In TarnTaran district, the block level competition of Kheda Wattan Punjab Diyan has ended
ਤਰਨਤਾਰਨ ਜਿਲ੍ਹੇ ਵਿਚ ‘ਵਤਨ ਪੰਜਾਬ ਦੀਆਂ ਖੇਡਾਂ ਦੇ ਬਲਾਕ ਪੱਧਰੀ ਮੁਕਾਬਲੇ ਸਮਾਪਤ
ਤਰਨਤਾਰਨ, 10 ਸਤੰਬਰ ( )-ਖੇਡਾਂ ਵਤਨ ਪੰਜਾਬ ਦੀਆਂ ਦੇ ਜਿਲ੍ਹੇ ਵਿਚ ਬਲਾਕ ਪੱਧਰੀ ਮੁਕਾਬਲੇ ਸਮਾਪਤ ਹੋ ਗਏ। ਇੰਨਾ ਵਿਚ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਪਿੰਡਾਂ ਦੇ ਕਲੱਬਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਜਾਣਕਾਰੀ ਦਿੰਦੇ ਜਿਲ੍ਹਾ ਖੇਡ ਅਫਸਰ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਅੱਜ ਤਰਨਤਾਰਨ ਬਲਾਕ ਦੇ ਖੇਡਾਂ ਗਏ ਮੁਕਾਬਲਿਆਂ ਵਿਚ ਫੁੱਟਬਾਲ ਅੰਡਰ 14 ਵਿਚ ਸਰਕਾਰੀ ਸਕੂਲ ਪੰਡੋਰੀ ਸਿਧਵਾਂ ਪਹਿਲੇ, ਕੇਡੀ ਇੰਟਰਨੈਸ਼ਲ ਦੂਸਰੇ, ਫੁੱਟਬਾਲ ਅੰਡਰ 17 ਵਿਚ ਸਰਕਾਰੀ ਸਕੂਲ ਠੱਠੀ ਖਾਰਾ ਪਹਿਲੇ ਮਹਾਰਾਜਾ ਰਣਜੀਤ ਸਿੰਘ ਸਕੂਲ ਤਰਨਤਾਰਨ ਦੂਸਰੇ, ਅੰਡਰ 21 ਵਿਚ ਸਰਕਾਰੀ ਸਕੂਲ ਪੰਡੋਰੀ ਸਿਧਵਾਂ ਪਹਿਲੇ ਅਤੇ ਸਰਕਾਰੀ ਸਕੂਲ ਤਰਨਤਾਰਨ ਦੂਸਰੇ ਅਤੇ 21 ਤੋਂ 40 ਉਮਰ ਵਰਗ ਵਿਚ ਨੂਰਦੀ ਪਿੰਡ ਪਹਿਲੇ ਤੇ ਝਾਮਕਾ ਦੂਸਰੇ ਸਥਾਨ ਉਤੇ ਰਹੇ। ਰੱਸਾਕਸ਼ੀ ਅੰਡਰ 14 ਲੜਕੇ ਅਤੇ ਲੜਕੀਆਂ ਵਿਚ ਮਾਝਾ ਸਕੂਲ ਪਹਿਲੇ, ਫਰੀਡਮ ਫਾਈਟਰ ਕਲੱਬ ਮਾਣੋਚਾਹਲ ਦੂਸਰੇ, ਅੰਡਰ 14 ਲੜਕੇ ਵਿਚ ਮਾਝਾ ਸਕੂਲ ਪਹਿਲੇ ਤੇ ਇੰਟਰੈਨਸ਼ਨਲ ਸਕੂਲ ਤਰਨਤਾਰਨ ਦੂਸਰੇ, ਅੰਡਰ 17 ਲੜਕੀਆਂ ਵਿਚ ਵੀ ਮਾਝਾ ਸਕੂਲ ਪਹਿਲੇ ਤੇ ਮਾਣੋਚਾਹਲ ਸਰਕਾਰੀ ਸਕੂਲ ਦੂਸਰੇ ਸਥਾਨ ਉਤੇ ਰਹੇ। ਅੰਡਰ 21 ਲੜਕੇ ਵਿਚ ਵੀ ਮਾਝਾ ਸਕੂਲ ਪਹਿਲੇ ਅਜਾਦ ਸਪੋਰਟਸ ਕਲੱਬ ਮਾਣੋਚਾਹਲ ਦੂਸਰੇ, ਅੰਡਰ 21 ਲੜਕੀਆਂ ਵਿਚ ਮਾਝਾ ਸਕੂਲ ਪਹਿਲੇ ਗੁਰੂ ਅਰਜਨ ਦੇਵ ਸਕੂਲ ਤਰਨਤਾਰਨ ਦੂਸਰੇ, ਅੰਡਰ 40 ਲੜਕੇ ਵਿਚ ਗੁਰੂ ਨਾਨਕ ਦੇਵ ਕਲੱਬ ਭੌਜੜਾਵਾਲਾ ਪਹਿਲੇ ਤੇ ਬਾਬਾ ਬੁੱਢਾ ਜੀ ਕਲੱਬ ਦੂਸਰੇ ਸਥਾਨ ਉਤੇ ਰਹੇ। ਕਬੱਡੀ ਅੰਡਰ 14 ਲ਼ੜਕੇ ਵਿਚ ਗੁਰੂ ਹਰਕ੍ਰਿਸ਼ਨ ਸਕੂਲ ਤਰਨਤਾਰਨ ਪਹਿਲੇ ਤੇ ਮਾਝਾ ਸਕੂਲ ਦੂਸਰੇ, ਅੰਡਰ 14 ਲੜਕੀਆਂ ਵਿਚ ਸਰਕਾਰੀ ਸਕੂਲ ਪੰਡੋਰੀ ਗੋਲਾ ਪਹਿਲੇ ਤੇ ਮਾਣੋਚਾਹਲ ਸਕੂਲ ਦੂਸਰੇ, ਅੰਡਰ 17 ਲੜਕੇ ਵਿਚ ਯੂਨੀਵਰਸਲ ਅਕੈਡਮੀ ਤਰਨਤਾਰਨ ਪਹਿਲੇ ਤੇ ਮਾਣੋਚਾਹਲ ਸਕੂਲ ਦੂਸਰੇ, ਅੰਡਰ 17 ਲੜਕੀਆਂ ਵਿਚ ਮਾਣੋਚਾਹਲ ਸਰਕਾਰੀ ਸਕੂਲ ਪਹਿਲੇ ਪੰਡੋਰੀ ਸਿਧਵਾਂ ਸਰਕਾਰੀ ਸਕੂਲ ਦੂਸਰੇ ਸਥਾਨ ਉਤੇ ਰਹੇ। ਅੰਡਰ 21 ਲੜਕੇ ਵਿਚ ਮਾਣੋਚਾਹਲ ਸਕੂਲ ਪਹਿਲੇ ਤੇ ਮਾਝਾ ਸਕੂਲ ਦੂਸਰੇ, ਅੰਡਰ 21 ਲੜਕੀਆਂ ਦੀ ਕਬੱਡੀ ਵਿਚ ਕੰਨਿਆ ਸਰਕਾਰੀ ਸਕੂਲ ਅਲਾਦੀਨਪੁਰ ਪਹਿਲੇ ਗੁਰੂ ਨਾਨਕ ਕਲੱਬ ਭੋਜੜਵਾਲਾ ਦੂਸਰੇ, ਅੰਡਰ 40 ਲੜਕੇ ਵਿਚ ਫਰੀਡਮ ਫਾਈਟਰ ਕਲੱਬ ਮਾਣੋਚਾਹਲ ਪਹਿਲੇ ਤੇ ਗੁਰੂ ਨਾਨਕ ਅਕੈਡਮੀ ਭੋਜੜਵਾਲਾ ਦੂਸਰੇ ਸਥਾਨ ਉਤੇ ਰਹੇ। ਵਾਲੀਵਾਲ ਅੰਡਰ 14 ਲੜਕੇ ਵਿਚ ਮਾਣੋਚਾਹਲ ਪਹਿਲੇ, ਮਹਾਰਾਜ ਰਣਜੀਤ ਸਿੰਘ ਸਕੂਲ ਤਰਨਤਾਰਨ ਦੂਸਰੇ, ਅੰਡਰ 17 ਵਿਚ ਡਾਲੇਕੇ ਪਹਿਲੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਤਰਨਤਾਰਨ ਦੂਸਰੇ, ਅੰਡਰ 21 ਵਿਚ ਝਬਾਲ ਪਹਿਲੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਝਬਾਲ ਦੂਸਰੇ, ਅੰਡਰ 40 ਵਿਚ ਭੁੱਲਰ ਕਲੱਬ ਪਹਿਲੇ ਤੇ ਝਬਾਲ ਕਲੱਬ ਦੂਸਰੇ, ਅੰਡਰ 50 ਵਿਚ ਤਰਨਤਾਰਨ ਕਲੱਬ ਪਹਿਲੇ ਤੇ ਮਾਣੋਚਹਾਲ ਦੂਸਰੇ ਸਥਾਨ ਉਤੇ ਰਹੇ। ਮੈਚਾਂ ਦੌਰਾਨ ਡੀ ਐਮ ਸਪੋਰਟਸ ਮਨਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਕੋਚਾਂ ਦਾ ਭਰਵਾਂ ਯੋਗਦਾਨ ਰਿਹਾ।
ਕੈਪਸ਼ਨ
ਤਰਨਤਾਰਨ ਬਲਾਕ ਦੀਆਂ ਖੇਡਾਂ ਦੇ ਵੱਖ-ਵੱਖ ਦ੍ਰਿਸ਼।