Governing Board meeting under the Chairmanship of Deputy Commissioner to consider the plan under Crop Diversity Programme The officials of the respective departments have been instructed to ensure the benefit of various schemes to the farmers
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਫਸਲੀ ਭਵਿੰਨਤਾ ਪ੍ਰੋਗਰਾਮ ਅਧੀਨ ਪਲਾਨ ਨੂੰ ਵਿਚਾਰਨ ਲਈ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਵਰਨਿੰਗ ਬੋਰਡ ਦੀ ਮੀਟਿੰਗ
ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਉਣ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੀਤੀ ਹਦਾਇਤ
ਤਰਨ ਤਾਰਨ, 18 ਜਨਵਰੀ :
ਆਤਮਾ ਦਾ ਸਲਾਨਾ ਐਕਸ਼ਨ ਪਲਾਨ ਵਿੱਤੀ ਸਾਲ 2023-24 ਨੂੰ ਵਿਚਾਰਨ ਅਤੇ ਪ੍ਰਵਾਨ ਕਰਨ ਉਪਰੰਤ ਸਰਕਾਰ ਨੂੰ ਭੇਜਣ ਅਤੇ ਫਸਲੀ ਭਵਿੰਨਤਾ ਪ੍ਰੋਗਰਾਮ ਅਧੀਨ ਪਲਾਨ ਨੂੰ ਵਿਚਾਰਨ ਲਈ ਗਵਰਨਿੰਗ ਬੋਰਡ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਸਿੰਘ ਆਈ. ਏ. ਐੱਸ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿੱਚ ਸ੍ਰੀ ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਤਰਨਤਾਰਨ, ਵਿਕਰਮ ਸੂਦ, ਪ੍ਰੋਜੈਕਟ ਡਾਇਰੈਕਟਰ (ਆਤਮਾ), ਹਰਭਜਨ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਬਲਵਿੰਦਰ ਕੁਮਾਰ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਵਰਿਆਮ ਸਿੰਘ ਡਿਪਟੀ ਡਾਇਰੈਟਰ ਡੇਅਰੀ, ਅਮਨਦੀਪ ਸਿੰਘ ਉਪ ਮੰਡਲ ਭੂਮੀ ਰੱਖਿਆ ਅਫਸਰ, ਜਸਪ੍ਰੀਤ ਸਿੰਘ ਡਿਪਟੀ ਡਾਇਰੈਟਰ ਪਸ਼ੂ ਪਾਲਣ, ਸਰਬਜੀਤ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਪਰਮਿੰਦਰ ਕੌਰ, ਇੰਚਾਰਜ਼ ਫਾਰਮ ਸਲਾਹਕਾਰ ਸੇਵਾ ਕੇਂਦਰ (ਪੀ. ਏ. ਯੂ, ਲੁਧਿਆਣਾ) , ਦਲਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਜਗੀਰ ਸਿੰਘ ਕਿਸਾਨ ਮੈਂਬਰ, ਰਘਬੀਰ ਸਿੰਘ, ਸੰਚਾਲਕ, ਪ੍ਰੋਗਰੈਸਿਵ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ, ਖਡੂਰ ਸਾਹਿਬ, ਜਸਬੀਰ ਸਿੰਘ ਕਿਸਾਨ ਮੈਂਬਰ (ਸਬਜ਼ੀ ਕਾਸ਼ਤਕਾਰ), ਗੁਰਸੇਵਕ ਸਿੰਘ ਕਿਸਾਨ ਮੈਂਬਰ (ਗੰਨਾ ਕਾਸ਼ਤਕਾਰ ਅਤੇ ਗੁੜ ਕੁਲਹਾੜੀ ਸੰਚਾਲਕ ),ਕੰਵਰਇੰਦਰ ਸਿੰਘ ਕਿਸਾਨ ਮੈਂਬਰ (ਜੈਵਿਕ ਖੇਤੀ ), ਅੰਗਰੇਜ਼ ਸਿੰਘ ਸੰਧੂ ਕਿਸਾਨ ਮੈਂਬਰ (ਜੈਵਿਕ ਖੇਤੀ, ਮੱਛੀ ਪਾਲਕ ਅਤੇ ਸ਼ਹਿਦ ਪ੍ਰੋਡਿਊਸਰ ) ਤੋਂ ਇਲਾਵਾ ਸਬੰਧੀਤ ਅਧਿਕਾਰੀਆਂ ਤੇ ਕਿਸਾਨ ਮੈਂਬਰਾਂ ਨੇ ਹਿੱਸਾ ਲਿਆ।
ਆਤਮਾ ਦਾ ਸਲਾਨਾ ਐਕਸ਼ਨ ਪਲਾਨ ਸਾਲ 2023-24 ਸਬੰਧੀ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਆਤਮਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ 60:40 ਦੇ ਅਨੁਪਾਤ ਨਾਲ ਸਾਂਝੇ ਤੌਰ ‘ਤੇ ਚਲਾਈ ਜਾ ਰਹੀ ਹੈ ਅਤੇ ਇਸ ਸਕੀਮ ਅਧੀਨ ਖੇਤੀਬਾੜੀ ਦੇ ਨਾਲ ਸਹਾਇਕ ਕਿੱਤਿਆਂ, ਪ੍ਰੋਗਰੈਸਿਵ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨਸ, ਸਵੈ ਸਹਾਇਤਾ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਹਾਇਕ ਵਿਭਾਗਾਂ ਜਿਵੇਂ ਕਿ ਬਾਗਬਾਨੀ, ਭੂਮੀ ਰੱਖਿਆ ਵਿਭਾਗ, ਮੱਛੀ ਪਾਲਣ, ਡੇਅਰੀ, ਪਸ਼ੂ ਪਾਲਣ ਕੇ. ਵੀ. ਕੇ ਤੋਂ ਪਲਾਨ ਪ੍ਰਾਪਤ ਕਰਕੇ ਆਤਮਾ ਗਾਈਡਲਾਈਜ਼ ਅਨੁਸਾਰ ਨਿਰਧਾਰਿਤ 6(ਸੀ) ਪ੍ਰੋਫਾਰਮੇ ਕੰਪਾਈਲ ਪਲਾਨ 4,79,38,428 ਰੁਪਏ ਦਾ ਤਿਆਰ ਕੀਤਾ ਗਿਆ ਹੈ ।ਇਸ ਪਲਾਨ ਤਹਿਤ ਫੰਡ ਪ੍ਰਾਪਤ ਹੋਣ ਤੇ ਵੱਖ -ਵੱਖ ਮੱਦਾਂ ਜਿਵੇਂ ਕਿ ਟਰੇਨਿੰਗਾਂ, ਸਿੱਖਿਅਕ ਦੌਰੇ, ਪ੍ਰਦਰਸ਼ਨੀਆਂ, ਸਾਇੰਸਦਾਨ-ਕਿਸਾਨ ਗੋਸ਼ਟੀਆਂ, ਖੇਤ ਦਿਵਸ, ਫਾਰਮ ਸਕੂਲ, ਕਿਸਾਨ ਮਿੱਤਰਾਂ ਤੇ ਪ੍ਰੋਗਰੈਸਿਵ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨਸ, ਸਵੈ ਸਹਾਇਤਾ ਗਰੁੱਪਾਂ ਲਈ ਜਾਰੀ ਕੀਤੇ ਜਾਂਦੇ ਹਨ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਸੁਰਿੰਦਰ ਸਿੰਘ ਨੇ ਡਾਇਰੈਕਟਰ ਖੇਤੀਬਾੜੀ ਦੀਆ ਹਦਾਇਤਾਂ ਅਨੁਸਾਰ ਫਸਲੀ ਭਵਿੰਨਤਾ ਪ੍ਰੋਗਰਾਮ ਅਧੀਨ ਆਫਿਸਰ ਟਰੇਨਿੰਗ, ਫਾਰਮਰ ਟਰੇਨਿੰਗ, ਪ੍ਰਿੰਟਿੰਗ ਅਤੇ ਫੁਟਕਲ ਖਰਚਿਆਂ ਸਬੰਧੀ ਪਲਾਨ ਡਿਪਟੀ ਕਮਿਸ਼ਨਰ ਨਾਲ ਸਾਂਝਾ ਕੀਤਾ ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਸਿੰਘ ਆਈ. ਏ. ਐਸ ਨੇ ਆਤਮਾ ਦੇ ਸਲਾਨਾ ਐਕਸ਼ਨ ਪਲਾਨ ਸਾਲ 2023-24 ਨੂੰ ਪੰਜਾਬ ਸਰਕਾਰ ਨੂੰ ਭੇਜਣ ਤੇ ਸਹਿਮਤੀ ਪ੍ਰਗਟਾਈ ਅਤੇ ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਨੂੰ ਫਸਲੀ ਭਵਿੰਨਤਾ ਪ੍ਰੋਗਰਾਮ ਅਧੀਨ ਅਫਸਰਾਂ ਦੀ ਟਰੇਨਿੰਗ, ਫਾਰਮਰ ਟਰੇਨਿੰਗ, ਪ੍ਰੀਟਿੰਗ ਅਤੇ ਫੁਟਕਲ ਖਰਚਿਆਂ ਸਬੰਧੀ ਪਲਾਨ ਨੂੰ ਸੋਧ ਕੇ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ
ਬਾਗਬਾਨੀ ਵਿਭਾਗ ਤੋਂ ਆਏ ਹਰਭਜਨ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਉਹਨਾਂ ਦੇ ਵਿਭਾਗ ਨੂੰ ਆਤਮਾ ਅਧੀਨ ਬਾਗਾਂ ਵਿੱਚ ਫਰੂਟ ਫਲਾਈ ਟਰੈਪ ਲਗਾਉਣ, ਸਬਜ਼ੀ ਦੀਆ ਕਿੱਟਾਂ, ਟਰੇਨਿੰਗ ਕੈਂਪਾਂ ਅਤੇ ਸਿੱਖਿਅਕ ਦੌਰਿਆਂ ਤਹਿਤ ਫੰਡ ਪ੍ਰਾਪਤ ਹੋਏ ਸਨ ਅਤੇ ਇਸ ਸਾਲ ਵੀ ਸਬਜ਼ੀ ਦੀਆਂ ਕਿੱਟਾਂ, ਫਾਰਮ ਸਕੂਲ, ਟਰੇਨਿੰਗ ਅਤੇ ਸਿੱਖਿਅਕ ਦੌਰੇ ਲਈ ਫੰਡ ਪ੍ਰਾਪਤ ਹੋਏ ਹਨ।
ਪਸ਼ੂ ਪਾਲਣ ਵਿਭਾਗ ਤੋਂ ਡਾ. ਜਸਪ੍ਰੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਆਤਮਾ ਅਧੀਨ ਪਸ਼ੂਆਂ ਦੇ ਮੁਫਤ ਟੀਕਾਕਰਨ, ਮਿਨਰਲ ਮਿਕਚਰ ਦਵਾਈਆਂ ਅਤੇ ਟਰੇਨਿੰਗ ਕੈਂਪ ਅਧੀਨ ਫੰਡ ਪ੍ਰਾਪਤ ਹੋਏ ਸਨ ਜੋ ਕਿ ਪਸ਼ੂ ਪਾਲਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਏ ਹਨ ।
ਮੱਛੀ ਪਾਲਣ ਵਿਭਾਗ ਤੌਂ ਆਏ ਦਲਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਤਰਨਤਾਰਨ ਪਿਛਲੇ ਸਾਲ ਦੌਰਾਨ ਉਹਨਾਂ ਦੇ ਵਿਭਾਗ ਵਲੋਂ 10 ਛੱਪੜ ਬਣਾ ਕੇ ਕਿਸਾਨਾਂ ਨੂੰ ਆਤਮਾ ਅਧੀਨ ਮੁਫਤ ਮੱਛੀ ਪੂੰਗ ਪਰਦਰਸ਼ਨੀ ਮੱਦ ਤਹਿਤ ਪੁਆਇਆ ਗਿਆ ਹੈ ਅਤੇ ਇਸ ਵੇਲੇ ਕਿਸਾਨ ਆਪਣੀ ਵਧੀਆ ਇੰਨਕਮ ਕਮਾ ਰਹੇ ਹਨ
ਸ੍ਰੀ ਰਘਬੀਰ ਸਿੰਘ ਸੰਚਾਲਕ ਪ੍ਰੋਗਰੈਸਿਵ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ, ਖਡੂਰ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਐਫ. ਪੀ. ਓ. ਕਾਫੀ ਸਾਲਾਂ ਤੋਂ ਆਤਮਾ ਨਾਲ ਜੁੜਿਆ ਹੋਇਆ ਹੈ ਅਤੇ ਉਹਨਾਂ ਦੇ ਐਫ. ਪੀ. ਓ. ਦੇ ਕਾਫੀ ਮੈਂਬਰਾਂ ਨੇ ਆਤਮਾ ਅਧੀਨ ਬੇਕਰੀ ਪ੍ਰੋਸੈਸਿੰਗ, ਡੇਅਰੀ ਪ੍ਰੋਸੈਸਿੰਗ, ਮੱਛੀ ਪਾਲਣ ਸੂਰ ਪਾਲਣ ਆਦਿ ਦੀਆਂ ਟਰੇਨਿੰਗਾਂ ਕੀਤੀਆਂ ਹਨ ਅਤੇ ਟਰੇਨਿੰਗਾਂ ਕਰਨ ਉਪਰੰਤ ਆਪਣਾ ਕਿੱਤਾ ਕਰ ਰਹੇ ਹਨ ।
ਡਿਪਟੀ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਸਿੰਘ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਆਪਣੇ ਵਿਭਾਗਾਂ ਅੰਦਰ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਵੱਧ ਤੋ ਵੱਧ ਤਕਨੀਕੀ ਪ੍ਰਸਾਰ ਸੇਵਾਵਾਂ ਕਿਸਾਨਾਂ ਨੂੰ ਪ੍ਰਦਾਨ ਕੀਤੀਆਂ ਜਾਣ।