Close

H.P.C.L Donates 300 sanitation kits to municipal council staff

Publish Date : 28/05/2020
DC
 
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਐੱਚ. ਪੀ. ਸੀ. ਐੱਲ. ਵੱਲੋਂ ਮਿਊਂਸਪਲ ਕੌਂਸ਼ਲ ਦੇ ਸਟਾਫ਼ ਲਈ 300 ਸੈਨੀਟੇਸ਼ਨ ਕਿੱਟਾਂ ਭੇਂਟ
ਤਰਨ ਤਾਰਨ, 28 ਮਈ :
ਕਰੋਨਾ ਵਾਇਰਸ ਨੂੰ ਹਰਾਉਣ ਵਿੱਚ ਪੰਜਾਬ ਦੇ ਲੋਕਾਂ ਵਲੋਂ ਵੀ ਪੂਰੀ ਤਨਦੇਹੀ ਨਾਲ ਸਰਕਾਰ ਵਲੋਂ ਦਿੱਤੀਆਂ ਗਈਆਂ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਖ ਵੱਖ ਵਪਾਰਕ ਅਦਾਰਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਕੋਵਿਡ ਰਾਹਤ ਸਮੱਗਰੀ ਦੇਣ ਵਿਚ ਆਪਣਾ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸੇ ਲੜੀ ਅੱਜ ਐੱਚ. ਪੀ. ਸੀ. ਐੱਲ. ਦੇ ਏਰੀਆ ਸੇਲਜ਼ ਮੈਨੇਜਰ ਸ੍ਰੀ ਹਰਬੰਸ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਹਾਜ਼ਰੀ ਵਿੱਚ ਮਿਊਂਸਪਲ ਕੌਂਸ਼ਲ ਦੇ ਸਟਾਫ਼ ਲਈ 300 ਸੈਨੀਟੇਸ਼ਨ ਕਿੱਟਾਂ ਭੇਂਟ ਕੀਤੀਆਂ ਗਈਆਂ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਵਪਾਰਕ ਅਦਾਰਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚੱਲਦੇ ਜ਼ਿਲ੍ਹੇ ਦੀਆਂ ਧਾਰਮਕਿ ਤੇ ਸਮਾਜ ਸੇਵੀ ਸੰਸਥਾਵਾਂ ਵੱਖ-ਵੱਖ ਸੇਵਾ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ।
———–