਮਹੀਨਿਆਂ ਦੇ ਨਾਂ, ਰਿਤੂਆਂ ਦੇ ਨਾਂ , ਜਾਨਵਰਾਂ ਅਤੇ ਪੰਛੀਆਂ ਦੇ ਨਾਂ, ਦਿਨਾਂ ਦੇ ਨਾਂ, ਵਿਸ਼ੇਸ਼ ਖੇਡਾਂ ਬਾਰੇ ਜਾਣਕਾਰੀ, ਰਾਸ਼ਟਰੀ ਗਾਨ, ਬੱਚਿਆਂ ਨੂੰ ਵੱਖ-ਵੱਖ ਸਹਾਇਕ ਉਪਕਰਣ ਮੁਹਇਆ ਕਰਾਉਣ ਲਈ ਪਹਿਚਾਣ, ਵਿਸ਼ੇਸ਼ ਬੱਚਿਆਂ ਲਈ TLM ਦੀ ਤਿਆਰੀ ਆਦਿ, ਤੇ ਇੰਨਕਲੁਸਿਵ ਐਜੂਕੇਸ਼ਨ ਸੈਲ ਦੇ ਜਿਲ੍ਹਾ ਸਪੈਸ਼ਲ ਐਜੁਕੇਸ਼ਨ ਸ਼੍ਰੀ ਅਨੁਜ ਚੋਧਰੀ ਅਤੇ ਬਲਾਕਾਂ ਵਿੱਚ ਤੈਨਾਤ ਵਿਸ਼ੇਸ਼ ਅਧਿਆਪਕਾਂ ਵੱਲੋ ਸਿਖਲਾਈ ਦਿੱਤੀ ਗਈ। ਟ੍ਰੇਨਿੰਗ ਦੌਰਾਨ ਪ੍ਰਾਪਤ ਕੀਤੇ ਆਪਣੇ ਅਨੁਭਵਾਂ ਨੂੰ ਸ਼੍ਰੀਮਤੀ ਸ਼ਮਾਂ ਪਾਹਵਾ IEAT G.S.S.S. SGAD (G)ਵੱਲੋ ਸਮੂਹ ਟੀਮ ਨਾਲ ਸਾਂਝਾ ਕੀਤਾ। ਇਸ ਟ੍ਰੇਨਿੰਘ ਵਿੱਚ ਵਿਸ਼ੇਸ਼ ਤੋਰ ਤੇ ਸ਼੍ਰੀ ਸ਼ੁਸ਼ੀਲ ਕੁਮਾਰ ਤੁਲੀ , ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਤਰਨ ਤਾਰਨ ਅਤੇ ਸੁਪਰਡੈਂਟ (ਐ,ਸਿ/ਸੈ.ਸਿੱ) ਸ਼੍ਰੀ ਨਰਿੰਦਰ ਭੱਲਾ ਵੱਲੋ ਭਾਗ ਲੈਣ ਵਾਲੇ 45 ਅਧਿਆਪਕਾਂ ਨੂੰ ਟ੍ਰੇਨਿੰਗ ਵਿੱਚ ਲਈ ਜਾਣਕਾਰੀ ਨੂੰ ਫੀਲਡ ਵਿੱਚ ਅਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।