Close

In district Tarn Taran, the number of covid vaccinations reached 03 lakh 36 thousand 196

Publish Date : 18/08/2021
DC

ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ ਸਬੰਧੀ ਵੈਕਸੀਨੇਸ਼ਨ ਦਾ ਅੰਕੜਾ 03 ਲੱਖ 36 ਹਜ਼ਾਰ 196 ਤੱਕ ਪਹੁੰਚਿਆ
ਜ਼ਿਲ੍ਹੇ ਵਿੱਚ ਵੱਖ-ਵੱਖ ਸਥਾਨਾਂ ‘ਤੇ ਲਗਾਏ ਗਏ ਕੈਂਪਾਂ ਦੌਰਾਨ 3082 ਲੋਕਾਂ ਦਾ ਕੀਤਾ ਗਿਆ ਕੋਵਿਡ ਟੀਕਾਕਰਨ
ਤਰਨ ਤਾਰਨ, 17 ਅਗਸਤ :
ਕੋਵਿਡ ਤੋਂ ਬਚਾਅ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਲੋਕਾਂ ਦੀ ਵੈਕਸੀਨੇਸ਼ਨ ਅੰਕੜਾ 03 ਲੱਖ 36 ਹਜ਼ਾਰ 196 ਤੱਕ ਪਹੁੰਚ ਗਿਆ ਹੈ। ਵੈਕਸੀਨੇਸ਼ਨ ਲਗਵਾਉਣ ਪ੍ਰਤੀ ਸਿਹਤ ਵਿਭਾਗ ਲੋਕਾਂ ਨੂੰ ਹਰ ਸਾਧਨ ਰਾਹੀਂ ਜਾਗਰੂਕ ਕਰ ਰਿਹਾ ਹੈ ਅਤੇ ਜ਼ਿਲ੍ਹੇ ਦੇ ਲੋਕ ਹੁਣ ਵੈਕਸੀਨੇਸ਼ਨ ਕਰਵਾਉਣ ਲਈ ਆਪਣੇ ਆਪ ਅੱਗੇ ਆ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 2,71,385 ਲੋਕਾਂ ਨੂੰ ਕੋਵਿਡ ਸਬੰਧੀ ਵੈਕਸੀਨ ਦੀ 3,36,196 ਡੋਜ਼ ਲਗਾਈ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਵੱਖ-ਵੱਖ ਸਥਾਨਾਂ ‘ਤੇ ਲਗਾਏ ਗਏ ਕੈਂਪਾਂ ਦੌਰਾਨ 3082 ਲੋਕਾਂ ਦਾ ਕੋਵਿਡ ਟੀਕਾਕਰਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ ਬਹੁਤ ਜਰੂਰੀ ਹੈ ਤੇ ਇਹ ਸ਼ਰੀਰ ਵਿਚ ਕੋਵਿਡ ਨਾਲ ਲੜਨ ਦੀ ਸਮੱਰਥਾ ਵਧਾਉਂਦੀ ਹੈ। ਉਨ੍ਹਾਂ ਦੱਸਿਆ ਕਿ ਲੋਕ ਗਲਤ ਧਾਰਨਾਵਾਂ ਨੂੰ ਛੱਡ ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆ ਰਹੇ ਹਨ।
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮੋਹਿਤਾ ਨੇ ਦੱਸਿਆ ਕਿ ਜਿਲੇ ਦੀਆਂ ਧਾਰਮਿਕ ਤੇ ਸਾਮਾਜਿਕ ਸੰਸਥਾਵਾਂ ਇਸ ਟੀਕਾਕਰਨ ਮੁਹਿੰਮ ਨੂੰ ਸਫਲ ਕਰਨ ਵਿਚ ਪੂਰਾ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਵੀ ਇਹ ਵੈਕਸੀਨ ਲੈ ਸਕਦੀਆਂ ਹਨ ਤੇ ਇਹ ਬਿਲਕੁਲ ਸੁਰੱਖਿਅਤ ਹੈ ।
ਉਨਾਂ ਇਹ ਵੀ ਕਿਹਾ ਕਿ ਸੈਂਪਲਿੰਗ ਦਾ ਅੰਕੜਾ ਵੀ 3,30,930 ਤੱਕ ਪਹੁੰਚ ਗਿਆ ਹੈ। ਉਹਨਾਂ ਦੱਸਿਆ ਜ਼ਿਲੇ ਵਿਚ ਸੈਂਪਲਿੰਗ ਪ੍ਰਕਿਰਿਆ ਵੀ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਤੱਕ ਕੀਤੇ ਗਏ ਟੈਸਟਾਂ ਵਿੱਚ 3,22,468 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ 802 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਤਰਨ ਤਾਰਨ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਕੋਵਿਡ ਤੋਂ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਲੋਕਾਂ ਨੂੰ ਮਾਸਕ ਪਾ ਕੇ ਰੱਖਣ, ਭੀੜ ਭਾੜ ਵਾਲੇ ਖੇਤਰਾਂ ਵਿਚ ਜਾਣ ਤੋਂ ਗੁਰੇਜ਼ ਕਰਨ ਅਤੇ ਵਾਰ ਵਾਰ ਹੱਥ ਧੋਣ ਦੀ ਅਪੀਲ ਵੀ ਕੀਤੀ ਹੈ।