Close

Government announces recruitment rally dates for army recruitment: Deputy Commissioner

Publish Date : 02/12/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਫੌਜ ਵਿੱਚ ਭਰਤੀ ਲਈ ਸਰਕਾਰ ਵੱਲੋਂ ਭਰਤੀ ਰੈਲੀ ਦੀਆਂ ਮਿਤੀਆਂ ਦਾ ਐਲਾਨ-ਡਿਪਟੀ ਕਮਿਸ਼ਨਰ
ਭਰਤੀ ਲਈ 28 ਦਸੰਬਰ, 2020 ਤੱਕ ਕੀਤੀ ਜਾ ਸਕਦੀ ਹੈ ਆੱਨਲਾਈਨ ਰਜਿਸਟਰੇਸ਼ਨ
ਤਰਨ ਤਾਰਨ, 02 ਦਸੰਬਰ :
ਭਾਰਤੀ ਫੌਜ ਵਿੱਚ ਭਰਤੀ ਲਈ ਭਾਰਤ ਸਰਕਾਰ ਵਲੋਂ ਭਰਤੀ ਰੈਲੀ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਗਿਆ ਕਿ ਤਰਨ ਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਨਗਰ ਜਿਲ੍ਹਿਆਂ ਨਾਲ ਸਬੰਧਤ ਉਮੀਦਵਾਰਾਂ ਦੀ ਭਰਤੀ ਰੈਲੀ ਦਾ ਸ਼ਡਿਊਲ ਮਿਤੀ 04 ਜਨਵਰੀ, 2021 ਤੋਂ 31 ਜਨਵਰੀ, 2021 ਤੱਕ ਹੋਵੇਗਾ। ਇਹ ਰੈਲੀ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਗਰਾਊਂਡ, ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ, ਰੋਡ ਜਲੰਧਰ ਕੈਂਟ ਵਿਖੇ ਹੋਵੇਗੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਰਤੀ ਲਈ ਆੱਨਲਾਈਨ ਰਜਿਸਟਰੇਸ਼ਨ ਸ਼ੁਰੂ ਹੈ ਅਤੇ 28 ਦਸੰਬਰ, 2020 ਤੱਕ ਆੱਨਲਾਈਨ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਭਰਤੀ ਲਈ ਐਡਮਿਟ ਕਾਰਡ ਉਮੀਦਵਾਰ ਦੀ ਰਜਿਸਟਰਡ ਈ-ਮੇਲ ਆਈ. ਡੀ. ‘ਤੇ ਭੇਜੇ ਜਾਣਗੇ। 
ਜਿਲ੍ਹਾ ਰੋਜਗਾਰ ਅਫਸਰ ਤਰਨ ਤਾਰਨ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਭਰਤੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਸਥਾਪਿਤ ਕੀਤੇ ਸੀ-ਪਾਈਟ ਕੇਂਦਰਾਂ ਵਿੱੱਚ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਜਿਲ੍ਹਾ ਤਰਨ ਤਾਰਨ ਨਾਲ ਸਬੰਧਤ ਫੌਜ ਵਿੱਚ ਭਰਤੀ ਦੇ ਚਾਹਵਾਨ ਉਮੀਦਵਾਰ ਸੀ-ਪਾਈਟ ਕੇਂਦਰ ਸਰਕਾਰੀ ਆਈ. ਟੀ. ਆਈ. ਪੱਟੀ ਵਿਖੇ ਪਹੁੰਚ ਕੇ ਟ੍ਰੇਨਿੰਗ ਦੀ ਸਹੂਲਤ ਲੈ ਸਕਦੇ ਹਨ। 
ਉਹਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ www.joinindianarmy.nic.in ‘ਤੇ ਅਪਲਾਈ ਕਰ ਸਕਦੇ ਹਨ। ਭਰਤੀ ਸਬੰਧੀ ਮੁਕੰਮਲ ਜਾਣਕਾਰੀ ਵੈਬਸਾਈਟ ‘ਤੇ ਉਪਲੱਬਧ ਹੈ। ਉਮੀਦਵਾਰ ਟ੍ਰੇਨਿੰਗ ਸਬੰਧੀ ਜਾਣਕਾਰੀ ਲਈ ਸ਼੍ਰੀ ਨਿਰਵੈਲ ਸਿੰਘ ਕੈਂਪ ਇੰਚਾਰਜ, ਸੀ-ਪਾਈਟ, ਪੱਟੀ, ਨਾਲ ਮੋਬਾਈਲ ਨੰਬਰ 80543-62934 ਤੇ ਸੰਪਰਕ ਕਰ ਸਕਦੇ ਹਨ। ਉਹਨਾਂ ਵੱਲੋਂ ਉਮੀਦਵਾਰਾਂ ਨੂੰ ਵੈਬਸਾਈਟ ‘ਤੇ ਆੱਨਲਾਈਨ ਅਪਲਾਈ ਕਰਨ ਉਪਰੰਤ ਆਪਣੀ ਈ-ਮੇਲ ਆਈ. ਡੀ. ਰੈਗੂਲਰ ਤੌਰ ‘ਤੇ ਚੈੱਕ ਕਰਨ ਦੀ ਵੀ ਅਪੀਲ ਕੀਤੀ ਗਈ। 
————–