Close

Health Fair was organized at CHC Ghariala

Publish Date : 21/04/2022
1

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ।
ਸੀ ਐਚ ਸੀ ਘਰਿਆਲਾ ਵਿਖੇ ਸਿਹਤ ਮੇਲਾ ਕਰਵਾਇਆ ਗਿਆ
ਤਰਨਤਾਰਨ 20 ਅਪ੍ਰੈਲ 2022:
ਸਿਵਲ ਸਰਜਨ ਤਰਨ ਤਾਰਨ ਡਾਕਟਰ ਰੇਨੂੰ ਭਾਟੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਟੀਕਾਕਰਨ ਅਫ਼ਸਰ ਡਾ ਵਰਿੰਦਰ ਕੌਰ ਅਤੇ ਡਾ ਨੀਤੂ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਘਰਿਆਲਾ ਦੀ ਰਹਿਨੁਮਾਈ ਹੇਠ ਸੀ ਐਚ ਸੀ ਘਰਿਆਲਾ ਵਿਖੇ ਸਿਹਤ ਮੇਲਾ ਲਗਾਇਆ ਗਿਆ।
ਸਿਹਤ ਮੇਲੇ ਦਾ ੳਦਘਾਟਨ ਡਾ ਵਰਿੰਦਰ ਕੌਰ ਜਿਲਾ ਟੀਕਾਕਰਨ ਅਫ਼ਸਰ ਵਲੋਂ ਕੀਤਾ ਗਿਆ।
ਇਸ ਸਮੇਂ ਡਾ ਨਵਕਿਰਨ ਕੌਰ ਮੈਡੀਕਲ ਅਫਸਰ ਵਲੋਂ ਸਮੂਹ ਬਲਾਕ ਘਰਿਆਲਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਗਰਭਵਤੀ ਔਰਤਾਂ ਦੇ ਚੈੱਕ ਅੱਪ ਕੀਤੇ ਗਏ ਅਤੇ ਉਨ੍ਹਾਂ ਦੇ ਬੀਮਾ ਯੋਜਨਾ ਦੇ ਕੁੱਲ 70 ਬੀਮੇ ਦੇ ਕਾਰਡ ਬਣਾਏ ਗਏ।
ਇਸ ਕੈਪ ਵਿਚ 400 ਤੋ ਵੱਧ ਲੋਕਾਂ ਨੇ ਸਿਹਤ ਸਬੰਧੀ ਜਾਂਚ ਕਰਾਈ ਜਿਸ ਵਿਚ ਪ੍ਰਭਦੀਪ ਸਿੰਘ ਐਮ ਐਲ ਟੀ,ਗੁਰਮੀਤ ਸਿੰਘ ਐਮ ਐਲ ਟੀ,ਸੂਗਰ, ਅਤੇ ੜ ਵਲੋਂ ਖੂਨ ਦੇ ਟੈਸਟ ਕੀਤੇ ਗਏ।
ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆਂ ਵਿਦਿਆਰਥਣਾਂ ਵਲੋਂ ਸਿਹਤ ਸੰਭਾਲ ਸਬੰਧੀ ਕਵਿਤਾਵਾਂ ਅਤੇ ਸਲੋਗਨ ਸੁਣਾਏ ਗਏ।
ਇਸ ਸਮੇਂ ਡਾ ਸੁਮੀਤ ਸਿੰਘ ਮੈਡੀਕਲ ਅਫਸਰ,ਡਾ ਚੰਦਨ ਮੈਡੀਕਲ ਅਫਸਰ RBSK , ਵਲੋਂ ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ ਅਤੇੇ ਬੁਖਾਰ ਦੇ ਮਰੀਜਾ ਦੇ ਮਲੇਰੀਆ ਬੁਖਾਰ ਸਬੰਧੀ ਖੂਨ ਦੇ ਕੁੱਲ 25 ਸੈਪਲ ਲਏ ਗਏ ਇਸ ਸਮੇਂ ਪਰਮਜੀਤ ਸਿੰਘ ਬਲਾਕ ਐਜੂਕੇਟਰ, ਜ਼ੋਰਾਵਰ ਸਿੰਘ ਸੁਪਰਵਾਈਜ਼ਰ,ਕੰਵਲਬਲਰਾਜ ਸਿੰਘ ਏ ਐਮ ਓ,ਰੀਟਾ ਰਾਣੀ ਐਲ ਐਚ ਵੀ, ਲਵਪ੍ਰੀਤ ਸਿੰਘ, ਹਰਜੀਤ ਸਿੰਘ,ਸਿਕੰਦਰ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ,ਸਿਗਾਰਾ ਸਿੰਘ,ਜੋਗਾ ਸਿੰਘ, ਸ਼ਰਨਜੀਤ ਸਿੰਘ, ਰਵਿੰਦਰ ਕੌਰ ਏ ਐਨ ਐਮ, ਅਤੇ ਗੁਰਦਿਆਲ ਸਿੰਘ ਸਾਬਕਾ ਸਰਪੰਚ,ਗੁਰਦੇਵ ਸਿੰਘ ਪੂੰਨੀਆ ਅਤੇ ਸਮੂਹ ਸਟਾਫ ਸੀ ਐਚ ਸੀ ਘਰਿਆਲਾ ਹਾਜਰ ਸੀ।