• Social Media Links
  • Site Map
  • Accessibility Links
  • English
Close

Health Department continues to provide services of medical aid camps in flood affected areas: Civil Surgeon

Publish Date : 17/09/2025

ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲਗਾਏ ਗਏ ਮੈਡੀਕਲ ਸਹਾਇਤਾ ਕੈਂਪਾਂ ਦੀਆਂ ਸੇਵਾਵਾਂ ਲਗਾਤਾਰ ਜਾਰੀ-ਸਿਵਲ ਸਰਜਨ

ਤਰਨ ਤਾਰਨ, 12 ਸਤੰਬਰ :

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਆਈ.ਏ.ਐੱਸ. ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮੈਡੀਕਲ ਸਹਾਇਤਾ ਕੈਂਪਾਂ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਸਹਾਇਤਾ ਕੈਂਪਾਂ ਰਾਹੀਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰਾਏ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਹੜ੍ਹਾਂ ਦਾ ਪਾਣੀ ਆਉਣ ਕਾਰਨ ਜ਼ਿਲ੍ਹੇ ਦੇ ਪਿੰਡ, ਜਿੰਨਾਂ ਸੀ.ਐਚ.ਸੀ. ਮੀਆਂਵਿੰਡ ਅਧੀਨ 12 ਕੈਂਪ, ਸਰਹਾਲੀ ਅਧੀਨ 7, ਘਰਿਆਲਾ 3 ਅਤੇ ਖੇਮਕਰਨ ਵਿਖੇ ਚਾਰ ਮੈਡੀਕਲ ਕੈਂਪ ਲਗਾਏ ਗਏ ਹਨ ਅਤੇ ਐਮਰਜੈਂਸੀ ਸੇਵਾਵਾਂ ਲਈ ਐਂਬੂਲੈਂਸਾਂ ਵੀ ਤਾਇਨਾਤ ਹਨ।

ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਾਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਾਫ਼ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਅਤੇ ਮੈਡੀਕਲ ਕੈਂਪਾਂ ਵਿਚ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਅਤੇ ਹੋਰ ਸਟਾਕ ਲਈ ਦਵਾਈਆਂ ਦੇ ਅਗਾਊਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਸੱਪ ਦੇ ਕੱਟਣ ਅਤੇ ਹੋਰ ਜ਼ਹਿਰੀਲੇ ਜਾਨਵਰਾਂ ਹਰ ਐਂਟੀ ਸਨੇਕ ਵੈਨਮ ਅਤੇ ਐਂਟੀ ਰੈਬਿਜ ਟੀਕੇ ਸਿਹਤ ਸੰਸਥਾਵਾਂ ਵਿਚ ਮੌਜੂਦ ਹਨ। ਇਹ ਵੈਕਸੀਨ ਸਾਰੇ ਆਮ ਆਦਮੀ ਕਲੀਨਿਕਾਂ ਵਿਚ ਵੀ ਉਪਲੱਬਧ ਹੈ।

ਡਾ. ਰਾਏ ਨੇ ਉਪਰੋਕਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਮੈਡੀਕਲ ਕੈਂਪਾਂ ਦੀ ਸੁਪਰਵਿਜ਼ਨ ਲਗਾਤਾਰ ਕਰਦੇ ਰਹਿਣ, ਤਾਂ ਜ਼ੋ ਲੋਕਾਂ ਨੂੰ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨੂੰ ਬੁਖਾਰ, ਦਸਤ, ਉਲਟੀਆਂ, ਖਾਰਿਸ਼ ਆਦਿ ਸਿਹਤ ਸੰਬੰਧੀ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਹ ਨਜ਼ਦੀਕੀ ਮੈਡੀਕਲ ਸਹਾਇਤਾ ਕੈਂਪ ਜਾਂ ਸਰਕਾਰੀ ਸਿਹਤ ਸੰਸਥਾਵਾਂ/ਹਸਪਤਾਲਾਂ ਵਿਚ ਆਪਣਾ ਇਲਾਜ ਤੁਰੰਤ ਕਰਵਾਉਣ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਸਹਾਇਤਾ ਕੈਂਪ ਗੋਇੰਦਵਾਲ ਸਾਹਿਬ, ਮਿਆਣੀ, ਵੈਰੋਵਾਲ, ਬੋਦਲਕੀੜੀ, ਕੀੜੀ ਸ਼ਾਹੀ, ਦਾਰਾਪੁਰ, ਜਲਾਲਾਬਾਦ, ਗਗੜੇਵਾਲ, ਰਾਮਪੁਰ ਨਰੋਤਮਪੁਰ, ਭਲੋਜਲਾ, ਬਲਾਕ ਚੋਹਲਾ ਸਾਹਿਬ ਵਿਚ ਧੂੰਦਾ, ਜੌਹਲ ਢਾਏ ਵਾਲਾ, ਮੁੰਡਾਪਿੰਡ, ਭੈਲ, ਘੜਕਾ, ਕੰਬੋਅ, ਕਿੜੀਆਂ, ਘਰਿਆਲਾ ਅਧੀਨ ਮਰੜ (ਹਰੀਕੇ), ਸਭਰਾ, ਭਉਵਾਲ ਅਤੇ ਸੀ.ਐਚ.ਸੀ. ਖੇਮਕਰਨ ਅਧੀਨ ਤੂਤ, ਮਹਿਦੀਪੁਰ, ਰਾਮ ਸਿੰਘ ਵਾਲਾ, ਮੁੱਠਿਆਂਵਾਲਾ ਵਿਖੇ ਮੈਡੀਕਲ ਸਹਾਇਤਾ ਕੈਂਪ ਲਗਾਤਾਰ ਜਾਰੀ ਹਨ।