Close

Government schools across the district enthusiastically celebrated International Yoga Day

Publish Date : 22/06/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਨੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
ਤਰਨ ਤਾਰਨ 21 ਜੂਨ :
ਸਿੱਖਿਆ ਦੇ ਨਾਲ-ਨਾਲ ਸਰੀਰ ਨੂੰ ਨਿਰੋਗ ਰੱਖਣ ਲਈ ਪੂਰੇ ਵਿਸ਼ਵ ਭਰ ਵਿੱਚ 21 ਜੂਨ ਨੰੁ ਯੋਗਾ ਦਿਵਸ ਮਨਾਇਆ ਜਾਂਦਾ ਹੈ । ਪਿਛਲੇ ਦੋ ਸਾਲਾਂ ਦੌਰਾਨ ਕੋਵਿਡ ਦੇ ਕਾਰਨ ਇਹ ਦਿਵਸ ਵਿਦਿਆਰਥਆਂ ਵੱਲੋਂ ਆਨਲਾਈਨ ਮਨਾਇਆ ਜਾਂਦਾ ਸੀ । ਪਰੰਤੂ ਇਸ ਵਾਰ ਸਿੱਖਿਆ ਵਿਭਾਗ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਕੂਲ ਪੱਧਰ ਤੇ ਮਨਾਉਣ ਲਈ ਸਮੂਹ ਅਧਿਆਪਕ ਸਹਿਬਾਨ ਪੱਤਰ ਜਾਰੀ ਕੀਤਾ।
ਅੱਜ ਯੋਗਾ ਦਿਵਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਕੂਲ ਮੁਖੀਆਂ , ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਸਕੂਲਾਂ ਵਿਚ ਹਾਜਰ ਹੋ ਕੇ ਯੋਗਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ।
ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ ਨੇ ਦੱਸਿਆ ਕਿ ਯੋਗਾ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਵਿਚੋਂ ਉਪਜਿਆ ਹੈ ਅਤੇ ਅੱਜ ਪੂਰੇ ਵਿਸ਼ਵ ਨੇ ਇਸਦੇ ਬਿਹਤਰੀਨ ਫਾਇਦੇ ਹੋਣ ਕਾਰਨ ਇਸਨੂੰ ਅਪਣਾ ਲਿਆ ਹੈ ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਜਗਵਿੰਦਰ ਸਿੰਘ ਨੇ ਗੱਲਬਾਤ ਕਰਦੀਆਂ ਕਿਹਾ ਕਿ ਪੂਰੇ ਵਿਸ਼ਵ ਦੇ 177 ਦੇਸ਼ ਅੱਜ ਇਸ ਯੋਗਾ ਦਿਵਸ ਨੂੰ ਮਨਾ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਇਸਦੇ ਲਾਭ ਦਾਸ ਰਹੇ ਹਨ । ਉਹਨਾਂ ਕਿਹਾ ਕਿ ਅੱਜ ਜ਼ਿਲ੍ਹੇ ਭਰ ਦੇ ਸਕੂਲਾਂ ਵਿਚ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਆਪ ਮੁਹਾਰੇ ਇਸ ਦਿਵਸ ਨੂੰ ਮਨਾਉਣਾ ਸੱਚ ਮੁੱਚ ਹੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਯੋਗਾ ਨੂੰ ਪਹੁੰਚਾਉਣਾ ਹੈ ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਗੁਰਬਚਨ ਸਿੰਘ ਨੇ ਕਿਹਾ ਕਿ ਯੋਗਾ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਬਿਨਾਂ ਦਵਾਈ ਬਹੁਤ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਾਂ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸੀ੍ਰ ਪਰਮਜੀਤ ਸਿੰਘ ਨੇ ਕਿਹਾ ਕਿ ਸਾਡੇ ਰੋਜ਼ਾਨਾ ਜੀਵਨ ਵਿਚ ਸਮੇਂ ਸਿਰ ਭੋਜਨ ਨਾ ਕਰਨਾ, ਅਨੀਂਦਰਾ ਅਤੇ ਬਾਜ਼ਾਰੀ ਭੋਜਨ ਨਾਲ ਬਹੁਤ ਸਾਰੀਆਂ ਸਰੀਰਕ ਅਤੇ ਦਿਮਾਗੀ ਬਿਮਾਰੀਆਂ ਹੋ ਜਾਂਦੀਆਂ ਹਨ ਜਿੰਨਾ ਨੂੰ ਕਿ ਕੁਝ ਸਮਾਂ ਰੋਜ਼ਾਨਾ ਯੋਗਾ ਕਰਕੇ ਸਹਿਜੇ ਹੀ ਦੂਰ ਕੀਤਾ ਜਾ ਸਕਦਾ ਹੈ । ਸਮੂਹ ਅਫ਼ਸਰ ਸਹਿਬਾਨ ਨੇ ਜ਼ਿਲ੍ਹੇ ਭਰ ਦੇ ਯੋਗਾ ਦਿਵਸ ਮਨਾਉਣ ਵਾਲੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਯੋਗਾ ਨਾਲ ਲਗਾਤਾਰ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ।