Hockey player Karmpreet Kaur brings glory to Tarn Taran district

ਹਾਕੀ ਖਿਡਾਰਨ ਕਰਮਪ੍ਰੀਤ ਕੌਰ ਨੇ ਜਿਲ੍ਹਾ ਤਰਨ ਤਾਰਨ ਦਾ ਨਾਮ ਕੀਤਾ ਰੌਸ਼ਨ
ਬੈਲਜੀਅਮ, ਜਰਮਨੀ ਅਤੇ ਅਰਜਨਟੀਨਾ ਦੇਸ਼ਾਂ ਵਿੱਚ ਆਪਣੀ ਖੇਡ ਦੇ ਵਧੀਆ ਪ੍ਰਦਰਸ਼ਨ ਸਦਕਾ ਇੰਡੀਆ ਕੈਂਪ ਲਈ ਹੋਈ ਚੋਣ
ਜਿਲ੍ਹਾ ਖੇਡ ਅਫਸਰ, ਤਰਨ ਤਾਰਨ ਨੇ ਘਰ ਜਾ ਕੇ ਖਿਡਾਰਨ ਅਤੇ ਸਮੂਹ ਪਰਿਵਾਰ ਨੂੰ ਦਿੱਤੀ ਵਧਾਈ
ਤਰਨ ਤਾਰਨ, 11 ਜੁਲਾਈ :
ਕਰਮਪ੍ਰੀਤ ਕੌਰ ਹਾਕੀ ਖਿਡਾਰਨ ਨੇ ਹਾਕੀ ਖੇਡ ਵਿੱਚ ਜਿਲ੍ਹਾ ਤਰਨ ਤਾਰਨ ਦਾ ਨਾਮ ਰੌਸ਼ਨ ਕੀਤਾ। ਖਿਡਾਰਨ ਨੇ ਮਹੀਨਾ ਜੂਨ 2025 ਵਿੱਚ ਬੈਲਜੀਅਮ, ਜਰਮਨੀ ਅਤੇ ਅਰਜਨਟੀਨਾ ਦੇਸ਼ਾਂ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਜੂਨੀਅਰ ਨੈਸ਼ਨਲ ਹਾਕੀ ਟੀਮ ਵਿੱਚ ਜਗ੍ਹਾ ਬਣਾ ਕੇ ਇੰਡੀਆ ਕੈਂਪ ਲਈ ਚੁਣਿਆ ਗਿਆ ਹੈ।
ਸ੍ਰੀਮਤੀ ਸਤਵੰਤ ਕੌਰ ਜਿਲ੍ਹਾ ਖੇਡ ਅਫਸਰ, ਤਰਨਤਾਰਨ ਵੱਲੋਂ ਖਿਡਾਰਨ ਦੇ ਘਰ ਜਾ ਕੇ ਖਿਡਾਰਨ ਅਤੇ ਉਸ ਦੇ ਸਮੂਹ ਪਰਿਵਾਰ ਨੂੰ ਵਧਾਈ ਅਤੇ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਜਿਲ੍ਹਾ ਖੇਡ ਅਫਸਰ ਵੱਲੋਂ ਦੱਸਿਆ ਗਿਆ ਕਿ ਖੇਡ ਵਿਭਾਗ ਹਮੇਸ਼ਾ ਹੀ ਖਿਡਾਰੀਆਂ ਦੇ ਨਾਲ ਹੈ। ਪੰਜਾਬ ਇੱਕ ਅਜਿਹਾ ਪਹਿਲਾ ਸੂਬਾ ਹੈ ਜੋ ਖਿਡਾਰੀਆਂ ਨੂੰ ਇੰਟਰਨੈਸ਼ਨਲ ਟੂਰਨਾਮੈਂਟਾਂ ਤੇ ਜਾਣ ਤੋਂ ਪਹਿਲਾ ਖੇਡ ਦੀ ਤਿਆਰੀ ਲਈ ਖਿਡਾਰੀਆਂ ਨੂੰ ਪੈਸੇ ਦਿੱਤੇ ਜਾਂਦੇ ਹਨ।
ਖਿਡਾਰੀਆਂ ਵੱਲੋਂ ਟੂਰਨਾਮੈਂਟ ਵਿੱਚ ਭਾਗ ਲੈਣ ਤੇ ਜਿੱਤਣ ਤੋਂ ਬਾਅਦ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਕੈਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸਿਰਫ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ, ਜਿੰਨ੍ਹਾਂ ਨਾਲ ਜੁੜ ਦੇ ਸਾਡੇ ਨੌਜਵਾਨ ਨਸ਼ਿਆਂ ਵਰਗੀ ਭੈੜੀ ਲਾਹਣਤ ਤੋਂ ਦੂਰ ਰਹਿ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਵੱਧ ਤੋਂ ਵੱਧ ਉਪਰਾਲੇ ਕਰਨ।