Close

Gurwinder Singh Beharwal appointed Chairman of District Planning Committee Tarn Taran for the third consecutive time

Publish Date : 16/01/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਗੁਰਵਿੰਦਰ ਸਿੰਘ ਬਹਿੜਵਾਲ ਲਗਾਤਾਰ ਤੀਜੀ ਵਾਰ ਜਿਲ੍ਹਾ ਯੋਜਨਾ ਕਮੇਟੀ ਤਰਨ ਤਾਰਨ ਦਾ ਚੇਅਰਮੈਨ ਨਿਯੁਕਤ

ਤਰਨ ਤਾਰਨ 16 ਜਨਵਰੀ

ਹਲਕੇ ਦੇ ਵਿਕਾਸ ਕਾਰਜਾਂ ਵਿਚ ਵੱਧ ਚੱੜ ਕੇ ਯੋਗਦਾਨ ਪਾਉਣ ਕਾਰਨ ਪੰਜਾਬ ਸਰਕਾਰ ਵਲੋਂ ਲਗਾਤਾਰ ਤੀਜੀ ਵਾਰ ਗੁਰਵਿੰਦਰ ਸਿੰਘ ਬਹਿੜਵਾਲ ਨੂੰ  ਜਿਲਾ ਯੋਜਨਾ ਕਮੇਟੀ ਤਰਨ ਤਾਰਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਗੁਰਵਿੰਦਰ ਸਿੰਘ ਬਹਿੜਵਾਲ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ।

ਉਨ੍ਹਾਂ ਦੱਸਿਆ ਕਿ  ਸਾਲ 2022-23 ਦੌਰਾਨ ਪਲਾਨ ਸਕੀਮ PM-03 ਬੰਧਨ ਮੁਕਤ ਫੰਡ ਆਫ ਤਹਿਤ 24 ਕੰਮਾਂ ਲਈ 187.50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ  ਸਾਲ 2023-24 ਦੌਰਾਨ ਪਲਾਨ ਸਕੀਮ PM-05 ਬੰਧਨ ਮੁਕਤ ਫੰਡ ਆਫ ਜਿਲ੍ਹਾ ਯੋਜਨਾ ਕਮੇਟੀ ਤਹਿਤ 17 ਕੰਮਾਂ ਲਈ 66.95 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਲ 2023-24 ਦੌਰਾਨ ਪਲਾਨ ਸਕੀਮ PM-03 ਬੰਧਨ ਮੁਕਤ ਫੰਡ ਆਫ ਤਹਿਤ ਜਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਹਲਕਿਆਂ ਵਿਚ 11 ਲਾਇਬ੍ਰੇਰੀਆਂ ਲਈ 139.77 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।