In Tarn Taran District the Cleanliness Campaign will be conducted with the support of Youth Clubs, Youth Volunteers and National Youth Volunteers as well as Citizens- District Youth Officer
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਤਰਨਤਾਰਨ ਜ਼ਿਲ੍ਹੇ ਵਿੱਚ ਯੂਥ ਕਲੱਬਾਂ, ਯੂਥ ਵਲੰਟੀਅਰਾਂ ਅਤੇ ਰਾਸ਼ਟਰੀ ਯੂਥ ਵਲੰਟੀਅਰਾਂ ਦੇ ਨਾਲ-ਨਾਲ ਨਾਗਰਿਕਾਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਸਫ਼ਾਈ ਅਭਿਆਨ-ਜ਼ਿਲ੍ਹਾ ਯੂਥ ਅਫ਼ਸਰ
ਸਵੱਛ ਭਾਰਤ 2.0 ਪ੍ਰੋਗਰਾਮ ਤਹਿਤ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵੱਲੋਂ ਕਰਵਾਈ ਗਈ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਦੀ ਸਫ਼ਾਈ
ਤਰਨ ਤਾਰਨ, 07 ਅਕਤੂਬਰ :
ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਸਵੱਛ ਭਾਰਤ 2.0 ਪ੍ਰੋਗਰਾਮ ਤਹਿਤ ਜ਼ਿਲ੍ਹਾ ਯੁਵਾ ਅਫ਼ਸਰ ਜਸਲੀਨ ਕੌਰ ਦੀ ਪ੍ਰਧਾਨਗੀ ਹੇਠ ਅੱਜ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਦੀ ਸਫ਼ਾਈ ਕਰਵਾਈ ਗਈ। ਇਸ ਦੌਰਾਨ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵੱਲੋਂ ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਪਲਾਸਟਿਕ ਦਾ ਕੂੜਾ ਚੁੱਕਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਨੇ ਦੱਸਿਆ ਕਿ ਇਹ ਪ੍ਰੋਗਰਾਮ 01 ਅਕਤੂਬਰ ਤੋਂ 31 ਅਕਤੂਬਰ 2022 ਤੱਕ ਪੂਰੇ ਤਰਨਤਾਰਨ ਜ਼ਿਲ੍ਹੇ ਵਿੱਚ ਯੂਥ ਕਲੱਬਾਂ, ਯੂਥ ਵਲੰਟੀਅਰਾਂ ਅਤੇ ਰਾਸ਼ਟਰੀ ਯੂਥ ਵਲੰਟੀਅਰਾਂ ਦੇ ਨਾਲ-ਨਾਲ ਨਾਗਰਿਕਾਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ।ਇਸ ਪ੍ਰੋਗਰਾਮ ਤਹਿਤ ਜਨਤਕ ਥਾਵਾਂ ਅਤੇ ਘਰਾਂ ਦੀ ਸਫ਼ਾਈ ਕੀਤੀ ਜਾਵੇਗੀ।
ਜਿਲ੍ਹਾ ਯੁਵਾ ਅਫਸਰ ਸ਼੍ਰੀਮਤੀ ਜਸਲੀਨ ਕੌਰ ਨੇ ਦੱਸਿਆ ਕਿ ਇਸ ਸਵੱਛ ਭਾਰਤ ਅਭਿਆਨ 2.0 ਦਾ ਮੁੱਖ ਮੰਤਵ ਕੂੜਾ ਮੁੱਖ ਤੌਰ `ਤੇ ਸਿੰਗਲ ਯੂਜ਼ ਪਲਾਸਟਿਕ ਨੂੰ ਸਾਫ ਕਰਨਾ ਅਤੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ, ਸਾਰੇ ਨਾਗਰਿਕਾਂ ਦੇ ਸਹਿਯੋਗ ਅਤੇ ਸਵੈ-ਇੱਛਤ ਭਾਗੀਦਾਰੀ ਨਾਲ, ਦੇਸ਼ ਭਰ ਵਿੱਚ 1 ਕਰੋੜ ਕਿਲੋਗ੍ਰਾਮ ਕੂੜਾ (ਪਲਾਸਟਿਕ, ਈ-ਕੂੜਾ ਅਤੇ ਹੋਰ ਕੂੜਾ) ਇਕੱਠਾ ਕੀਤਾ ਜਾਵੇਗਾ ਅਤੇ ਇਸ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਸ਼ੁਭਮ ਕੁਮਾਰ, ਹਰਪ੍ਰੀਤ ਸਿੰਘ, ਸੰਦੀਪ ਮਸੀਹ, ਰਾਜਨਦੀਪ, ਪਰਮਵੀਰ ਸਿੰਘ, ਸਵੇਤਾ ਕੌਰ, ਕਰਮਜੀਤ ਕੌਰ, ਕਿਰਨਦੀਪ ਕੌਰ ਅਤੇ ਹੋਰ ਵਲੰਟੀਅਰ ਹਾਜ਼ਰ ਸਨ।