Close

Four more services will be available through 22 service centers in the district – Deputy Commissioner

Publish Date : 18/08/2021
DC

ਜ਼ਿਲ੍ਹੇ ਦੇ 22 ਸੇਵਾਂ ਕੇਂਦਰਾਂ ਰਾਹੀਂ ਮਿਲਣਗੀਆਂ ਚਾਰ ਹੋਰ ਸੇਵਾਵਾਂ-ਡਿਪਟੀ ਕਮਿਸ਼ਨਰ
ਸੇਵਾ ਕੇਂਦਰਾਂ ਤੋਂ ਲੋਕਾਂ ਵੱਲੋਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ 332 ਪ੍ਰਕਾਰ ਦੀਆਂ ਸੇਵਾਵਾਂ
ਤਰਨ ਤਾਰਨ, 17 ਅਗਸਤ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਲ ਤਰੀਕੇ ਅਤੇ ਸਮੇਂ ਸਿਰ ਉਨ੍ਹਾਂ ਦੇ ਘਰ ਹੀ ਹਰ ਸਰਕਾਰੀ ਸੇਵਾ ਮੁਹੱਈਆ ਕਰਵਾਉਣ ਦੀ ਲਗਾਤਾਰਤਾ ਵਿੱਚ ਇੱਕ ਹੋਰ ਪੁਲਾਂਘ ਪੁਟਦੇ ਹੋਏ ਐੱਨ. ਆਰ. ਆਈ., ਆਰ .ਟੀ. ਆਈ. ਅਤੇ ਸਰਵਿਸ ਡੋਰ ਸਟੈਪ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਸੇਵਾ ਕੇਂਦਰਾਂ ਰਾਹੀਂ ਪ੍ਰਾਈਵੇਟ ਹਸਪਤਾਲ ਵਿੱਚ ਮੌਕੇ ‘ਤੇ ਜਨਮ/ਮੌਤ ਸਰਟੀਫਿਕੇਟ ਜਾਰੀ ਕਰਨ ਦੀ ਸੇਵਾ ਵੀ ਲਾਂਚ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲ੍ਹਾ ਤਰਨ ਤਾਰਨ ਵਿੱਚ 22 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਸੇਵਾ ਕੇਂਦਰਾਂ ਤੋਂ ਲੋਕਾਂ ਵੱਲੋਂ 332 ਪ੍ਰਕਾਰ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਵਾਧਾ ਕਰਦੇ ਹੋਏ ਸਰਕਾਰ ਵੱਲੋਂ ਹੋਰ ਸੇਵਾਵਾਂ ਸੇਵਾ ਕੇਂਦਰਾਂ ਨਾਲ ਜੋੜੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਪ੍ਰਾਈਵੇਟ ਹਸਪਤਾਲ ਜਨਮ/ ਮੌਤ ਸਰਟੀਫਕੇਟ ਅਪਲਾਈ ਅਤੇ ਡਲਿਵਰ ਕਰ ਸਕਦੇ ਹਨ। ਜਿਲ੍ਹਾ ਤਰਨ ਤਾਰਨ ਵਿੱਚ 18 ਪ੍ਰਾਈਵੇਟ ਹਸਪਤਾਲ ਈ-ਸੇਵਾ ਪੋਰਟਲ ਰਾਹੀਂ ਸੇਵਾਵਾਂ ਦੇ ਰਹੇ ਹਨ।
ਉਹਨਾਂ ਦੱਸਿਆ ਕਿ ਹੁਣ ਐੱਨ. ਆਰ. ਆਈ. ਡਾਕੂਮੈਂਟ ਅਟੈਸਟੇਸ਼ਨ ਸੇਵਾ ਕੇਦਰਾਂ ਤੋਂ ਅਪਲਾਈ ਕੀਤੀ ਜਾ ਸਕਦੀ ਹੈ। ਸੇਵਾ ਕੇਂਦਰ ਲਾਭਪਾਤਰੀ ਦੇ ਡਾਕੂਮੈਂਟ ਚੰਡੀਗੜ੍ਹ ਤੋਂ ਅਟੈਸਟ ਕਰਵਾ ਕੇ ਲਾਭਪਾਤਰੀ ਨੂੰ ਮੁਹੱਈਆਂ ਕਰਵਾਉਗੇ। ਸਿਟੀਜ਼ਨ ਨੂੰ ਐੱਸ. ਐੱਮ. ਐੱਸ. ਰਾਹੀਂ ਸੂਚਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੇਵਾ ਕੇਂਦਰ ਪਹਿਲਾਂ ਤੋਂ ਹੀ ਸਿਟੀਜਨਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਉਨ੍ਹਾਂ ਦੇ ਅਪਰੂਵਡ ਸਰਟੀਫਿਕੇਟ ਕੋਰੀਅਰ ਰਾਹੀਂ ਘਰ-ਘਰ ਪਹੁੰਚਾ ਰਹੇ ਹਨ।
ਉਹਨਾਂ ਦੱਸਿਆ ਕਿ ਹੁਣ ਸੇਵਾ ਕੇਂਦਰ ਦੇ ਮੁਲਾਜਮ ਲੋਕਾਂ ਦੇ ਘਰ-ਘਰ ਜਾ ਕੇ ਵੀ ਸਰਵਿਸ ਅਪਲਾਈ ਕਰ ਸਕਣਗੇ। ਅਪਰੂਵ ਹੋਣ ਤੋਂ ਬਾਦ ਸਿਟੀਜ਼ਨ ਨੂੰ ਉਸਦੇ ਘਰ ਵਿੱਚ ਹੀ ਸਰਟੀਫਿਕੇਟ ਦਿੱਤੇ ਜਾਣਗੇ।
ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਆਨਲਾਈਨ ਆਰ. ਟੀ. ਆਈ. ਅਪਲਾਈ ਕਰਨ ਲਈ ਸਿੰਗਲ ਪੋਰਟਲ ਦੀ ਸ਼ੁਰੂਆਤ ਫੀਸ ਵੀ ਆੱਨਲਾਈਨ ਜਮ੍ਹਾ ਹੋਵੇਗੀ ਅਤੇ ਸਬੰਧਤ ਪੀ. ਆਈ. ਓ. ਨੂੰ ਆੱਨਲਾਈਨ ਐਪਲੀਕੇਸ਼ਨ ਜਾਏਗੀ।