Free ration distributed to TB patients at Civil Hospital Patti
Publish Date : 15/05/2023
ਤਰਨ ਤਾਰਨ ਪੱਟੀ 12 ਮਈ :
ਪੰਜਾਬ ਸਰਕਾਰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਪ੍ਰਧਾਨ ਮੰਤਰੀ ਟੀ. ਬੀ ਮੁਕਤ ਭਾਰਤ ਅਭਿਆਨ ਸਕੀਮ ਅਤੇ ਨਿਕਸ਼ੈ ਮਿੱਤਰਾ ਯੋਜਨਾ ਅਧੀਨ ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਜ਼ਿਲ੍ਹਾ ਟੀ. ਬੀ. ਅਫਸਰ ਡਾ. ਸੁਖਜਿੰਦਰ ਸਿੰਘ ਦੀ ਅਗਵਾਈ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ.ਸਤਵਿਦਰ ਭਗਤ ਸਿਵਲ ਹਸਪਤਾਲ ਪੱਟੀ ਦੀ ਰਹਿਨੁਮਾਈ ਵਿਚ
ਟੀ. ਬੀ ਪੀੜ੍ਹਤ ਮਰੀਜ਼ਾਂ ਨੂੰ ਡੀ. ਆਰ. ਆਰ. ਕੇ ਫੂਡਜ਼, ਵੱਲੋਂ ਫੂਡ ਦਾਨ ਡਾ. ਪਰਿਤੋਸ਼ ਧਵਨ, ਡਬਲਯੂ. ਐੱਚ. ਓ ਕੰਸਲਟੈਂਟ ਦੇ ਸਹਿਯੋਗ ਨਾਲ ਮੁਹੱਈਆ ਕਰਵਾਏ ਗਏ ਰਾਸ਼ਨ ਵਿਚ ਚਾਵਲ, ਦਾਲ, ਸਰੋਂ ਦਾ ਤੇਲ, ਨਿਊਟਰੀ, ਆਟਾ ਅਤੇ ਗੁੜ ਦੇ ਪੈਕਟ ਸਿਹਤ ਕਰਮੀ ਅਮਨਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਪੱਟੀ ਵਿਖੇ ਵੰਡੇ ਗਏ। ਸੀਨੀਅਰ ਮੈਡੀਕਲ ਅਫ਼ਸਰ ਡਾ ਸਤਵਿੰਦਰ ਭਗਤ ਵੱਲੋਂ ਇਸ ਸਕੀਮ ਅਧੀਨ ਰਾਸ਼ਨ ਲੈਣ ਆਏ ਟੀ. ਬੀ. ਪੀੜ੍ਹਤ ਮਰੀਜ਼ਾਂ ਨੂੰ ਸਰਕਾਰ ਵੱਲੋਂ ਮਰੀਜ਼ਾਂ ਨੂੰ ਮਿਲਣ ਵਾਲੀਆਂ ਹੋਰ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਟੀ.ਬੀ. ਹਾਰੇਗਾ ਦੇਸ਼ ਜਿੱਤੇਗਾ ਦੇ ਨਾਅਰੇ ਵੀ ਲਗਾਏ ਗਏ ਇਸ ਮੌਕੇ ਨੋਡਲ ਅਫਸਰ ਡਾ.ਅਮਨਦੀਪ ਸਿੰਘ ਧੰਜੂ, ਡਾ.ਮਨਦੀਪ ਸਿੰਘ ਆਰਥੋ, ਅਪਥਾਲਮਿਕ ਅਫਸਰ ਪ੍ਰਿਤਪਾਲ ਸਿੰਘ, ਫਾਰਮੇਸੀ ਅਫ਼ਸਰ ਰਾਜਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਐਲ.ਟੀ ਮਨਦੀਪ ਸਿੰਘ, ਕੁਲਵੰਤ ਸਿੰਘ ਆਈ.ਏਂ, ਕੁਲਵਿੰਦਰ ਸਿੰਘ ਸਭਰਾ,ਐਸ.ਟੀ.ਐਸ ਸੁਖਜਿੰਦਰ ਸਿੰਘ, ਡ੍ਰਾਈ:ਰਾਜਵਿੰਦਰ ਸਿੰਘ,ਪ੍ਰਗਟ ਸਿੰਘ ਅਤੇ ਸਮੂਹ ਏ.ਐਨ.ਐਮ,ਆਸਾ ਵਰਕਰ ਆਦਿ ਹਾਜ਼ਰ ਸਨ