Guidelines issued for opening Anganwadi centers after summer vacations from July 1st and taking necessary steps for cleanliness
ਮਿਤੀ 01 ਜੁਲਾਈ ਤੋਂ ਗ਼ਰਮੀ ਦੀਆਂ ਛੁੱਟੀਆਂ ਉਪਰੰਤ ਆਂਗਣਵਾੜੀ ਸੈਂਟਰਾਂ ਨੂੰ ਖੋਲਣ ਅਤੇ ਸਾਫ–ਸਫਾਈ ਲਈ ਬਣਦੇ ਕਦਮ ਚੁੱਕਣ ਲਈ ਦਿਸ਼ਾ ਨਿਰਦੇਸ਼ ਜਾਰੀ
ਤਰਨਤਾਰਨ 30 ਜੂਨ ਜਿਲ੍ਹਾ ਤਰਨਤਾਰਨ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਆਂਗਣਵਾੜੀ ਸਰਵਿਸੀਸ ਸਕੀਮ ਅਧੀਨ ਪਿੱਛਲੇ ਦਿਨੀਂ ਵਿਭਾਗ ਰਾਹੀਂ ਜਾਰੀ ਕੀਤੇ ਗਏ ਛੁੱਟੀਆਂ ਦੇ ਕਲੈਂਡਰ ਮੁਤਾਬਿਕ ਕੱਲ ਮਿੱਤੀ 1 ਜੁਲਾਈ 2025 ਤੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਉਪਰੰਤ ਜਿੱਲੇ ਦੇ ਸਾਰੇ ਆਂਗਣਵਾੜੀ ਸੈਂਟਰ ਖੋਲ੍ਹੇ ਜਾਣੇ ਹਨ l ਜਿਸ ਲਈ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਕੱਲ ਨੂੰ ਸੈਂਟਰ ਖੋਲਣ ਤੇ ਇਹਨਾਂ ਸੈਂਟਰਾਂ ਦੀ ਸਾਫ–ਸਫਾਈ, ਲੋੜ ਮੁਤਾਬਿਕ ਅਤਿ ਜ਼ਰੂਰੀ ਮੁਰੰਮਤ ਦੇ ਕੰਮ, ਆਂਗਣਵਾੜੀ ਵਿੱਚ ਆਉਂਦੇ ਬੱਚਿਆਂ ਲਈ ਪੀਣ ਵਾਲੇ ਸਾਫ ਪਾਣੀ ਦਾ ਇੰਤਜ਼ਾਮ, ਸੈਂਟਰਾਂ ਵਿੱਚ ਟਾਇਲਟ ਅਤੇ ਬਿਲਜੀ ਦੀ ਸਹੂਲਤ ਨੂੰ ਪੁੱਖਤਾ ਕਰਨ ਆਦਿ ਲਈ ਜਿੱਲੇ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਬਣਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ l
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫਸਰ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਗ਼ਰਮੀ ਦੀ ਛੁੱਟੀਆਂ ਉਪਰੰਤ ਜ਼ਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰ ਦੁਬਾਰਾ ਖੁੱਲ੍ਹਣ ਤੇ ਨਾ ਕੇਵਲ ਆਂਗਣਵਾੜੀ ਸੈਂਟਰਾਂ ਦੀ ਬਲਕਿ ਸੈਂਟਰਾਂ ਦੇ ਆਲੇ–ਦੁਲਾਏ ਦੀ ਸਫਾਈ ਵੀ ਕੀਤੀ ਜਾਵੇਗੀ l ਆਂਗਣਵਾੜੀ ਸੈਂਟਰ ਦੀ ਸਾਫ–ਸਫਾਈ ਲਈ ਸੰਬੰਧਤ ਪਿੰਡ ਦੀਆਂ ਆਂਗਣਵਾੜੀ ਵਰਕਰ ਉਹਨਾਂ ਅਧੀਨ ਆਉਂਦੀਆਂ ਆਂਗਣਵਾੜੀ ਹੈਲਪਰਜ਼ ਨੂੰ ਪਾਬੰਦ ਕਰਨਗੀਆਂ l ਇਸ ਤੋਂ ਇਲਾਵਾਂ ਸੈਂਟਰਾਂ ਦੀ ਇਮਾਰਤਾਂ ਦੀ ਅਤਿ ਜ਼ਰੂਰੀ ਮੁਰੰਮਤ ਲਈ ਵੀ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੇ ਦਿਸ਼ਾ ਨਿਰਦੇਸ਼ਾ ਰਾਹੀਂ ਬਣਦੇ ਕਦਮ ਚੁੱਕੇ ਜਾਣੇ ਹਨ l ਸਾਫ ਪਾਣੀ ਦੇ ਸਰੋਤ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਟਾਇਲਟਸ ਦੀ ਹਰ ਪੱਖ ਤੋਂ ਸੁਵਿਧਾ ਉਪਲੱਬਧ ਕਰਵਾਉਣ ਲਈ ਵੀ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਰਾਹੀਂ ਚੱਲ ਰਹੇ ਸਵੱਛ ਸਰਵੇਖਣ ਗ੍ਰਾਮੀਣ 2025 ਅਧੀਨ ਆਪਣੇ ਬਲਾਕ ਦੇ ਜਲ ਸਪਲਾਈ ਅਤੇ ਸੈਨਿਟੇਸ਼ਨ ਵਿਭਾਗ ਨਾਲ ਬਣਦਾ ਤਾਲਮੇਲ ਕੀਤਾ ਜਾਣਾ ਹੈ l
ਜਿਲ੍ਹਾ ਪ੍ਰੋਗਰਾਮ ਅਫਸਰ ਤਰਨਤਾਰਨ ਰਾਹੀਂ ਇਹ ਵੀ ਦੱਸਿਆ ਗਿਆ ਕਿ ਵਿਭਾਗ ਰਾਹੀਂ ਚਲਾਈ ਜਾ ਰਾਹੀਂ ਪੋਸ਼ਣ ਅਭਿਆਨ ਸਕੀਮ ਅਧੀਨ ਯੋਗ ਲਾਭਪਾਤਰੀਆਂ ਦੇ ਸਿਹਤ, ਪੋਸ਼ਣ ਪੱਧਰ ਅਤੇ ਹੋਰ ਬਣਦੇ ਲਾਭ ਮੁਹੱਇਆ ਕਰਵਾਉਣ ਲਈ ਉਹਨਾਂ ਦੇ ਮੁੱਢਲੇ ਵੇਰਵਿਆਂ ਨੂੰ ਕੇਂਦਰ ਸਰਕਾਰ ਰਾਹੀਂ ਜਾਰੀ ਪੋਸ਼ਣ ਟ੍ਰੈਕਰ ਐੱਪ ਤੇ ਚੜ੍ਹਾਉਣਾ ਅਤੇ ਇਹਨਾਂ ਨੂੰ ਨਿਰੰਤਰ ਅਪਡੇਟ ਕਰਨਾ ਅਤਿ ਜ਼ਰੂਰੀ ਹੈ l ਜਿਸ ਪ੍ਰਣਾਲੀ ਦੀ ਮੱਦਦ ਨਾਲ ਗਰਭਵਤੀ ਔਰਤਾਂ, ਦੁੱਧ ਪਲਾਉਂਦੀਆਂ ਮਾਵਾਂ, ਕਿਸ਼ੋਰੀਆਂ ਅਤੇ 6 ਮਹੀਨਿਆਂ ਤੋਂ 6 ਸਾਲ ਦੇ ਬੱਚਿਆਂ ਦੇ ਸੰਪੂਰਨ ਵਿਕਾਸ ਦਾ ਮੁਲਾਂਕਣ ਅਸਾਨੀ ਨਾਲ ਕੀਤਾ ਜਾ ਸਕੇਗਾ l
ਜਿਲ੍ਹਾ ਪ੍ਰੋਗਰਾਮ ਅਫਸਰ ਤਰਨਤਾਰਨ ਨੇ ਦੱਸਿਆ ਕਿ 1 ਜੁਲਾਈ ਨੂੰ ਜਿੱਲੇ ਦਾ ਹਰ ਆਂਗਣਵਾੜੀ ਸੈਂਟਰ ਖੋਲਿਆ ਗਿਆ ਹੈ ਅਤੇ ਸੈਂਟਰਾਂ ਦੀ ਸਾਫ–ਸਫਾਈ ਲਈ ਬਣਦੇ ਦਿਸ਼ਾ–ਨਿਰਦੇਸ਼ ਅਤੇ ਪੁੱਖਤਾ ਪ੍ਰਬੰਧ ਹਰ ਆਂਗਣਵਾੜੀ ਸੈਂਟਰ ਵਿੱਚ ਕੀਤੇ ਗਏ ਹਨ l ਇਸ ਲਈ ਬਣਦੀ ਕਾਰਵਾਈ ਰਿਪੋਰਟ ਸੰਬੰਧਤ ਬਲਾਕ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਤੋਂ ਲਈ ਜਾਵੇਗੀ l