Close

Horticulture Department Tarn Taran urges farmers to promote cultivation of fruits, vegetables, flowers and mushrooms-Deputy Commissioner

Publish Date : 24/11/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਾਗ਼ਬਾਨੀ ਵਿਭਾਗ ਤਰਨ ਤਾਰਨ ਵੱਲੋਂ ਫਲਾਂ, ਸਬਜ਼ੀਆਂ, ਫੁੱਲਾਂ ਅਤੇ ਖੁੰਬਾਂ ਦੀ ਕਾਸ਼ਤ ਨੂੰ ਪ੍ਰਫੂਲਤ ਕਰਨ ਲਈ ਕਿਸਾਨਾਂ ਨੂੰ ਕੀਤਾ ਜਾਂਦਾ ਹੈ ਪ੍ਰੇਰਿਤ-ਡਿਪਟੀ ਕਮਿਸ਼ਨਰ
ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਨੁਸਾਰ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਸਬਸਿਡੀ 
ਤਰਨ ਤਾਰਨ, 23 ਨਵੰਬਰ :
ਜ਼ਿਲ੍ਹਾ ਤਰਨ ਤਾਰਨ ਵਿੱਚ ਬਾਗ਼ਬਾਨੀ ਵਿਭਾਗ ਵੱਲੋਂ ਸਮੂਹ ਬਲਾਕਾਂ ਵਿੱਚ ਫਲਾਂ, ਸਬਜੀਆਂ, ਫੁੱਲਾਂ ਅਤੇ ਖੁੰਬਾਂ ਦੀ ਕਾਸ਼ਤ ਨੂੰ ਪ੍ਰਫੂਲਤ ਕਰਨ ਲਈ ਕਿਸਾਨਾਂ ਨੂੰ ਇਹਨਾਂ ਫਸਲਾਂ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਇਸ ਸਬੰਧੀ ਨਵੀਨਤਮ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਅਤੇ ਵਿੱਤੀ ਸਹਾਇਤਾ ਤਹਿਤ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਨੁਸਾਰ ਸਬਸਿਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ ਬਾਗ਼ਾਂ ਹੇਠ ਕੁੱਲ ਰਕਬਾ 1550 ਹੈਕਟੇਅਰ ਹੈ, ਜਿਸ ਵਿੱਚੋਂ ਮੁੱਖ ਤੌਰ ‘ਤੇ ਨਾਖ ਹੇਠ 921 ਹੈਕਟੇਅਰ, ਕਿੰਨੂ ਹੇਠ 121 ਹੈਕਟੇਅਰ ਅਤੇ ਅਮਰੂਦ ਹੇਠਾਂ 336 ਹੈਕਟੇਅਰ ਰਕਬਾ ਆਉਂਦਾ ਹੈ।
ਉਹਨਾਂ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ ਸਬਜ਼ੀਆਂ ਹੇਠ ਕੁੱਲ ਰਕਬਾ 7334 ਹੈਕਟੇਅਰ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਆਲੂ ਹੇਠ 1794 ਹੈਕਟੇਅਰ, ਮਟਰਾਂ ਹੇਠ 2252 ਹੈਕਟੇਅਰ, ਮਿਰਚਾਂ ਹੇਠ 564 ਹੈਕਟੇਅਰ ਅਤੇ ਟਮਾਟਰ ਹੇਠ 490 ਹੈਕਟੇਅਰ ਰਕਬਾ ਹੈ। ਜਿਲ੍ਹਾ ਤਰਨ ਤਾਰਨ ਵਿੱਚ ਕੁੱਲ ਦੋ ਪੌਲੀਹਾਊਸ ਹਨ, ਜਿੰਨ੍ਹਾਂ ਦਾ ਰਕਬਾ 8000 ਵਰਗ ਮੀਟਰ ਹੈ। 
ਇਸ ਤੋਂ ਇਲਾਵਾ ਜਿਲ੍ਹਾ ਤਰਨ ਤਾਰਨ ਵਿੱਚ ਫੁੱਲਾਂ ਹੇਠ ਕੁੱਲ ਰਕਬਾ 9 ਹੈਕਟੇਅਰ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਗੇਂਦਾ 8 ਹੈਕਟੇਅਰ ਰਕਬੇ ਹੇਠਾਂ ਹੈ ਅਤੇ ਅਲਾਦੀਨਪੁਰ, ਕੋਟ ਮੁਹੰਮਦ ਖਾਂ, ਫਰੰਦੀਪੁਰ, ਕੁੜੀਵਲਾਹ, ਜਗਤਪੁਰਾ ਆਦਿ ਪਿੰਡਾਂ ਵਿੱਚ ਫੁੱਲਾਂ ਦੀ ਕਾਸ਼ਤ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਜਿਲ੍ਹਾ ਤਰਨ ਤਾਰਨ ਵਿੱਚ ਕੁੱਲ 10 ਕੋਲਡ ਸਟੋਰ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਦੇ ਸਮੂਹ ਬਲਾਕਾਂ ਵਿੱਚ ਸਵੈ-ਰੋਜ਼ਗਾਰ ਤਹਿਤ ਮੱਖੀ ਪਾਲਣ, ਫਲਾਂ, ਫੱੁਲਾਂ, ਸਬਜ਼ੀਆਂ, ਖੁੰਬਾਂ ਆਦਿ ਦੀ ਟ੍ਰੇਨਿੰਗ ਦੁਆਕੇ ਸਹਾਇਕ ਧੰਦਿਆਂ ਨੂੰ ਪ੍ਰਫੂਲਿਤ ਕੀਤਾ ਜਾਂਦਾ ਹੈ ਅਤੇ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ ਵੱਖ-ਵੱਖ ਮੱਦਾਂ ਅਧੀਨ ਜਿਵੇਂ ਕਿ ਬਾਗ ਲਗਾਉਣ ਲਈ, ਬਾਗਬਾਨੀ ਸੰਦ (ਰੋਟਰੀ ਵੀਡਰ, ਪਾਵਰ ਸਪਰੇ ਪੰਪ ਆਦਿ) ਦੀ ਖ੍ਰੀਦ ਕਰਨ ਉਪਰੰਤ ਜਿਮੀਂਦਾਰ ਨੂੰ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਪੋਲੀ ਹਾਊਸ ਉੱਪਰ 467.50 ਰੁਪਏ ਪ੍ਰਤੀ ਵਰਗ ਮੀਟਰ ਸਬਸਿਡੀ ਦਿੱਤੀ ਜਾਂਦੀ ਹੈ।ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਚਾਹਵਾਨ ਮੱਖੀ ਪਾਲਕਾਂ ਨੂੰ ਵਿਭਾਗ ਵਲੋਂ ਖੇਤੀਬਾੜੀ ਵਿਭਾਗ/ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਦਵਾਉਣ ਉਪਰੰਤ ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਉੱਪਰ 1600 ਰੁਪਏ ਪ੍ਰਤੀ ਬਕਸਾ (ਸਮੇਤ 8 ਫਰੇਮ) 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।ਵਿਭਾਗ ਵਲੋਂ ਗਰਮੀ ਰੁੱਤ ਅਤੇ ਸਰਦੀ ਰੁੱਤ ਦੇ ਸਬਜੀ ਬੀਜਾਂ ਦੀਆਂ ਕਿੱਟਾਂ ਤਿਆਰ ਕਰਕੇ ਜਿਮੀਂਦਾਰਾਂ ਨੂੰ ਵਾਜਬ ਰੇਟਾਂ ਤੇ ਮੁਹੱਈਆ ਕਰਵਾਈਆਂ ਜਾਂਦੀਆ ਹਨ।
ਉਹਨਾਂ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਜਿਮੀਂਦਾਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ਾਂ ਮੁਤਾਬਿਕ ਬੂਟਿਆਂ ਦੀ ਕਾਂਟ- ਛਾਂਟ, ਬਾਗਬਾਨੀ ਫਸਲਾਂ ਵਿੱਚ ਕੀੜਿਆਂ ਦੀ ਰੋਕਥਾਮ ਲਈ ਸਪਰੇ ਅਤੇ ਖਾਦਾਂ ਆਦਿ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਜਾਂਦੀ ਹੈ।
ਜਿਲ੍ਹਾ ਤਰਨ ਤਾਰਨ ਵਿੱਚ ਸਰਕਾਰੀ ਬਾਗ ਤੇ ਨਰਸਰੀ, ਫਤਿਆਬਾਦ ਦਾ ਕੁੱਲ ਰਕਬਾ 25 ਏਕੜ ਹੈ।ਸਰਕਾਰੀ ਬਾਗ ਅਤੇ ਨਰਸਰੀ ਫਤਿਆਬਾਦ ਵਿੱਚ ਨਵੇਂ ਬਾਗ ਲਗਾਉਣ ਲਈ ਫਲਦਾਰ ਬੂਟੇ ਤਿਆਰ ਕਰਕੇ ਸਰਕਾਰੀ ਰੇਟਾਂ ਅਨੁਸਾਰ ਸਪਲਾਈ ਕੀਤੇ ਜਾਂਦੇ ਹਨ। ਪੌਲੀਹਾਊਸ ੳੁੱਨਤ ਖੇਤੀ ਦੀ ਤਕਨੀਕ ਹੇਠ ਕਿਸਾਨਾਂ ਨੂੰ ਕਰਤਾਰਪੁਰ ਤੋਂ ਟ੍ਰੇਨਿੰਗ ਦਿਵਾ ਕੇ ਪੋਲੀ ਹਾਊਸ ਸਬੰਧੀ ਉਤਸ਼ਾਹਿਤ ਕੀਤਾ ਜਾਂਦਾ ਹੈ।ਪੋਲੀ ਹਾਊਸ ਵਿੱਚ ਵਧੀਆ ਕਿਸਮ ਦੀਆਂ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ।
—————-