Close

Health department issues instructions to beauty parlors and salons regarding Covid-19

Publish Date : 28/05/2020
Civil surgen

ਕੋਵਿਡ-19 ਦੇ ਸਬੰਧ ਵਿੱਚ ਬਿਊਟੀ ਪਾਰਲਰ ਅਤੇ ਸਾਲੂਨਜ਼ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ
ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਬਿਊਟੀ ਪਾਰਲਰ ਅਤੇ ਸਾਲੂਨ ਮਾਲਕਾਂ ਹੋਈ ਮੀਟਿੰਗ ਤਰਨ ਤਾਰਨ, 28 ਮਈ :
ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਸਿਵਲ ਸਰਜਨ ਡਾ. ਅਨੂਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਬਿਊਟੀ ਪਾਰਲਰ ਅਤੇ ਸਾਲੂਨ ਮਾਲਕਾਂ ਨੂੰ ਕੋਵਿਡ-19 ਦੇ ਸਬੰਧ ਵਿੱਚ ਸਿਹਤ ਵਿਭਾਗ ਵਲੋ ਵਿਸ਼ੇਸ ਹਦਾਇਤਾਂ ਜਾਰੀ ਕੀਤੀਆ ਗਈਆ।ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਰਨਜੀਤ ਧਵਨ , ਡਾ. ਬਿਧੀ ਲੋਰਡ, ਗੁਰਦੇਵ ਸਿੰਘ ਹਾਜਰ ਸਨ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕਰੋਨਾ ਵਾਇਰਸ ਇੱਕ ਛੂਤ ਦੀ ਬਿਮਾਰੀ ਹੈ, ਜਿਹੜੀ ਕਿ ਮਨੁੱਖ ਦੇ ਸਾਹ ਰਾਹੀਂ, ਛਿੱਕ ਰਾਹੀਂ ਤੇ ਖੰਘ ਰਾਹੀਂ ਅਤੇ ਦੂਸ਼ਿਤ ਵਸਤਾਂ ਅਤੇ ਦੂਸ਼ਿਤ ਤਲਾ ਤੋਂ ਫੈਲਦੀ ਹੈ। ਇਹ ਦੂਸ਼ਤ ਮਨੁੱਖ ਤੋਂ ਇੱਕ ਦੂਸਰੇ ਨੂੰ ਛੂਹਣ ਦੇ ਨਾਲ ਵੀ ਫੈਲਦੀ ਹੈ। ਦੂਸ਼ਤ ਹੱਥਾਂ ਦਾ, ਮੂੰਹ, ਨੱਕ ਅਤੇ ਅੱਖਾਂ ਤੇ ਲੱਗਣ ਨਾਲ ਵੀ ਫੈਲਦੀ ਹੈ। ਇਸਦੇ ਕਟਾਣੂ ਬੜੀ ਅਸਾਨੀ ਨਾਲ ਦਵਾਈਆਂ ਦੇ ਛੜਕਾ ਅਤੇ ਇਸਤੇਮਾਲ ਨਾਲ ਖਤਮ ਹੋ ਜਾਂਦੇ ਹਨ।ਉਹਨਾਂ ਕਿਹਾ ਕਿ ਇਸ ਮਹਾਂਮਾਰੀ ਸਬੰਧੀ ਸਹੀ ਜਾਣਕਾਰੀ ਹੀ ਇਸ ਦਾ ਬਚਾਓ ਹੈ।
ਮੀਟਿੰਗ ਦੌਰਾਨ ਉਹਨਾਂ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਬਿਊਟੀ ਪਾਰਲਰਜ਼ ਅਤੇ ਸੈਲੂਨ ਮਾਲਕਾਂ ਨੂੰ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਅਤਿ ਜ਼ਰੂਰੀ ਹੈ।ਉਹਨਾਂ ਕਿਹਾ ਕਿ ਬਿਊਟੀ ਪਾਰਲਰ/ਸੈਲੂਨ ਦਾ ਮਾਲਕ ਇਹ ਯਕੀਨੀ ਬਣਾਏਗਾ ਕਿ ਨਾ ਤਾਂ ਉਸ ਨੂੰ ਅਤੇ ਨਾ ਹੀ ਉਸ ਦੇ ਕਿਸੇ ਸਟਾਫ ਨੂੰ ਕੋਈ ਖੰਘ, ਬੁਖਾਰ ਜਾਂ ਸਾਹ ਲੈਣ ਦੀ ਤਕਲ਼ੀਫ ਹੈ। ਅਗਰ ਕਿਸੇ ਨੂੰ ਵੀ ਇਹ ਲੱਛਣ ਹਨ ਤਾਂ ਉਹ ਦੁਕਾਨ ‘ਤੇ ਹਾਜ਼ਰ ਨਹੀਂ ਹੋਵੇਗਾ ਅਤੇ ਆਪਣਾ ਇਲਾਜ ਘਰ ਰਹਿ ਕੇ ਕਰਵਾਏਗਾ। ਜੇਕਰ ਗਾਹਕ ਨੂੰ ਕੋਈ ਤਕਲੀਫ ਹੈ ਤਾਂ ਉਸ ਗਹਾਕ ਨੂੰ ਅਟੈਂਡ ਨਾ ਕੀਤਾ ਜਾਵੇ।
ਸਾਰੇ ਬਿਊਟੀ ਪਾਰਲਰ/ਸਲੂਨ ਵਾਲੇ ਯਕੀਨੀ ਬਣਾਉਣਗੇ ਕਿ ਉਹਨਾਂ ਦੀ ਸੰਸਥਾ/ਦੁਕਾਨ ਵਿੱਚ ਭੀੜ ਨਾ ਹੀ ਇਕੱਠੀ ਹੋਵੇ ਅਤੇ ਜਿੱਥੋਂ ਤੱਕ ਸੰਭਵ ਹੋਵੇ ਗਾਹਕ ਇਕੱਲਾ ਹੀ ਆਵੇ।ਦੁਕਾਨ ਦਾ ਮਾਲਕ ਇਹ ਯਕੀਨੀ ਬਣਾਏ ਕਿ ਉਸਨੇ ਖੁਦ ਅਤੇ ਉਸਦੇ ਸਾਰੇ ਸਟਾਫ ਅਤੇ ਦੁਕਾਨ ਤੇ ਆਉਣ ਵਾਲਾ ਹਰ ਗਾਹਕ ਨੇ ਮਾਸਕ ਪਹਿਨਿਆ ਹੋਵੇ ਅਤੇ ਨੱਕ ਵੀ ਮਾਸਕ ਨਾਲ ਢੱਕਿਆ ਹੋਵੇ।ਇਸ ਤੋਂ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਾਸਤੇ ਇਕ ਦੂਸਰੇ ਤੋਂ ਘੱਟੋ-ਘੱਟ ਇੱਕ ਮੀਟਰ ਦੀ ਸਰੀਰਕ ਦੂਰੀ ਬਣਾਉਣਾ ਅਤੇ ਬਾਰ-ਬਾਰ ਸਾਬਣ ਪਾਣੀ ਜਾਂ ਸੈਨੇਟਾਈਜਰ ਨਾਲ ਹੱਥ ਧੋਣਾ ਯਕੀਨੀ ਬਣਾਇਆ ਜਾਵੇ ਅਤੇ ਧਿਆਨ ਰੱਖਿਆ ਜਾਵੇ ਕਿ ਇਧਰ-ਉਧਰ ਥੁਕਿਆ ਨਾ ਜਾਵੇ।
ਨਕਦੀ ਦੇ ਲੈਣ ਦੇ ਵਾਸਤੇ ਦੁਕਾਨਦਾਰ ਫੋਨ ਤੇ ਮੋਜੂਦ ਪੇ.ਟੀ.ਐਮ/ਗੂਗਲ ਆਦਿ ਦਾ ਇਸਤੇ ਮਾਲ ਕਰੇ।ਜੇ ਨਕਦੀ ਲੈਣੀ ਹੀ ਪਵੇ ਤਾ ਹਰ ਲੈਣ ਦੇਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥ ਸੈਨੇਟਾਈਜਰ ਨਾਲ ਸਾਫ ਕੀਤੇ ਜਾਣ।ਦੁਕਾਨ ਦੇ ਅੰਦਰ ਅਤੇ ਵੇਟਿੰਗ ਰੂਮ ਵਿੱਚ ਹਰ ਦੋ ਤਿੰਨ ਘੰਟੇ ਵਿੱਚ 1% ਸੋਡੀਅਮ ਹਾਈਕਲੋਰਾਈਡ ਨਾਲ ਪੋਚਾ ਲਗਾਇਆ ਜਾਵੇ।ਫਰਨੀਚਰ ਅਤੇ ਅਕਸਰ ਛੂਹੀਆਂ ਜਾਣ ਵਾਲੀਆਂ ਚੀਜਾਂ ਨੂੰ ਨਿਯਮਤ ਤੌਰ ਤੇ ਸੈਨੇਟਾਈਜਰ ਜਾਂ 1% ਸੋਡੀਅਮ ਹਾਈਪੋਕਲੋਰਾਈਡ ਨਾਲ ਸਾਫ ਕੀਤਾ ਜਾਵੇ।
ਵਰਤੋਂ ਵਿੱਚ ਆਉਣ ਵਾਲੇ ਔਜਾਰ ਜਿਵੇਂ ਕੈਂਚੀ, ਉਸਤਰਾ, ਕੰਘੀ, ਸਟਾਈਲਿੰਗ ਸਟੂਲਜ ਨੂੰ ਹਰ ਵਰਤੋਂ ਦੇ ਬਾਅਦ 1% ਸੋਡੀਅਮ ਹਾਈਪੋਕਲੋਰਾਈਡ ਨਾਲ ਸਾਫ ਕੀਤਾ ਜਾਵੇ। ਕੰਮ ਦੌਰਾਨ ਵਰਤੇ ਜਾਣ ਵਾਲੇ ਕੱਪੜੇ, ਤੋਲੀਏ ਅਤੇ ਸਬੰਧਤ ਚੀਜਾਂ ਨੂੰ ਨਿਯਮਤ ਤੌਰ ‘ਤੇ ਸਾਫ਼ ਕੀਤਾ ਅਤੇ ਧੋਤਾ ਜਾਵੇ ਅਤੇ ਹਰ ਗਾਹਕ ਵਾਸਤੇ ਕੱਪੜਾ, ਤੋਲੀਆ ਆਦਿ ਅਲੱਗ ਵਰਤਿਆ ਜਾਵੇ।