Hockey Residential Wing (Education Department) U-14,17,19 Girls Trials at Tarn Taran
ਤਰਨਤਾਰਨ ਵਿਖੇ ਹਾਕੀ ਰਿਹਾਇਸ਼ੀ ਵਿੰਗ (ਸਿੱਖਿਆ ਵਿਭਾਗ) ਅੰਡਰ-14,17,19 ਲੜਕੀਆਂ ਦੇ ਟਰਾਇਲ
ਤਰਨ ਤਾਰਨ 7 ਅਗਸਤ ( )- ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ੍ਰ. ਕੁਲਜੀਤਪਾਲ ਸਿੰਘ ਮਾਹੀ ਪੀ ਸੀ ਐਸ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਨੂੰ ਹਾਕੀ ਦੇ ਰਿਹਾਇਸ਼ੀ ਖੇਡ ਵਿੰਗ ਅੰਡਰ -14,17, ਅਤੇ 19 ਅਲਾਟ ਕੀਤੇ ਗਏ ਸਨ। ਜਿਲ੍ਹਾ ਸਿੱਖਿਆ ਅਫਸਰ ਸ੍ਰ. ਹਰਭਗਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ ਐਮ ਸਪੋਰਟਸ ਸ੍ਰ ਮਨਿੰਦਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ ਜੀ ਦੀ ਯੋਗ ਰਹਿਨੁਮਾਈ ਹੇਠ ਅੰਡਰ 14, 17 ਅਤੇ 19 ਹਾਕੀ ਦੇ ਟਰਾਇਲ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਦੀ ਹਾਕੀ ਗਰਾਉਂਡ ਵਿੱਚ ਕਰਵਾਏ ਗਏ। ਜਿਨ੍ਹਾਂ ਵਿੱਚ ਲਗਭਗ 150 ਦੇ ਕਰੀਬ ਹਾਕੀ ਖਿਡਾਰਨਾਂ ਨੇ ਹਿਸਾ ਲਿਆ। ਟਰਾਇਲਾਂ ਲਈ ਵਿਭਾਗ ਵਲੋਂ ਸ੍ਰੀ ਗੁਰਿੰਦਰ ਸਿੰਘ ਲੈਕ ਸਰੀਰਕ ਸਿੱਖਿਆ ਜਲੰਧਰ, ਸ੍ਰੀ ਕੁਲਜਿੰਦਰ ਸਿੰਘ ਲੈਕ ਸਰੀਰਕ ਸਿੱਖਿਆ ਅੰਮ੍ਰਿਤਸਰ, ਸ੍ਰੀ ਰਾਜੇਸ਼ ਕੁਮਾਰ ਪੀਟੀਆਈ ਪਟਿਆਲਾ, ਸ੍ਰੀ ਰਣਧੀਰ ਸਿੰਘ ਪੀਟੀਆਈ ਬਠਿੰਡਾ, ਸ੍ਰੀ ਤੇਜਿੰਦਰ ਸਿੰਘ ਡੀਪੀਈ ਫਰੀਦਕੋਟ ਅਤੇ ਸ੍ਰੀਮਤੀ ਭੁਪਿੰਦਰਜੀਤ ਕੌਰ ਪੀਟੀਆਈ ਅੰਮ੍ਰਿਤਸਰ ਦੀ ਡਿਊਟੀ ਬਤੌਰ ਸਿਲੈਕਟਰ ਲਗਾਈ ਗਈ। ਜਿਨ੍ਹਾਂ ਨੇ ਬਹੁਤ ਹੀ ਬਾਰੀਕੀ ਨਾਲ ਖਿਡਾਰਨਾਂ ਦੀ ਸਕਿੱਲ ਨੂੰ ਵਾਚਿਆ। ਇਸ ਮੌਕੇ ਸੁਖਜੀਤ ਕੌਰ ਪੀਟੀਆਈ, ਸਲਵਿੰਦਰ ਕੌਰ ਡੀਪੀਈ ਅਤੇ ਮਲਕੀਤ ਕੌਰ ਲੈਕਚਰਾਰ ਸਰੀਰਕ ਸਿੱਖਿਆ ਨੇ ਕਿਹਾ ਕਿ ਵਿੰਗ ਵਿੱਚ ਸਲੈਕਟ ਹੋਣ ਵਾਲੇ ਬੱਚਿਆਂ ਦੀ ਰਿਹਾਇਸ਼, ਖਾਣਾ, ਟਰੇਨਿੰਗ ਦਾ ਸਾਰਾ ਖਰਚਾ ਸਿੱਖਿਆ ਵਿਭਾਗ ਵਲੋਂ ਕੀਤਾ ਜਾਵੇਗਾ।
ਇਸ ਮੌਕੇ ਸ੍ਰ ਸ਼ਰਨਜੀਤ ਸਿੰਘ, ਗੁਰਦੇਵ ਸਿੰਘ ਪੀਟੀਆਈ, ਪ੍ਰੇਮ ਸਿੰਘ ਡੀਪੀਈ, ਜਗਤਾਰ ਸਿੰਘ ਬੀਐਮ ਸਪੋਰਟਸ, ਪਰਦੀਪ ਸਿੰਘ ਬੀਐਮ ਸਪੋਰਟਸ, ਮਨਦੀਪ ਸਿੰਘ ਬੀਐਮ ਸਪੋਰਟਸ, ਅਮਰਦੀਪ ਸਿੰਘ ਬੀਐਮ ਸਪੋਰਟਸ, ਸੁਖਵਿੰਦਰ ਸਿੰਘ ਪੀਟੀਆਈ ਸਮੇਤ ਸਰੀਰਕ ਸਿੱਖਿਆ ਅਧਿਆਪਕਾਂ ਨੇ ਬੱਚਿਆਂ ਨੂੰ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ।