The District Monitoring Committee Biomedical Waste Management in Health Institution meeting was held under the chairmanship of the Deputy Commissioner.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਮੋਨਟਰਿੰਗ ਕਮੇਟੀ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਇਨ ਹੈਲਥ ਇੰਸਟੀਟਿਊਸ਼ਨ ਦੀ ਮੀਟਿੰਗ
ਤਰਨ ਤਾਰਨ, 11 ਫਰਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਡਾ. ਰਿਸ਼ੀਪਾਲ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਮੋਨਟਰਿੰਗ ਕਮੇਟੀ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਇਨ ਹੈਲਥ ਇੰਸਟੀਟਿਊਸ਼ਨ ਦੀ ਮੀਟਿੰਗ ਦਫਤਰ ਡਿਪਟੀ ਕਮਿਸ਼ਨ ਤਰਨ ਤਾਰਨ ਵਿਖੇ ਹੋਈ। ਇਸ ਮੀਟਿੰਗ ਕਮੇਟੀ ਨਾਲ ਸਬੰਧਤ ਅਧਿਕਾਰੀਆ/ਕਰਮਚਾਰੀਆਂ ਨੇ ਭਾਗ ਲਿਆ।
ਡਾ. ਦਿਲਬਾਗ ਸਿੰਘ ਸਿਵਲ ਸਰਜਨ ਤਰਨ ਤਾਰਨ ਅਤੇ ਡਾ. ਵਰਿੰਦਰਪਾਲ ਕੌਰ ਜਿਲ੍ਰਾ ਟੀਕਾਕਰਨ ਅਫਸਰ-ਕਮ-ਨੋਡਲ ਅਫਸਰ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਜਿਲ੍ਹੇ ਦੀਆ ਸਾਰੀਆ ਸਰਕਾਰੀ ਸਿਹਤ ਸੰਸਥਾਵਾ ਵਿੱਚ ਬਾਇਓਮੈਡੀਕਲ ਵੇਸਟ ਨੂੰ ਇੱਕਤਰ ਕਰਨ ਦੀ ਵਿਵਸਥਾ ਬਾਰੇ ਪੂਰੇ ਵਿਸਥਾਰ ਨਾਲ ਦੱਸਿਆ। ਇਸ ਮੀਟਿੰਗ ਵਿੱਚ ਨੋਡਲ ਅਫਸਰ ਨੇ ਵਿਸਥਾਰ ਪੂਰਵਕ ਗੱਲਬਾਤ ਕਰਦਿਆ ਹੋਇਆ ਜਾਣੂ ਕਰਵਾਇਆ ਕਿ ਵੱਖ-ਵੱਖ ਤਰ੍ਹਾ ਦੇ ਵੇਸਟ ਨੂੰ ਕਿਵੇ ਵੱਖ-ਵੱਖ ਰੰਗਾਂ ਦੇ ਕੰਟੈਨਰਾਂ ਵਿੱਚ ਪਾਇਆ ਜਾਵੇ ਤਾ ਜੋ ਕਿਸੇ ਵਿਅਕਤੀ ਨੂੰ ਕਿਸੇ ਤੋ ਇੰਨਫੈਕਸ਼ਨ ਨਾ ਹੋ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਐਸ. ਡੀ. ਓ. ਪੀ. ਪੀ. ਸੀ. ਡੀ. ਓ. ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਸਿਹਤ ਸੰਸਥਾਵਾਂ ਦਾ ਲਕਿਊਡ ਨਿਰੀਖਣ ਕਰਨ ਲਈ ਲਕਿਊਡ ਵੇਸਟ ਦਾ ਟਰੀਟਮੈਂਟ ਪਹਿਲ ਦੇ ਅਧਾਰ ਕੀਤਾ ਜਾਵੇ।ਪੀ. ਪੀ. ਸੀ. ਡੀ. ਵੱਲੋ ਸਿਹਤ ਸੰਸਥਾਵਾ ਵਿੱਚ ਇਨਫੈਕਸ਼ਨ ਕੰਟਰੋਲ ਚੈਕਿੰਗ ਕੀਤੀ ਜਾਵੇ।
ਡਿਪਟੀ ਕਮਿਸ਼ਨਰਨੇ ਕਿਹਾ ਕਿ ਬਾਇਉਮੈਡੀਕਲ ਵੇਸਟ ਨੂੰ ਰੂਲਾਂ ਅਨੁਸਾਰ ਇੱਕਤਰ ਕਰਨ ਅਤੇ ਸੰਭਾਲਣ ਦੀ ਵਿਵਸਥਾ ਬਾਰੇ ਜਿਲ੍ਰਾ ਤਰਨ ਤਾਰਨ ਦੀਆ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਕੰਮ ਕਰਦੇ ਅਧਿਕਾਰੀਆ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਕਰਵਾਈ ਜਾਵੇ ।
ਡਿਪਟੀ ਕਮਿਸ਼ਨਰ ਵੱਲੋ ਐਸ. ਡੀ. ਓ. ਤਰਨ ਤਾਰਨ ਨੂੰ ਨਿਰਦੇਸ਼ ਦਿੱਤੇ ਗਏ ਸਿਹਤ ਸੰਸਥਾਵਾਂ ਵਿੱਚ ਰਿਕਾਰਡ ਦਾ ਨਿਰੱਖਣ ਕਰਨ ਤੋ ਬਾਅਦ ਰਿਪੋਰਟ ਡਿਪਟੀ ਕਮਿਸ਼ਨਰ ਤੇ ਤਰਨ ਤਾਰਨ ਨੂੰ ਭੇਜੀ ਜਾਵੇ।ਡਿਪਟੀ ਕਮਿਸ਼ਨਰ ਵੱਲੋ ਸਾਰੀਆਂ ਸੰਸਥਾਵਾਂ ਨੰੁ ਕੋਵਿਡ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਇਉਮੈਡੀਕਲ ਵੇਸਟ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ।
ਇਸ ਮੌਕੇ ਸਿਵਲ ਸਰਜਨ ਡਾ. ਦਿਲਬਾਗ਼ ਸਿੰਘ ਵੱਲੋ ਕਿਹਾ ਗਿਆ ਆਈ. ਐਮ. ਏ. ਅਧੀਨ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਜ਼ ਅਤੇ ਸਟਾਫ਼ ਨੂੰ ਬਾਇਉਮੈਡੀਕਲ ਵੇਸਟ ਨੰੁ ਰੂਲਾਂ ਅਨੁਸਾਰ ਇੱਕਤਰ ਕਰਨ ਅਤੇ ਸੰਭਾਲਣ ਦੀ ਵਿਵਸਥਾ ਬਾਰੇ ਜਾਣਕਾਰੀ ਦਿੱਤੀ ਜਾਵੇ ਤਾ ਜੋ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਸਾਰੇ ਸਟਾਫ ਨੂੰ ਬਾਇੳਮੈਡੀਕਲ ਵੇਸਟ ਰੂਲਜ ਦੀ ਜਾਣਕਾਰੀ ਮਿਲ ਸਕੇ ।ਸਿਵਲ ਸਰਜਨ ਵੱਲੋ ਸਾਰੀਆਂ ਸੰਸਥਾਵਾਂ ਨੰੁ ਬਾਇਊਮੈਡੀਕਲ ਵੇਸਟ ਮੁਤਾਬਿਕ ਪੋਲਿਊਸ਼ਨ ਸਬੰਧੀ ਰਨੀਊ ਕਰਵਾਉਣ ਸਬੰਧੀ ਵੀ ਕਿਹਾ ਗਿਆ।